ਨਵੀਂ ਦਿੱਲੀ- ਦੀਵਾਲੀ ਦਾ ਤਿਉਹਾਰ ਆਉਣ 'ਚ ਹੁਣ ਕੁਝ ਹੀ ਸਮਾਂ ਰਹਿ ਗਿਆ ਹੈ। ਔਰਤਾਂ ਦੀਵਾਲੀ ਤੋਂ ਪਹਿਲਾਂ ਹੀ ਘਰ ਦੀ ਸਾਫ-ਸਫਾਈ ਅਤੇ ਸਜਾਵਟ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਪਰ ਇਸ ਦੀ ਵਜ੍ਹਾ ਨਾਲ ਔਰਤਾਂ ਆਪਣੇ ਸੌਂਦਰਯ ਦੀ ਅਣਦੇਖੀ ਕਰ ਬੈਠਦੀਆਂ ਹਨ। ਇਸ ਦੇ ਕਾਰਨ ਇਸ ਪਾਵਨ ਦਿਨ 'ਤੇ ਉਨ੍ਹਾਂ ਦਾ ਚਿਹਰਾ ਮੁਰਝਾਇਆ ਅਤੇ ਥਕਿਆ ਹੋਇਆ ਲੱਗਦਾ ਹੈ। ਹਾਲਾਂਕਿ ਜੇਕਰ ਤੁਸੀਂ ਬਾਕੀ ਤਿਆਰੀਆਂ ਦੇ ਨਾਲ ਹੀ ਚਮੜੀ ਵਾਲਾਂ ਅਤੇ ਬਾਹਰੀ ਲੁੱਕ 'ਤੇ ਧਿਆਨ ਦਿਓ ਤਾਂ ਇਸ ਪਾਵਨ ਤਿਉਹਾਰ ਦਾ ਮਜ਼ਾ ਕਈ ਗੁਣਾ ਵੱਧ ਜਾਵੇਗਾ।
ਜ਼ਿਆਦਾ ਕੁਝ ਨਹੀਂ ਇਸ ਲਈ ਤੁਹਾਨੂੰ ਸਿਰਫ ਕੁਝ ਸੌਂਦਰਯ ਸਾਵਧਾਨੀਆਂ ਅਪਣਾਉਣੀਆਂ ਹੋਣਗੀਆਂ ਅਤੇ ਬਾਜ਼ਾਰ ਦੇ ਮਹਿੰਗੇ ਬਿਊਟੀ ਪ੍ਰਾਡੈਕਟਸ ਦੀ ਬਜਾਏ ਘਰੇਲੂ ਆਰਗੈਨਿਕ ਚੀਜ਼ਾਂ ਦਾ ਇਸਤੇਮਾਲ ਕਰਨਾ ਹੋਵੇਗਾ। ਚਲੋ ਤੁਹਾਨੂੰ ਦੱਸਦੇ ਹਾਂ ਕਿ ਦੀਵਾਲੀ 'ਚ ਕਿੰਝ ਕਰੀਏ ਆਪਣੀ ਸਕਿਨ ਕੇਅਰ, ਤਾਂ ਜੋ ਤਿਉਹਾਰ 'ਚ ਫਿੱਕੀ ਨਾ ਪਏ ਚਿਹਰੇ ਦੀ ਰੌਣਕ...
ਦਿਨ 'ਚ ਦੋ ਵਾਰ ਕਰੋ ਕਲੀਂਜਰ
ਦੀਵਾਲੀ ਦੇ ਨਾਲ-ਨਾਲ ਮੌਸਮ ਵੀ ਬਦਲਣ ਲੱਗਦਾ ਹੈ। ਇਸ ਮੌਸਮ 'ਚ ਠੰਡ ਵਧਣ ਨਾਲ ਦਿਨੋ ਦਿਨ ਵਾਤਾਵਰਣ 'ਚ ਨਮੀ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਚਮੜੀ 'ਚ ਰੁੱਖਾਪਣ, ਬੁੱਲ੍ਹ ਫਟਣਾ, ਮੁਹਾਸੇ ਅਤੇ ਵਾਲਾਂ 'ਚ ਰੁੱਖਾਪਣ ਪੈਦਾ ਹੋ ਜਾਂਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਦਿਨ 'ਚ 2 ਵਾਰ ਚਮੜੀ ਨੂੰ ਸਾਫ ਕਰਕੇ ਕਲੀਂਜਰ ਨਾਲ ਮਾਲਿਸ਼ ਕਰੋ। ਇਸ ਦੇ ਲਈ ਤੁਸੀਂ ਗੁਲਾਬ ਜਲ ਦਾ ਇਸਤੇਮਾਲ ਵੀ ਕਰ ਸਕਦੇ ਹਨ।
ਸਨਸ੍ਰਕੀਨ ਕਰੀਮ ਲਗਾਓ
ਵਾਤਾਵਰਣ 'ਚ ਰਸਾਇਣਿਕ ਤੱਤ, ਵਾਯੂ ਪ੍ਰਦੂਸ਼ਣ, ਗੰਦਗੀ ਅਤੇ ਧੂੜ ਮਿੱਟੀ ਦੇ ਕਾਰਨ ਚਮੜੀ ਦਾ ਪੀ.ਐੱਚ ਲੈਵਲ ਵਿਗੜ ਜਾਂਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਘਰ ਤੋਂ ਬਾਹਰ ਜਾਂਦੇ ਸਮੇਂ ਸਨਸਕ੍ਰੀਨ ਲਗਾਓ। ਉੱਧਰ ਘਰ ਦੇ ਅੰਦਰ ਬਿਹਤਰ ਕੁਆਲਿਟੀ ਦਾ ਮਾਇਸਚੁਰਾਈਜ਼ਰ ਅਪਲਾਈ ਕਰੋ।
ਡਰਾਈ ਸਕਿਨ ਲਈ ਨੁਸਖ਼ੇ
ਇਕ ਚਮਚਾ ਗਲਿਸਰੀਨ 'ਚ 100 ਮਿ.ਲੀ ਲੀਟਰ ਗੁਲਾਬ ਜਲ ਮਿਲਾਓ। ਇਸ ਮਿਸ਼ਰਨ ਨੂੰ ਫਰਿੱਜ 'ਚ ਏਅਰਟਾਈਟ ਡੱਬੇ 'ਚ ਸਟੋਰ ਕਰਕੇ ਰੱਖੋ। ਸੌਣ ਤੋਂ ਪਹਿਲਾਂ ਇਸ ਦੀਆਂ ਕੁਝ ਬੂੰਦਾਂ ਲੈ ਕੇ ਹੱਥਾਂ 'ਤੇ ਰਗੜੋ ਅਤੇ ਫਿਰ ਚਿਹਰੇ ਦੀ ਮਾਲਿਸ਼ ਕਰੋ। ਇਸ ਨੂੰ ਰਾਤ ਭਰ ਲਈ ਛੱਡ ਦਿਓ। ਇਸ ਨਾਲ ਸਰਦੀਆਂ 'ਚ ਵੀ ਸਕਿਨ ਡਰਾਈ ਨਹੀਂ ਹੋਵੇਗੀ।
ਮਿਲਕ ਸਕਰੱਬ ਨਾਲ ਸਾਫ ਕਰੋ ਚਿਹਰਾ
ਚਮੜੀ ਨੂੰ ਸਾਫ ਕਰਨ ਲਈ ਦੁੱਧ ਦੀ ਵਰਤੋਂ ਕਰੋ। ਨਾਲ ਹੀ ਹਫਤੇ 'ਚ ਦੋ ਵਾਰ ਫੇਸ਼ੀਅਲ ਸਕਰੱਬ ਕਰੋ। ਇਸ ਲਈ ਸੰਤਰੇ/ ਨਿੰਬੂ ਦੇ ਛਿਲਕੇ ਦਾ ਪਾਊਡਰ, ਦਰਦਰੇ ਪੀਸੇ ਬਾਦਾਮ, ਦਹੀਂ ਅਤੇ ਥੋੜੀ ਜਿਹੀ ਹਲਦੀ ਮਿਲਾਓ ਅਤੇ ਚਿਹਰੇ 'ਤੇ ਹਲਕੇ ਹੱਥਾਂ ਨਾਲ ਸਕਰੱਬ ਕਰੋ। ਇਸ ਨਾਲ ਡੈੱਡ ਸਕਿਨ ਨਿਕਲ ਜਾਵੇਗੀ।
ਸ਼ਹਿਦ ਨਾਲ ਮਾਲਿਸ਼ ਕਰੋ
ਰੋਜ਼ ਚਿਹਰੇ 'ਤੇ 10 ਮਿੰਟ ਤੱਕ ਸ਼ਹਿਦ ਨਾਲ ਮਾਲਿਸ਼ ਕਰੋ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਤੁਸੀਂ ਐਲੋਵੇਰਾ ਜਾਂ ਗਾਜਰ ਦੇ ਰਸ ਨਾਲ ਵੀ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ। ਇਸ 'ਚ ਵਿਟਾਮਿਨ ਏ ਹੁੰਦਾ ਹੈ ਜੋ ਚਮੜੀ ਨੂੰ ਡਰਾਈ ਨਹੀਂ ਹੋਣ ਦਿੰਦਾ।
ਘਰੇਲੂ ਫੇਸ ਪੈਕ ਲਗਾਓ
1/2 ਚਮਚੇ ਸ਼ਹਿਦ 'ਚ 1 ਚਮਚਾ ਗੁਲਾਬ ਜਲ ਅਤੇ ਇਕ ਚਮਚਾ ਮਿਲਕ ਪਾਊਡਰ ਮਿਲਾਓ। ਇਸ ਨੂੰ 20 ਮਿੰਟ ਚਿਹਰੇ 'ਤੇ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
-ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਵੈਕਸਿੰਗ ਅਤੇ ਥ੍ਰੈਡਿੰਗ ਵੱਲ ਧਿਆਨ ਦੇਣਾ ਨਾ ਭੁੱਲੋ।
-ਸ਼ਹਿਦ ਅਤੇ ਐੱਗ ਵ੍ਹਾਈਟ ਨੂੰ ਮਿਲਾ ਕੇ ਚਿਹਰੇ 'ਤੇ 20 ਮਿੰਟ ਤੱਕ ਲਗਾਓ। ਫਿਰ ਤਾਜ਼ੇ ਪਾਣੀ ਨਾਲ ਧੋ ਲਓ।
-ਬਾਦਾਮ ਦੇ ਤੇਲ ਅਤੇ ਡਰਾਈ ਮਿਲਕ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਸਕਿਨ ਡਰਾਈ ਨਹੀਂ ਹੋਵੇਗੀ।
Diwali 2021: ਦੀਵਾਲੀ ਦੇ ਤਿਉਹਾਰ ’ਤੇ ਇੰਝ ਕਰੋ ਕਿਚਨ ਤੋਂ ਲੈ ਕੇ ਕਮਰੇ ਤੱਕ ਦੀ ਸਜਾਵਟ, ਅਪਣਾਓ ਇਹ ਟਿਪਸ
NEXT STORY