ਵੈੱਬ ਡੈਸਕ - ਸਰਦੀ ਦਾ ਮੌਸਮ ਹੁਣ ਆਪਣੇ ਅਖਰੀਲੇ ਪੜਾਅ ’ਤੇ ਹੈ। ਤੇਜ਼ ਧੁੱਪ ਕਰਕੇ ਦਿਨ ਦਾ ਤਾਪਮਾਨ ਵਧਿਆ ਹੋਇਆ ਹੈ। ਬਸ ਕੁਝ ਹੀ ਦਿਨਾਂ ’ਚ ਸਰਦੀਆਂ ਵਾਲੇ ਕੱਪੜੇ ਸੰਭਾਲ ਕੇ ਰੱਖਣੇ ਪੈਣਗੇ। ਸਰਦੀਆਂ ’ਚ ਅਸੀਂ ਸੁੰਦਰ ਅਤੇ ਡਿਜ਼ਾਈਨਰ ਗਰਮ ਕੱਪੜੇ ਖਰੀਦਦੇ ਹਾਂ, ਜੋ ਨਾ ਸਿਰਫ਼ ਸਾਡੀ ਰੱਖਿਆ ਕਰਦੇ ਹਨ ਬਲਕਿ ਸਾਡੀ ਸੁੰਦਰਤਾ ’ਚ ਵੀ ਵਾਧਾ ਕਰਦੇ ਹਨ ਪਰ ਊਨੀ ਕੱਪੜੇ ਬਹੁਤ ਨਾਜ਼ੁਕ ਹੁੰਦੇ ਹਨ, ਇਸ ਲਈ ਜੇਕਰ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਅਤੇ ਸਾਂਭ-ਸੰਭਾਲ ਨਾ ਕੀਤੀ ਜਾਵੇ, ਤਾਂ ਉਹੀ ਕੱਪੜੇ ਕੁੱਝ ਸਮੇਂ ਬਾਅਦ ਪੁਰਾਣੇ ਅਤੇ ਬੇਰੰਗ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਕੱਪੜਿਆਂ ਨੂੰ ਸੰਭਾਲ ਸਮੇਂ ਕਾਫੀ ਦਿੱਕਤ ਆਉਂਦੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਉਨ੍ਹਾਂ ਕੱਪੜਿਆਂ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ। ਅੱਜ ਤੁਹਾਨੂੰ ਕੁੱਝ ਖਾਸ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਕੱਪੜੇ ਸਹੀ ਢੰਗ ਦੇ ਨਾਲ ਸਟੋਰ ਕਰ ਸਕਦੇ ਹੋ।
ਧੁੱਪ ’ਚ ਸੁਕਾਓ ਗਰਮ ਕੱਪੜੇ
ਊਨੀ ਕੱਪੜਿਆਂ ਨੂੰ ਸਰਦੀਆਂ ਤੋਂ ਬਾਅਦ ਸਟੋਰ ਕਰਨ ਤੋਂ ਪਹਿਲਾਂ ਧੁੱਪ ’ਚ ਚੰਗੀ ਤਰ੍ਹਾਂ ਸੁਕਾਓ। ਇੰਨੀਂ ਦਿਨੀਂ ਸੋਹਣੀ ਧੁੱਪ ਨਿਕਲ ਰਹੀ ਹੈ, ਜਿਸ ਕਰਕੇ ਤੁਸੀਂ ਛੁੱਟੀ ਵਾਲੇ ਦਿਨ ਜ਼ਿਆਦਾ ਸਰਦੀਆਂ ਵਾਲੇ ਕੱਪੜੇ ਜਿਵੇਂ ਜੈਕਟਾਂ, ਭਾਰੀ ਕੋਟ ਆਦਿ ਸੁੱਕਾ ਸਕਦੇ ਹੋ। ਅਜਿਹਾ ਕਰਨ ਨਾਲ ਕੱਪੜਿਆਂ 'ਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ। ਇਹ ਵੀ ਧਿਆਨ ਰੱਖੋ ਕਿ ਕੱਪੜਿਆਂ ਨੂੰ ਸਮਤਲ ਸਤ੍ਹਾ 'ਤੇ ਰੱਖ ਕੇ ਹੀ ਸੁਕਾਓ। ਇਸ ਨਾਲ ਕੱਪੜਿਆਂ ਦੀ ਸ਼ਕਲ ਅਤੇ ਆਕਾਰ ਖਰਾਬ ਨਹੀਂ ਹੁੰਦਾ। ਊਨੀ ਕੱਪੜਿਆਂ ਨੂੰ ਧੁੱਪ ’ਚ ਸੁਕਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਕੱਪੜਿਆਂ ਨੂੰ ਸਿੱਧੀ ਧੁੱਪ ’ਚ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਨਾਲ ਕੱਪੜਿਆਂ ਦਾ ਰੰਗ ਖਰਾਬ ਹੋ ਜਾਂਦਾ ਹੈ। ਊਨੀ ਕੱਪੜਿਆਂ ਨੂੰ ਨਿਚੋੜ ਕੇ ਵੀ ਸੁਕਾਉਣ ਨਾਲ ਕੱਪੜਿਆਂ ਦਾ ਰੰਗ ਖਰਾਬ ਹੋ ਸਕਦਾ ਹੈ।
ਇੰਝ ਕਰੋ ਕੱਪੜੇ ਸਟੋਰ
ਸਰਦੀ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ, ਕੱਪੜੇ ਧੋ ਕੇ ਸਾਫ਼ ਅਲਮਾਰੀ ਜਾਂ ਬੈਗ ’ਚ ਪੈਕ ਕਰਕੇ ਰੱਖੋ। ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਜਗ੍ਹਾ 'ਤੇ ਤੁਸੀਂ ਕੱਪੜੇ ਰੱਖ ਰਹੇ ਹੋ, ਉਹ ਸਾਫ਼-ਸੁਥਰੀ ਹੋਵੇ, ਅਲਮਾਰੀ 'ਚ ਨਿੰਮ ਦੇ ਕੁੱਝ ਪੱਤੇ ਰੱਖੋ ਅਤੇ ਉੱਥੇ ਅਖਬਾਰ ਫੈਲਾ ਕੇ ਕੱਪੜਿਆਂ ਨੂੰ ਸਟੋਰ ਕਰੋ। ਅਜਿਹਾ ਕਰਨ ਨਾਲ ਕੱਪੜਿਆਂ 'ਚ ਨਮੀ ਨਹੀਂ ਰਹੇਗੀ।
ਫਰਨੈਲ ਦੀਆਂ ਗੋਲੀਆਂ
ਕੱਪੜਿਆਂ ਦੀ ਤਾਜ਼ਗੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਅਤੇ ਕੱਪੜਿਆਂ ਨੂੰ ਬਦਬੂ ਤੋਂ ਬਚਾਉਣ ਲਈ ਫਰਨੈਲ ਦੀਆਂ ਗੋਲੀਆਂ ਨੂੰ ਛੋਟੇ-ਛੋਟੇ ਬੰਡਲਾਂ ’ਚ ਬੰਨ੍ਹ ਕੇ ਅਲਮਾਰੀ ਦੇ ਵੱਖ-ਵੱਖ ਕੋਨਿਆਂ ’ਚ ਰੱਖੋ, ਇਸ ਨਾਲ ਬਦਬੂ ਆਉਣ ਤੋਂ ਬਚੇਗੀ ਅਤੇ ਬੈਕਟੀਰੀਆ ਵੀ ਮਰ ਜਾਣਗੇ। ਇਹ ਕੱਪੜਿਆਂ ਨੂੰ ਫੰਗਸ ਤੇ ਬੈਕਟੀਰੀਆ ਤੋਂ ਬਚਾਅ ਕੇ ਰੱਖਦੀਆਂ ਹਨ।
ਬੱਚਿਆਂ ਅਤੇ ਬਜ਼ੁਰਗਾਂ ਦੇ ਕੱਪੜੇ ਰੱਖੋਂ ਵੱਖ
ਬੱਚਿਆਂ ਅਤੇ ਬਜ਼ੁਰਗਾਂ ਦੇ ਕੱਪੜੇ ਵੱਖ ਰੱਖੋ ਤਾਂ ਜੋ ਤੁਸੀਂ ਆਪਣੀ ਲੋੜ ਅਨੁਸਾਰ ਕੱਪੜੇ ਕੱਢ ਸਕੋ। ਇਸ ਨਾਲ ਆਸਾਨੀ ਵੀ ਹੋਵੇਗੀ ਅਤੇ ਕੱਪੜੇ ਦਾ ਖਿਲਾਰਾ ਵੀ ਨਹੀਂ ਪਵੇਗਾ।
ਲੱਕੜ ਦੀਆਂ ਅਲਮਾਰੀਆਂ ਤੋਂ ਬਚੋ
ਧਿਆਨ ਦਿਓ ਕਿ ਗਰਮ ਕਪੜੇ ਕਦੇ ਵੀ ਲੱਕੜ ਦੀ ਅਲਮਾਰੀ ’ਚ ਨਾ ਰੱਖੋ, ਲੱਕੜ ਦੀ ਅਲਮਾਰੀ ’ਚ ਦੀਮਕ ਦੇ ਲਾਗ ਲੱਗਣ ਦੀ ਸੰਭਾਵਨਾ ਵੱਧ ਹੁੰਦੀ ਹੈ। ਜਿਸ ਕਾਰਨ ਕੱਪੜੇ ਖਰਾਬ ਹੋ ਸਕਦੇ ਹਨ।
ਊਨੀ ਕੱਪੜਿਆਂ ਨੂੰ ਨਾ ਕਰੋ ਪ੍ਰੈੱਸ
ਊਨੀ ਕੱਪੜੇ ਬਹੁਤ ਨਾਜ਼ੁਕ ਹੁੰਦੇ ਹਨ। ਊਨੀ ਕੱਪੜਿਆਂ ਨੂੰ ਪ੍ਰੈੱਸ ਕਰਨ ਨਾਲ ਉਹ ਸੜ ਸਕਦੇ ਹਨ, ਇਸ ਲਈ ਊਨੀ ਕੱਪੜੇ ਪ੍ਰੈੱਸ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ, ਜੇਕਰ ਤੁਹਾਨੂੰ ਊਨੀ ਕੱਪੜੇ ਪ੍ਰੈੱਸ ਕਰਨ ਦੀ ਜ਼ਰੂਰਤ ਹੈ ਤਾਂ ਕੱਪੜੇ ਨੂੰ ਸਿੱਧਾ ਨਾ ਛੂਹੋ ਅਤੇ ਇਸ 'ਤੇ ਇਕ ਸੂਤੀ ਸਕਾਰਫ ਜਾਂ ਅਖਬਾਰ ਵਿਛਾ ਕੇ ਅਜਿਹਾ ਕਰੋ।
ਕੱਪੜਿਆਂ ਦਾ ਰੱਖੋਂ ਖਾਸ ਧਿਆਨ
ਕਹਿੰਦੇ ਹਨ ਕਿ ਕੱਪੜਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਕੱਪੜੇ ਤੁਹਾਡੀ ਇੱਜ਼ਤ ਵਧਾਉਂਦੇ ਹਨ। ਇਸ ਲਈ ਕੱਪੜਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਡੇ ਕੱਪੜਿਆਂ 'ਤੇ ਲਿਖਿਆ ਹੈ 'ਡਰਾਈ ਕਲੀਨ ਓਨਲੀ' ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਸਿਰਫ ਡਰਾਈ ਕਲੀਨ ਕਰਵਾਓ। ਕੋਟ ਅਤੇ ਬਲੇਜ਼ਰ, ਜੈਕਟਾਂ ਜਾਂ ਨਰਮ ਉੱਨ ਦੇ ਸਵੈਟਰ ਆਦਿ ਨਾਜ਼ੁਕ ਊਨੀ ਕੱਪੜੇ ਹਨ। ਇਹ ਕੱਪੜੇ ਪਾਣੀ ਦੇ ਸੰਪਰਕ ’ਚ ਆਉਣ ਨਾਲ ਬਹੁਤ ਪ੍ਰਭਾਵਿਤ ਹੋ ਸਕਦੇ ਹਨ, ਜਿਸ ਕਾਰਨ ਇਹ ਪਹਿਨਣਯੋਗ ਨਹੀਂ ਹੋ ਜਾਂਦੇ ਹਨ ਅਤੇ ਆਪਣੀ ਚਮਕ ਗੁਆ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਉੱਪਰ ਦੱਸੇ ਉਪਾਵਾਂ ਨੂੰ ਅਪਣਾ ਕੇ ਆਪਣੇ ਕੱਪੜਿਆਂ ਦੀ ਦੇਖਭਾਲ ਕਰਨਾ ਜ਼ਰੂਰੀ ਹੈ ਕਿਉਂਕਿ ਕੱਪੜੇ ਤੁਹਾਡੀ ਸੁੰਦਰਤਾ ਦਾ ਧਿਆਨ ਰੱਖਦੇ ਹਨ।
ਨਵਜੰਮੇ ਬੱਚੇ ਨੂੰ ਦੇਖ ਸਦਮੇ 'ਚ ਗਈ ਔਰਤ, ਕਰ'ਤਾ ਹਸਪਤਾਲ 'ਤੇ ਕੇਸ
NEXT STORY