ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੇ ਬਿਲਕੁਲ ਸਾਹਮਣੇ ਗੇਟ ਨੰਬਰ 1 ਦੇ ਨੇੜੇ ਸੋਮਵਾਰ ਸ਼ਾਮ ਲਗਭਗ 6:52 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਖੜ੍ਹੇ ਕਈ ਵਾਹਨਾਂ ਦੇ ਪਰਖੱਚੇ ਉੱਡ ਗਏ। ਇਸ ਘਟਨਾ ਦੌਰਾਨ ਕਈ ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਧਮਾਕਾ ਇਕ ਹੁੰਡਈ ਆਈ20 ਕਾਰ ਵਿੱਚ ਰੱਖੇ ਵਿਸਫੋਟਕਾਂ ਕਾਰਨ ਹੋਇਆ ਸੀ।
ਪੜ੍ਹੋ ਇਹ ਵੀ : ਤਾਮਿਲਨਾਡੂ 'ਚ ਵੱਡਾ Blast: ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਇਕ-ਇਕ ਕਰਕੇ ਹੋਏ ਕਈ ਧਮਾਕੇ
ਜਾਣੋ ਕਿਥੇ-ਕਿਥੇ ਗਈ ਸੀ ਕਾਰ
ਇਸ ਧਮਾਕੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਅਤੇ ਖੁਫੀਆ ਏਜੰਸੀਆਂ ਨੇ ਕਾਰ ਦੀ ਪੂਰੀ ਗਤੀਵਿਧੀ ਦਾ ਪਤਾ ਲਗਾ ਲਿਆ ਹੈ। ਸੀਸੀਟੀਵੀ ਫੁਟੇਜ ਅਤੇ ਟੋਲ ਡੇਟਾ ਦੇ ਆਧਾਰ 'ਤੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਹ ਹੇਠ ਲਿਖੀ ਹੈ:...
ਸਵੇਰੇ 8:04 ਵਜੇ – ਬਦਰਪੁਰ ਟੋਲ ਪਲਾਜ਼ਾ ਤੋਂ ਦਿੱਲੀ ਵਿੱਚ ਦਾਖਲ ਹੋਈ ਕਾਰ
ਸਵੇਰੇ 8:20 ਵਜੇ – ਓਖਲਾ ਇੰਡਸਟਰੀਅਲ ਏਰੀਆ ਦੇ ਨੇੜੇ ਇੱਕ ਪੈਟਰੋਲ ਪੰਪ 'ਤੇ ਰੁਕੀ ਕਾਰ
ਦੁਪਹਿਰ 3:19 ਵਜੇ - ਲਾਲ ਕਿਲ੍ਹੇ ਦੇ ਪਾਰਕਿੰਗ ਖੇਤਰ ਵਿੱਚ ਦਾਖਲ ਹੋਈ ਸੀ ਕਾਰ।
ਸ਼ਾਮ 6:00 ਵਜੇ ਦੇ ਕਰੀਬ - ਇਹ ਲਾਲ ਕਿਲ੍ਹੇ ਦੇ ਪਾਰਕਿੰਗ ਖੇਤਰ ਤੋਂ ਨਿਕਲੀ ਹੋਈ ਦਿਖਾਈ ਦਿੱਤੀ।
ਸ਼ਾਮ 6:52 ਵਜੇ ਲਾਲ ਕਿਲ੍ਹੇ ਦੇ ਗੇਟ ਨੰਬਰ 1 ਦੇ ਸਾਹਮਣੇ ਇੱਕ ਕਾਰ ਵਿੱਚ ਧਮਾਕਾ ਹੋਇਆ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਕਾਰ ਦਾ ਪੁਲਵਾਮਾ ਕਨੈਕਸ਼ਨ
ਵਿਸਫੋਟਕਾਂ ਨਾਲ ਭਰੀ ਆਈ20 ਕਾਰ ਦਾ ਹਰਿਆਣਾ ਰਜਿਸਟ੍ਰੇਸ਼ਨ ਨੰਬਰ HR 26 7624 ਸੀ। ਪੁਲਸ ਨੇ ਕਾਰ ਦੇ ਅਸਲ ਮਾਲਕ ਮੁਹੰਮਦ ਸਲਮਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਸਲਮਾਨ ਨੇ ਖੁਲਾਸਾ ਕੀਤਾ ਕਿ ਉਸਨੇ ਡੇਢ ਸਾਲ ਪਹਿਲਾਂ ਇਹ ਕਾਰ ਦਿੱਲੀ ਦੇ ਓਖਲਾ ਦੇ ਰਹਿਣ ਵਾਲੇ ਦੇਵੇਂਦਰ ਨੂੰ ਵੇਚੀ ਸੀ। ਫਿਰ ਦੇਵੇਂਦਰ ਨੇ ਇਸਨੂੰ ਹਰਿਆਣਾ ਦੇ ਅੰਬਾਲਾ ਵਿੱਚ ਕਿਸੇ ਹੋਰ ਨੂੰ ਵੇਚ ਦਿੱਤਾ। ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਇੱਕੋ ਕਾਰ ਨੂੰ ਕਈ ਵਾਰ ਖਰੀਦਿਆ ਅਤੇ ਵੇਚਿਆ ਗਿਆ ਸੀ, ਜੋ ਅੰਤ ਵਿੱਚ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਨਿਵਾਸੀ ਤਾਰਿਕ ਕੋਲ ਪਹੁੰਚੀ। ਪੁਲਵਾਮਾ ਕਨੈਕਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ। ਦਿੱਲੀ ਪੁਲਸ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਐਨਆਈਏ ਦੀਆਂ ਟੀਮਾਂ ਸਾਂਝੇ ਤੌਰ 'ਤੇ ਜਾਂਚ ਕਰ ਰਹੀਆਂ ਹਨ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਸਬੂਤ ਇਕੱਠੇ ਕਰ ਰਹੀਆਂ ਹਨ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਕੇਰਲ 'ਚ ਪਟਾਕਿਆਂ ਦੀ ਫੈਕਟਰੀ 'ਚ ਧਮਾਕੇ ਕਾਰਨ ਚਾਰ ਔਰਤਾਂ ਜ਼ਖਮੀ
NEXT STORY