ਮੁੰਬਈ- ਇੰਡੀਅਨ ਡ੍ਰੈਸਿਜ਼ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਕੈਜੂਅਲ ਹੋਵੇ ਜਾਂ ਖਾਸ ਮੌਕੇ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਨਵੇਂ ਡਿਜ਼ਾਈਨ ਅਤੇ ਟਰੈਂਡ ਦੇ ਸੂਟ ਪਸੰਦ ਆ ਰਹੇ ਹਨ। ਗਰਮੀਆਂ ਦੇ ਮੌਸਮ ਵਿਚ ਫਲੇਅਰ ਸੂਟ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਫਲੇਅਰਡ ਸੂਟ, ਜਿਸਨੂੰ ਜ਼ਿਆਦਾਤਰ ਫਲੇਅਰਡ ਸੂਟ ਜਾਂ ਏ-ਲਾਈਨ ਸੂਟ ਵਜੋਂ ਵੀ ਜਾਣਿਆ ਜਾਂਦਾ ਹੈ ਬਹੁਤ ਸਮੇਂ ਤੋਂ ਮੁਟਿਆਰਾਂ ਵਿਚਾਲੇ ਲੋਕਪ੍ਰਿਯ ਪਹਿਰਾਵਾ ਬਣਿਆ ਹੋਇਆ ਹੈ। ਇਸ ਸੂਟ ਵਿਚ ਟਾਪ ਵਿਚ ਕੁੜਤੀ ਅਤੇ ਬਾਟਮ ਵਿਚ ਫਲੇਅਰ ਹੁੰਦਾ ਹੈ। ਇਸਦੇ ਨਾਲ ਦੁਪੱਟਾ ਵੀ ਹੁੰਦਾ ਹੈ। ਕਮਰ ਤੋਂ ਫਲੇਅਰਡ ਪੈਂਟ ਵਾਂਗ ਹੁੰਦਾ ਹੈ ਅਤੇ ਇਸਦਾ ਹੇਠਲਾ ਹਿੱਸਾ ਘੇਰਾਦਾਰ ਹੁੰਦਾ ਹੈ। ਇਸਦੀ ਕੁੜਤੀ ਆਮਤੌਰ ’ਤੇ ਸਟ੍ਰੇਟ-ਕੱਟ, ਏ-ਲਾਈਨ ਜਾਂ ਅਨਾਰਕਲੀ ਸਟਾਈਲ ਦੀ ਹੁੰਦੀ ਹੈ। ਇਹ ਸੂਟ ਵੱਖ-ਵੱਖ ਫੈਬਰਿਕ ਜਿਵੇਂ ਕਾਟਨ, ਸਿਲਕ, ਜਾਰਜੈੱਟ, ਚੰਦੇਰੀ, ਸ਼ਿਫਾਨ ਅਤੇ ਲਿਨਨ ਵਿਚ ਆਉਂਦੇ ਹਨ।
ਇਨ੍ਹਾਂ ਦੇ ਡਿਜ਼ਾਈਨ ਵਿਚ ਜਰੀ, ਐਬ੍ਰਾਇਡਰੀ, ਸਟੋਨ ਵਰਕ ਜਾਂ ਪ੍ਰਿੰਟਸ ਦੀ ਵਰਤੋਂ ਹੁੰਦੀ ਹੈ। ਫਲੇਅਰਡ ਸੂਟ ਵਿਚ ਭੜਕੀਲੇ ਰੰਗਾਂ ਤੋਂ ਲੈਕੇ ਪੇਸਟਲ ਸ਼ੈਡਸ ਤੱਕ ਅਤੇ ਸਾਲਿਡ, ਪ੍ਰਿੰਟਿਡ ਜਾਂ ਐਬ੍ਰਾਇਡਰਡ ਪੈਟਰਨ ਮੁਹੱਈਆ ਹੁੰਦਾ ਹਨ। ਫਲੇਅਰ ਸੂਟ ਦੀ ਬਹੁਪੱਖੀ ਪ੍ਰਕਿਰਤੀ, ਆਊਟਿੰਗ ਜਾਂ ਦੋਸਤਾਂ ਨਾਲ ਘੁੰਮਣ ਲਈ ਹਲਕੇ ਕਾਟਨ ਜਾਂ ਪ੍ਰਿੰਟਿਡ ਫਲੇਅਰਡ ਸੂਟ ਪਸੰਦ ਆ ਰਹੇ ਹਨ। ਇਹ ਗਰਮੀਆਂ ਵਿਚ ਉਨ੍ਹਾਂ ਨੂੰ ਕੂਲ ਲੁਕ ਦਿੰਦੇ ਹਨ।
ਇਨ੍ਹਾਂ ਨਾਲ ਅਸੈੱਸਰੀਜ਼ ਵਿਚ ਮੁਟਿਆਰਾਂ ਝੁਮਕੇ, ਚੂੜੀਆਂ ਜਾਂ ਸਟੇਟਮੈਂਟ ਨੈੱਕ ਪੀਸ ਪਹਿਨਣਾ ਪਸੰਦ ਕਰਦੀਆਂ ਹਨ। ਖਾਸ ਮੌਕਿਆਂ ’ਤੇ ਹੈਵੀ ਫਲੇਅਰਡ ਸੂਟ ਨਾਲ ਮੁਟਿਆਰਾਂ ਲਾਈਟ ਤੋਂ ਹੈਵੀ ਜਿਊਲਰੀ, ਟਰੈਂਡੀ ਹੇਅਰ ਸਟਾਈਲ ਵਰਗੇ ਪਰਾਂਦੇ ਵਾਲੀ ਗੁੱਤ, ਹੇਅਰ ਡੂ ਜਾਂ ਜੂੜਾ ਬਨ ਕੀਤੇ ਦੇਖਿਆ ਜਾ ਸਕਦਾ ਹੈ। ਪਾਰਟੀ ਵੀਅਰ ਫਲੇਅਰਡ ਸੂਟ ਵਿਚ ਮੁਟਿਆਰਾਂ ਜ਼ਿਆਦਾਤਰ ਓਪਨ ਸਟ੍ਰੇਟ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਜੁੱਤੀ, ਕੋਲਹਾਪੁਰੀ ਚੱਪਲ, ਹੀਲਸ, ਸੈਂਡਲ ਅਤੇ ਬੈਲੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਇਨ੍ਹਾਂ ਨਾਲ ਕਈ ਮੌਕਿਆਂ ’ਤੇ ਹੈਂਡਬੈਗ, ਕਲਚ ਜਾਂ ਪੋਟਲੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਕੰਪਲੀਟ ਕਰਦੀ ਹੈ।
ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਕੁੱਤਾ, ਜਿਊਂਦਾ ਹੈ ਅਮੀਰਾਂ ਵਾਲੀ ਜ਼ਿੰਦਗੀ, ਕਿੱਥੋਂ ਲਿਆਇਆ ਇੰਨਾ ਪੈਸਾ?
NEXT STORY