ਵੈੱਬ ਡੈਸਕ- ਤਿਉਹਾਰਾਂ ਦਾ ਮੌਸਮ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ, ਪਰ ਇਸ ਦੌਰਾਨ ਸਭ ਤੋਂ ਵੱਧ ਨੁਕਸਾਨ ਸਾਡੀ ਚਮੜੀ (ਸਕਿਨ) ਨੂੰ ਹੁੰਦਾ ਹੈ। ਧੂੰਏਂ, ਮਠਿਆਈਆਂ, ਨੀਂਦ ਦੀ ਕਮੀ ਅਤੇ ਵੱਧ ਮੇਕਅੱਪ ਕਾਰਨ ਸਕਿਨ ਡ੍ਰਾਈ, ਡਲ ਅਤੇ ਡੀਹਾਈਡਰੇਟਡ ਹੋ ਜਾਂਦੀ ਹੈ। ਇਸ ਲਈ ਜਿਵੇਂ ਤਿਉਹਾਰਾਂ 'ਚ ਸਜਣ-ਸਵਰਣ ਦੀ ਤਿਆਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਚਮੜੀ ਦੀ ਹਾਈਡਰੇਸ਼ਨ ਦਾ ਵੀ ਖਾਸ ਧਿਆਨ ਰੱਖੋ ਤਾਂ ਜੋ ਤੁਹਾਡਾ ਚਿਹਰਾ ਚਮਕੇ।
ਵੱਧ ਪਾਣੀ ਪੀਓ
ਰੋਜ਼ਾਨਾ ਘੱਟੋ-ਘੱਟ 8 ਤੋਂ 10 ਗਿਲਾਸ ਪਾਣੀ ਪੀਓ। ਪਾਣੀ ਸਰੀਰ ਤੋਂ ਟਾਕਸਿਨਜ਼ (ਜ਼ਹਿਰੀਲੇ ਤੱਤ) ਨੂੰ ਬਾਹਰ ਕੱਢਦਾ ਹੈ ਅਤੇ ਚਮੜੀ ਨੂੰ ਅੰਦਰੋਂ ਨਮੀ ਦਿੰਦਾ ਹੈ।
ਫੇਸ ਮਿਸਟ ਜਾਂ ਹਾਈਡਰੇਟਿੰਗ ਟੋਨਰ ਵਰਤੋਂ
ਦਿਨ 'ਚ 2-3 ਵਾਰ ਫੇਸ ਮਿਸਟ ਸਪਰੇਅ ਕਰੋ। ਇਸ ਨਾਲ ਚਮੜੀ ਤਾਜ਼ਗੀ ਅਤੇ ਕੁਦਰਤੀ ਚਮਕ ਨਾਲ ਭਰਪੂਰ ਰਹਿੰਦੀ ਹੈ। ਗੁਲਾਬ ਜਲ ਜਾਂ ਐਲੋਵੀਰਾ ਬੇਸਡ ਮਿਸਟ ਇਸ ਲਈ ਸਭ ਤੋਂ ਵਧੀਆ ਚੋਣ ਹਨ।
ਮੌਇਸਚਰਾਈਜ਼ਰ ਕਦੇ ਨਾ ਛੱਡੋ
ਸਵੇਰੇ ਅਤੇ ਰਾਤ ਨੂੰ ਆਪਣੀ ਸਕਿਨ ਟਾਈਪ ਦੇ ਮੁਤਾਬਕ ਹਾਈਡਰੇਟਿੰਗ ਮੌਇਸਚਰਾਈਜ਼ਰ ਲਗਾਓ। ਹਾਇਅਲੂਰੌਨਿਕ ਐਸਿਡ, ਗਲਿਸਰੀਨ ਜਾਂ ਸ਼ੀਆ ਬਟਰ ਵਾਲੇ ਪ੍ਰੋਡਕਟ ਚਮੜੀ ਨੂੰ ਗਹਿਰੀ ਨਮੀ ਦਿੰਦੇ ਹਨ।
ਮਠਿਆਈਆਂ ਅਤੇ ਤਲੀਆਂ ਚੀਜ਼ਾਂ ਤੋਂ ਬਚੋ
ਤਿਉਹਾਰਾਂ 'ਚ ਮਠਿਆਈਆਂ ਦੀ ਭਰਮਾਰ ਹੁੰਦੀ ਹੈ, ਪਰ ਵੱਧ ਸ਼ੂਗਰ ਅਤੇ ਤੇਲ ਚਮੜੀ 'ਤੇ ਪਿੰਪਲਸ ਤੇ ਡਲਨੈੱਸ ਵਧਾਉਂਦੇ ਹਨ। ਇਸ ਦੀ ਬਜਾਏ ਤਾਜ਼ੇ ਫਲ ਅਤੇ ਪਾਣੀ ਵਾਲੀਆਂ ਸਬਜ਼ੀਆਂ ਖਾਓ।
ਰਾਤ 'ਚ ਸਕਿਨ ਰੀਪੇਅਰ ਕਰੋ
ਸੌਂਣ ਤੋਂ ਪਹਿਲਾਂ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਨਾਈਟ ਸੀਰਮ ਲਗਾਓ। ਇਹ ਚਮੜੀ ਨੂੰ ਆਰਾਮ ਅਤੇ ਨਮੀ ਦਿੰਦਾ ਹੈ, ਜਿਸ ਨਾਲ ਅਗਲੀ ਸਵੇਰ ਚਿਹਰੇ 'ਤੇ ਕੁਦਰਤੀ ਗਲੋ ਨਜ਼ਰ ਆਉਂਦਾ ਹੈ।
ਧੂੰਏਂ ਅਤੇ ਮੇਕਅਪ ਤੋਂ ਸੁਰੱਖਿਆ
ਬਾਹਰ ਜਾਣ ਤੋਂ ਪਹਿਲਾਂ ਲਾਈਟ ਕ੍ਰੀਮ ਜਾਂ ਸਨਸਕਰੀਨ ਦੀ ਪਰਤ ਲਗਾਓ ਤਾਂ ਜੋ ਚਮੜੀ ਨੂੰ ਪ੍ਰੋਟੈਕਸ਼ਨ ਮਿਲੇ। ਘਰ ਆ ਕੇ ਮੇਕਅੱਪ ਪੂਰੀ ਤਰ੍ਹਾਂ ਹਟਾਓ ਤਾਂ ਜੋ ਚਮੜੀ ਸਾਹ ਲੈ ਸਕੇ ਅਤੇ ਤਾਜ਼ਾ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਹਿਣੇ ਛੱਡੋ... ਧਨਤੇਰਸ 'ਤੇ ਚਾਂਦੀ ਦੀਆਂ ਇਹ ਚੀਜ਼ਾਂ ਖਰੀਦਣ ਦੇ ਹੋਣਗੇ ਬਹੁਤ ਸਾਰੇ ਫ਼ਾਇਦੇ, ਜਾਣੋ ਕਿਵੇਂ
NEXT STORY