ਵੈੱਬ ਡੈਸਕ- ਸਰਦ ਮੌਸਮ ਆਉਂਦੇ ਹੀ ਹਰ ਕੋਈ ਇਹ ਸੋਚਦਾ ਹੈ ਕਿ ਨਹਾਉਣ ਲਈ ਗਰਮ ਪਾਣੀ ਵਰਤਿਆ ਜਾਵੇ ਜਾਂ ਠੰਡਾ। ਦੋਵਾਂ ਦੇ ਆਪਣੇ-ਆਪਣੇ ਫਾਇਦੇ ਤੇ ਨੁਕਸਾਨ ਹਨ, ਤੇ ਸਹੀ ਚੋਣ ਤੁਹਾਡੀ ਸਿਹਤ ਅਤੇ ਮੌਸਮ 'ਤੇ ਨਿਰਭਰ ਕਰਦੀ ਹੈ। ਆਓ ਜਾਣਦੇ ਹਾਂ ਕਿ ਸਿਹਤ ਮਾਹਿਰ ਇਸ ਬਾਰੇ ਕੀ ਕਹਿੰਦੇ ਹਨ:-
ਗਰਮ ਪਾਣੀ ਨਾਲ ਨਹਾਉਣ ਦੇ ਫਾਇਦੇ
ਮਾਸਪੇਸ਼ੀਆਂ ਨੂੰ ਆਰਾਮ: ਗਰਮ ਪਾਣੀ ਥੱਕੀਆਂ ਮਾਸਪੇਸ਼ੀਆਂ ਨੂੰ ਰਾਹਤ ਦਿੰਦਾ ਹੈ ਅਤੇ ਸਰੀਰ ਦੀ ਟੈਨਸ਼ਨ ਘਟਾਉਂਦਾ ਹੈ।
ਨੀਂਦ ਵਧਾਉਂਦਾ ਹੈ: ਸੌਂਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਣ ਨਾਲ ਨੀਂਦ ਦੀ ਗੁਣਵੱਤਾ ਬਿਹਤਰ ਹੁੰਦੀ ਹੈ।
ਖੂਨ ਦਾ ਸੰਚਾਰ ਸੁਧਾਰਦਾ ਹੈ: ਇਹ ਸਰੀਰ 'ਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ ਅਤੇ ਠੰਡ ਨਾਲ ਹੋਣ ਵਾਲਾ ਤਣਾਅ ਘਟਾਉਂਦਾ ਹੈ।
ਨੁਕਸਾਨ
ਚਮੜੀ ਸੁੱਕੀ ਹੋ ਜਾਣਾ: ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਦੇ ਕੁਦਰਤੀ ਤੇਲ ਨਸ਼ਟ ਹੋ ਜਾਂਦੇ ਹਨ।
ਸੁਸਤੀ: ਨਹਾਉਣ ਤੋਂ ਬਾਅਦ ਸਰੀਰ 'ਚ ਸੁਸਤੀ ਮਹਿਸੂਸ ਹੋ ਸਕਦੀ ਹੈ।
ਠੰਡੇ ਪਾਣੀ ਨਾਲ ਨਹਾਉਣ ਦੇ ਫਾਇਦੇ
ਸਰੀਰ ਵਿਚ ਤਾਜਗੀ: ਠੰਡਾ ਪਾਣੀ ਤੁਰੰਤ ਖੂਨ ਦਾ ਪ੍ਰਵਾਹ ਤੇਜ਼ ਕਰਦਾ ਹੈ ਅਤੇ ਸਰੀਰ ਨੂੰ ਐਕਟਿਵ ਕਰਦਾ ਹੈ।
ਇਮਿਊਨ ਸਿਸਟਮ ਮਜ਼ਬੂਤ: ਨਿਯਮਿਤ ਠੰਡੇ ਪਾਣੀ ਨਾਲ ਨਹਾਉਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ।
ਮਾਨਸਿਕ ਚੇਤਨਾ: ਠੰਡੇ ਪਾਣੀ ਨਾਲ ਨਹਾਉਣਾ ਥਕਾਵਟ ਘੱਟ ਕਰਦਾ ਹੈ ਅਤੇ ਮਾਨਸਿਕ ਚੇਤਨਾ (Mental Alertness) ਵਧਾਉਂਦਾ ਹੈ।
ਨੁਕਸਾਨ
ਦਿਲ ਦੇ ਮਰੀਜ਼ਾਂ ਲਈ ਖਤਰਾ: ਸਿਹਤ ਮਾਹਿਰਾਂ ਅਨੁਸਾਰ ਦਿਲ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਅਚਾਨਕ ਠੰਡਾ ਪਾਣੀ ਸਰੀਰ ਨੂੰ Shock ਦੇ ਸਕਦਾ ਹੈ, ਜੋ ਜ਼ੋਖ਼ਮ ਭਰਿਆ ਹੁੰਦਾ ਹੈ। ਜ਼ਿਆਦਾ ਠੰਡ 'ਚ ਇਹ ਜ਼ੋਖ਼ਮ ਵੱਧ ਜਾਂਦਾ ਹੈ।
ਸਭ ਤੋਂ ਵਧੀਆ ਵਿਕਲਪ — ਕੋਸਾ ਪਾਣੀ
ਡਾਕਟਰਾਂ ਦੇ ਅਨੁਸਾਰ, ਸਰਦੀਆਂ 'ਚ ਕੋਸੇ ਪਾਣੀ ਨਾਲ ਨਹਾਉਣਾ ਸਭ ਤੋਂ ਵਧੀਆ ਹੈ।
ਇਹ ਚਮੜੀ ਦੀ ਨਮੀ ਕਾਇਮ ਰੱਖਦਾ ਹੈ ਅਤੇ ਸਰੀਰ ਨੂੰ ਆਰਾਮਦਾਇਕ ਗਰਮੀ ਦਿੰਦਾ ਹੈ।
ਨਹਾਉਣ ਦਾ ਸਮਾਂ: 10–15 ਮਿੰਟ ਤੋਂ ਵੱਧ ਨਾ ਕਰੋ, ਨਹੀਂ ਤਾਂ ਚਮੜੀ ਸੁੱਕ ਸਕਦੀ ਹੈ।
ਵਾਧੂ ਸਲਾਹਾਂ
- ਨਹਾਉਣ ਤੋਂ ਤੁਰੰਤ ਬਾਅਦ ਗਰਮ ਕੱਪੜੇ ਪਹਿਨੋ।
- ਚਮੜੀ ਦੀ ਨਮੀ ਕਾਇਮ ਰੱਖਣ ਲਈ ਸਾਬਣ ਘੱਟ ਵਰਤੋਂ।
- ਠੰਡੇ ਪਾਣੀ ਨਾਲ ਨਹਾਉਣ ਤੋਂ ਬਾਅਦ ਸਰੀਰ ਨੂੰ ਹੌਲੀ-ਹੌਲੀ ਗਰਮ ਹੋਣ ਦਿਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਖਾਂ ਦੀ ਰੋਸ਼ਨੀ ਦਾ 'ਕਾਲ' ਬਣ ਕੇ ਆਉਂਦੇ ਹਨ ਸ਼ੂਗਰ ਦੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ
NEXT STORY