ਵੈੱਬ ਡੈਸਕ- ਜੇਕਰ ਤੁਸੀਂ ਚੌਲਾਂ ਨਾਲ ਕੁਝ ਨਵਾਂ ਅਤੇ ਸਵਾਦਿਸ਼ਟ ਬਣਾਉਣਾ ਚਾਹੁੰਦੇ ਹੋ ਤਾਂ ਵ੍ਹਾਈਟ ਸੋਸ ਰਾਈਸ ਕੈਸਰੋਲ ਇਕ ਬਿਹਤਰੀਨ ਵਿਕਲਪ ਹੈ। ਇਸ 'ਚ ਮਲਾਈਦਾਰ ਵ੍ਹਾਈਟ ਸੋਸ, ਰੰਗ-ਬਿਰੰਗੀ ਸਬਜ਼ੀਆਂ ਅਤੇ ਹਰਬਜ਼ ਦਾ ਤੜਕਾ ਇਸ ਨੂੰ ਰੈਸਟੋਰੈਂਟ ਵਰਗੀ ਡਿਸ਼ਾ ਬਣਾ ਦਿੰਦਾ ਹੈ। ਇਹ ਡਿਸ਼ ਨਾ ਸਿਰਫ਼ ਦਿੱਸਣ 'ਚ ਸੁੰਦਰ ਲੱਗਦੀ ਹੈ ਸਗੋਂ ਖਾਣ 'ਚ ਬੇਹੱਦ ਹਲਕੀ ਅਤੇ ਸਵਾਦ ਨਾਲ ਭਰਪੂਰ ਹੁੰਦੀ ਹੈ।
Servings - 3
ਸਮੱਗਰੀ
ਪਾਣੀ- 1 ਲੀਟਰ
ਤੇਲ- 1 ਵੱਡਾ ਚਮਚ
ਲੂਣ- 1 ਛੋਟਾ ਚਮਚ
ਚੌਲ- 160 ਗ੍ਰਾਮ
ਮੱਖਣ- 1 ਵੱਡਾ ਚਮਚ
ਹਰੀ ਸ਼ਿਮਲਾ ਮਿਰਚ- 50 ਗ੍ਰਾਮ
ਲਾਲ ਸ਼ਿਮਲਾ ਮਿਰਚ- 50 ਗ੍ਰਾਮ
ਸਵੀਟ ਕੋਰਨ- 60 ਗ੍ਰਾਮ
ਕਣਕ ਦਾ ਆਟਾ- 1½ ਵੱਡਾ ਚਮਚ
ਦੁੱਧ- 300 ਮਿਲੀਲੀਟਰ
ਚਿੱਲੀ ਫਲੈਕਸ- 1 ਛੋਟਾ ਚਮਚ
ਓਰਗੈਨੋ- 1 ਛੋਟਾ ਚਮਚ
ਕਾਲੀ ਮਿਰਚ- ¼ ਛੋਟਾ ਚਮਚ
ਲੂਣ- ½ ਛੋਟਾ ਚਮਚ
ਮੱਖਣ- 1 ਵੱਡਾ ਚਮਚ (ਚੌਲਾਂ ਲਈ)
ਚਿੱਲੀ ਫਲੈਕ- ½ ਛੋਟੇ ਚਮਚ
ਓਰਗੈਨੋ- ½ ਛੋਟੇ ਚਮਚ
ਬੇਸਿਲ ਦੀਆਂ ਪੱਤੀਆਂ- 1 ਚਮਚ
ਲੂਣ- ¼ ਛੋਟਾ ਚਮਚ
ਚੈਰੀ ਟਮਾਟਰ-1
ਸਜਾਵਟ ਲਈ- ਬੇਸਿਲ ਦੀਆਂ ਪੱਤੀਆਂ
ਵਿਧੀ
1- ਇਕ ਕੜ੍ਹਾਹੀ 'ਚ 1 ਲੀਟਰ ਪਾਣੀ ਉਬਾਲੋ। ਉਸ 'ਚ 1 ਵੱਡਾ ਚਮਚ ਤੇਲ, 1 ਛੋਟਾ ਚਮਚ ਲੂਣ ਅਤੇ 160 ਗ੍ਰਾਮ ਚੌਲ ਪਾਓ। ਇਸ ਨੂੰ 15-18 ਮਿੰਟਾਂ ਤੱਕ ਉਬਾਲੋ।
2- ਗੈਸ ਬੰਦ ਕਰੋ, ਚੌਲਾਂ ਨੂੰ ਛਾਣ ਲਵੋ ਅਤੇ 10 ਮਿੰਟਾਂ ਤੱਕ ਠੰਡਾ ਹੋਣ ਦਿਓ।
3- ਹੁਣ ਇਕ ਪੈਨ 'ਚ 1 ਵੱਡਾ ਚਮਚ ਮੱਖਣ ਗਰਮ ਕਰੋ। ਉਸ 'ਚ 50 ਗ੍ਰਾਮ ਹਰੀ ਸ਼ਿਮਲਾ ਮਿਰਚ, 50 ਗ੍ਰਾਮ ਲਾਲ ਸ਼ਿਮਲਾ ਮਿਰਚ ਅਤੇ 60 ਗ੍ਰਾਮ ਸਵੀਟ ਕੋਰਨ ਪਾਓ। ਇਨ੍ਹਾਂ ਨੂੰ 1 ਮਿੰਟ ਤੱਕ ਹਲਕਾ ਭੁੰਨ ਲਵੋ।
4- ਹੁਣ ਇਸ 'ਚ 1½ ਵੱਡਾ ਚਮਚ ਕਣਕ ਦਾ ਆਟਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
5- ਇਸ ਤੋਂ ਬਾਅਦ ਹੌਲੀ-ਹੌਲੀ 300 ਮਿਲੀਲੀਟਰ ਦੁੱਧ ਪਾਉਂਦੇ ਹੋਏ ਚਲਾਓ, ਜਦੋਂ ਤੱਕ ਸੋਸ ਥੋੜ੍ਹੀ ਗਾੜ੍ਹੀ ਨਾ ਹੋ ਜਾਵੇ।
6- ਇਸ 'ਚ 1 ਛੋਟੀ ਚਮਚ ਚਿੱਲੀ ਫਲੈਕਸ, 1 ਛੋਟੀ ਚਮਚ ਓਰਗੈਨੋ ਅਤੇ ½ ਛੋਟਾ ਚਮਚ ਲੂਣ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਗੈਸ ਬੰਦ ਕਰ ਦਿਓ।
7- ਹੁਣ ਇਕ ਵੱਖਰੇ ਪੈਨ 'ਚ 1 ਵੱਡਾ ਚਮਚ ਮੱਖਣ ਗਰਮ ਕਰੋ। ਉਸ 'ਚ ½ ਛੋਟਾ ਚਮਚ ਚਿੱਲੀ ਫਲੈਕਸ ਅਤੇ ½ ਛੋਟਾ ਚਮਚ ਓਰਗੈਨੋ ਪਾਓ।
8- ਇਸ 'ਚ ਉਬਲੇ ਹੋਏ ਚੌਲ ਅਤੇ 1 ਵੱਡਾ ਚਮਚ ਬੇਸਿਲ ਦੀਆਂ ਪੱਤੀਆਂ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ¼ ਛੋਟੀ ਚਮਚ ਲੂਣ ਪਾਓ। ਫਿਰ ਗੈਸ ਬੰਦ ਕਰ ਦਿਓ।
9- ਹੁਣ ਇਕ ਸਰਵਿੰਗ ਬਾਊਲ ਜਾਂ ਓਵਨ ਸੇਫ ਡਿਸ਼ 'ਚ ਪਹਿਲਾਂ ਇਕ ਪਰਤ ਰਾਈਸ ਦੀ ਲਗਾਓ, ਫਿਰ ਉਸ 'ਤੇ ਤਿਆਰ ਵ੍ਹਾਈਟ ਸੋਸ ਪਾਓ। ਇਸੇ ਤਰ੍ਹਾਂ ਦੂਜੀ ਪਰਤ ਵੀ ਬਣਾਓ।
10- ਉਪਰੋਂ ਇਕ ਚੈਰੀ ਟਮਾਟਰ ਰੱਖੋ।
11- ਓਵਨ ਨੂੰ 180°C (356°F) 'ਤੇ ਪ੍ਰੀਹੀਟ ਕਰੋ ਅਤੇ ਡਿਸ਼ ਨੂੰ 3-5 ਮਿੰਟ ਤੱਕ ਬੇਕ ਕਰੋ।
12- ਓਵਨ 'ਚੋਂ ਕੱਢ ਕੇ ਬੇਸਿਲ ਦੀਆਂ ਪੱਤੀਆਂ ਨਾਲ ਸਜਾਓ।
13- ਗਰਮਾ-ਗਰਮ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸੀਂ ਵੀ ਖਾਣਾ ਚਾਹੁੰਦੇ ਹੋ ਕੁਝ ਹੈਲਦੀ ਤਾਂ ਟ੍ਰਾਈ ਕਰੋ ਤੁਰਕੀ ਦੀ ਰਵਾਇਤੀ ਡਿਸ਼ Cilbir Egg
NEXT STORY