ਜਲੰਧਰ— ਸਰੀਰ 'ਚ ਖੂਨ ਦੇ ਸਹੀ ਤਰੀਕੇ ਨਾਲ ਗਤੀ ਨਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ। ਜੇ ਤੁਸੀਂ ਸਹੀ ਮਾਤਰਾ 'ਚ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਨੂੰ ਖਰਾਬ ਕੋਲੇਸਟਰੌਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਇਲਾਵਾ ਜੇ ਤੁਸੀਂ ਕਸਰਤ ਨਹੀਂ ਕਰਦੇ ਤਾਂ ਵੀ ਸਰੀਰ 'ਚ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਕੰਮ ਨਹੀਂਕਰਦਾ। ਕਈ ਵਾਰੀ ਵੱਧਦੀ ਉਮਰ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਖੂਨ ਦਾ ਦੌਰਾ ਵਧਾਓਣ ਦੇ ਕੁਝ ਨੁਸਖੇ ਦੱਸਣ ਜਾ ਰਹੇ ਹਾਂ।
1. ਆਪਣੇ ਸਰੀਰ ਨੂੰ ਹਰਕਤ ਕਰਵਾਓ। ਇੱਧਰ-ਉੱਧਰ ਚੱਲੋ। 15 ਤੋਂ 20 ਵਾਰੀ ਜੰਪ ਕਰੋ। ਇਸ ਤਰ੍ਹਾਂ ਕਰਨ ਨਾਲ ਜਲਦੀ ਹੀ ਤੁਹਾਡੇ ਸਰੀਰ 'ਚ ਖੂਨ ਦੀ ਗਤੀ ਤੇਜ਼ ਹੋਵੇਗੀ।
2. ਖੜ੍ਹੇ ਹੋ ਜਾਓ। ਆਪਣੇ ਸਰੀਰ ਨੂੰ ਉੱਪਰ ਵੱਲ ਚੁੱਕੋ। ਆਪਣੇ ਪੰਜਿਆਂ ਦੇ ਭਾਰ ਖੜ੍ਹੇ ਹੋਵੋ ਅਤੇ ਇਸ ਅਵਸਥਾ 'ਚ ਆਪਣੇ ਸਰੀਰ ਨੂੰ ਸੰਤੁਲਿਤ ਰੱਖੋ।
3. ਆਪਣੇ ਹੱਥਾਂ ਨੂੰ ਸਿਰ ਤੋਂ ਉੱਪਰ ਵੱਲ ਚੁੱਕੋ। ਹੁਣ ਇਨ੍ਹਾਂ ਨੂੰ ਗੋਲ-ਗੋਲ ਘੁੰਮਾਓ। ਪਹਿਲਾਂ ਘੜੀ ਦੀ ਦਿਸ਼ਾ 'ਚ ਘੁੰਮਾਓ ਅਤੇ ਫਿਰ ਘੜੀ ਦੀ ਉਲਟ ਦਿਸ਼ਾ 'ਚ। ਅਜਿਹਾ ਦੱਸ ਵਾਰੀ ਕਰੋ।
4. ਸਿੱਧੇ ਬੈਠ ਜਾਓ ਅਤੇ ਆਪਣੇ ਸਿਰ ਨੂੰ ਸੱਜੇ ਅਤੇ ਖੱਬੇ ਕੁਝ ਸੈਕੰਡ ਬਾਅਦ ਘੁੰਮਾਓ। ਅਜਿਹਾ ਘੱਟ ਤੋਂ ਘੱਟ ਦੱਸ ਵਾਰੀ ਕਰੋ।
5. ਸੈਰ ਕਰਨ ਜਾਓ। ਇਹ ਖੂਨ ਦੀਗਤੀ ਵਧਾਉਣ ਦੀ ਸਭ ਤੋਂ ਬਿਹਤਰ ਤਰੀਕਾ ਹੈ। ਸੈਰ ਨਾਲ ਤੁਹਾਡੇ ਪੈਰਾਂ ਦੀ ਮਾਸਪੇਸ਼ੀਆਂ ਦਾ ਵਰਕਆਊਟ ਵੀ ਹੁੰਦਾ ਹੈ।
6. ਕਿਤੇ ਬੈਠ ਜਾਓ ਅਤੇ ਆਪਣੇ ਪੈਰਾਂ ਨੂੰ ਉੱਪਰ ਉਠਾਓ। ਹੁਣ ਪੈਰਾਂ ਨੂੰ ਪਹਿਲਾਂ ਘੜੀ ਦੀ ਦਿਸ਼ਾ 'ਚ ਅਤੇ ਬਾਅਦ 'ਚ ਘੜੀਦੇ ਉਲਟ ਦਿਸ਼ਾ 'ਚ ਘੁੰਮਾਓ।
7. ਤੈਰਾਕੀ ਕਰਨ ਨਾਲ ਵੀ ਖੂਨ ਦੀ ਗਤੀ ਵੱਧਦੀ ਹੈ। ਇਸ ਨਾਲ ਜੋੜ੍ਹਾਂ 'ਤੇ ਜ਼ੋਰ ਵੀ ਨਹੀਂ ਪੈਂਦਾ ਅਤੇ ਖੂਨ ਦੀ ਗਤੀ ਵੀ ਤੇਜ਼ ਹੁੰਦੀ ਹੈ।
ਚਮੜੀ 'ਤੇ ਨਿਖਾਰ ਲਿਆਉਣ ਲਈ ਇਨ੍ਹਾਂ ਚੀਜ਼ਾਂ ਦੀ ਭੋਜਨ 'ਚ ਕਰੋਂ ਵਰਤੋ
NEXT STORY