ਵੈੱਬ ਡੈਸਕ- ਗਰਮੀ ਦਾ ਮੌਸਮ ਆਉਂਦਿਆਂ ਹੀ ਫੈਸ਼ਨ ’ਚ ਕੰਫਰਟ ਸਭ ਤੋਂ ਉੱਪਰ ਆ ਜਾਂਦਾ ਹੈ। ਅਜਿਹੇ ’ਚ ਕਾਟਨ ਫੈਬਰਿਕ ’ਚ ਬਣਿਆ ਬਾਂਧਨੀ ਪ੍ਰਿੰਟ ਇਸ ਵਾਰ ਮੁਟਿਆਰਾਂ ਅਤੇ ਔਰਤਾਂ ਦਾ ਫੇਵਰੇਟ ਬਣ ਕੇ ਉੱਭਰਿਆ ਹੈ। ਆਊਟਿੰਗ, ਪਿਕਨਿਕ ਤੋਂ ਲੈ ਕੇ ਆਫਿਸ ਤੱਕ, ਹਰ ਜਗ੍ਹਾ ਇਸ ਟ੍ਰੈਡੀਸ਼ਨਲ ਪ੍ਰਿੰਟ ਦੀਆਂ ਧੁੰਮਾਂ ਹਨ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਲੁੱਕ ’ਚ ਸਿੰਪਲ, ਸੋਬਰ ਅਤੇ ਯੂਨੀਕ ਫੀਲ ਦਿੰਦਾ ਹੈ। ਬਾਂਧਨੀ ਪ੍ਰਿੰਟ ਦੂਜੇ ਪ੍ਰਿੰਟਸ ਤੋਂ ਬਿਲਕੁਲ ਵੱਖਰੀ ਪਛਾਣ ਰੱਖਦਾ ਹੈ। ਹੱਥ ਨਾਲ ਕੀਤੀ ਗਈ ਟਾਈ-ਐਂਡ-ਡਾਈ ਤਕਨੀਕ ਨਾਲ ਬਣੇ ਛੋਟੇ-ਛੋਟੇ ਬਿੰਦੂਆਂ ਦੇ ਪੈਟਰਨ ਇਸ ਨੂੰ ਖਾਸ ਬਣਾਉਂਦੇ ਹਨ। ਇਹੀ ਵਜ੍ਹਾ ਹੈ ਕਿ ਇਹ ਆਊਟਫਿਟ ਪਹਿਨਣ ਵਾਲੀ ਨੂੰ ਭੀੜ ਤੋਂ ਵੱਖਰੀ ਲੁੱਕ ਦਿੰਦਾ ਹੈ। ਰਾਜਸਥਾਨ ਅਤੇ ਗੁਜਰਾਤ ਦੀ ਇਹ ਕਲਾ ਹੁਣ ਪੂਰੇ ਦੇਸ਼ ਦੀਆਂ ਮੁਟਿਆਰਾਂ ਅਤੇ ਔਰਤਾਂ ਦੇ ਵਾਰਡਰੋਬ ਦਾ ਹਿੱਸਾ ਬਣ ਚੁੱਕੀ ਹੈ।

ਗਰਮੀ ’ਚ ਔਰਤਾਂ ਕਾਟਨ ਬਾਂਧਨੀ ਨੂੰ ਸਭ ਤੋਂ ਜ਼ਿਆਦਾ ਤਰਜ਼ੀਹ ਦੇ ਰਹੀਆਂ ਹਨ। ਇੰਡੀਅਨ ਵੀਅਰ ’ਚ ਇਸ ਦੇ ਕਈ ਆਪਸ਼ਨਜ਼ ਬਾਜ਼ਾਰ ’ਚ ਛਾਏ ਹੋਏ ਹਨ। ਅਨਾਰਕਲੀ ਸੂਟ, ਪਲਾਜ਼ੋ ਸੂਟ ਅਤੇ ਪਟਿਆਲਾ ਪੈਂਟ ਵਾਲੇ ਸੂਟ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਇਹ ਸੂਟ ਨਾ ਸਿਰਫ ਕੰਫਰਟੇਬਲ ਹਨ, ਸਗੋਂ ਤਿਉਹਾਰ ਤੋਂ ਲੈ ਕੇ ਡੇਲੀ ਵੀਅਰ ਤੱਕ ਪਰਫੈਕਟ ਲੱਗਦੇ ਹਨ। ਸਿੰਪਲ ਸੂਟ ਤੋਂ ਲੈ ਕੇ ਹੈਵੀ ਗੋਟਾ-ਪੱਟੀ ਵਰਕ ਵਾਲੇ ਡਿਜ਼ਾਈਨਰ ਸੂਟ ਤੱਕ, ਹਰ ਵੈਰਾਇਟੀ ਆਸਾਨੀ ਨਾਲ ਮਿਲ ਰਹੀ ਹੈ। ਜਿੱਥੇ ਇਕ ਪਾਸੇ ਔਰਤਾਂ ਪੂਰੇ ਬਾਂਧਨੀ ਸੂਟ ਨੂੰ ਪਸੰਦ ਕਰ ਰਹੀਆਂ ਹਨ, ਉੱਥੇ ਹੀ ਮੁਟਿਆਰਾਂ ਬਾਂਧਨੀ ਪ੍ਰਿੰਟ ਦੀਆਂ ਸ਼ਾਰਟ ਕੁੜਤੀਆਂ ’ਤੇ ਜ਼ਿਆਦਾ ਫੋਕਸ ਕਰ ਰਹੀਆਂ ਹਨ। ਇਨ੍ਹਾਂ ਕੁੜਤੀਆਂ ਨੂੰ ਸਟਾਈਲ ਕਰਨਾ ਬਹੁਤ ਆਸਾਨ ਹੈ। ਮੁਟਿਆਰਾਂ ਇਨ੍ਹਾਂ ਨੂੰ ਜੀਨਸ, ਪਲਾਜ਼ੋ, ਪੈਂਟ ਅਤੇ ਇੱਥੋਂ ਤੱਕ ਕਿ ਫਲੇਅਰ ਸਕਰਟ ਦੇ ਨਾਲ ਵੀ ਟੀਮ-ਅੱਪ ਕਰ ਰਹੀਆਂ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ਲਈ ਇਹ ਪਰਫੈਕਟ ਇੰਡੋ-ਵੈਸਟਰਨ ਲੁੱਕ ਬਣ ਗਿਆ ਹੈ। ਰੈੱਡ, ਪਿੰਕ, ਯੈਲੋ, ਓਰੇਂਜ ਵਰਗੇ ਬ੍ਰਾਈਟ ਕਲਰਜ਼ ’ਚ ਬਣੀਆਂ ਇਹ ਕੁੜਤੀਆਂ ਸਮਰ ਵਾਈਬ ਨੂੰ ਹੋਰ ਵਧਾ ਦਿੰਦੀਆਂ ਹਨ।
ਬਾਂਧਨੀ ਦੀ ਗੱਲ ਹੋਵੇ ਅਤੇ ਸਾੜ੍ਹੀਆਂ ਦਾ ਜ਼ਿਕਰ ਨਾ ਹੋਵੇ, ਅਜਿਹਾ ਹੋ ਨਹੀਂ ਸਕਦਾ। ਇਨ੍ਹੀਂ ਦਿਨੀਂ ਬਾਂਧਨੀ ਪ੍ਰਿੰਟ ਦੀਆਂ ਕਾਟਨ ਅਤੇ ਜਾਰਜੈਟ ਸਾੜ੍ਹੀਆਂ ਔਰਤਾਂ ਦੀਆਂ ਫੇਵਰੇਟ ਬਣੀਆਂ ਹੋਈਆਂ ਹਨ। ਹਲਕੇ, ਸਾਹ ਲੈਣ ਵਾਲੇ ਫੈਬਰਿਕ ’ਚ ਬਣੀਆਂ ਇਹ ਸਾੜ੍ਹੀਆਂ ਆਫਿਸ ਤੋਂ ਲੈ ਕੇ ਛੋਟੇ ਫੰਕਸ਼ਨ ਤੱਕ ਹਰ ਜਗ੍ਹਾ ਗ੍ਰੇਸਫੁਲ ਲੁੱਕ ਦਿੰਦੀਆਂ ਹਨ। ਪਿੰਕ-ਯੈਲੋ, ਰੈੱਡ-ਵ੍ਹਾਈਟ ਅਤੇ ਗ੍ਰੀਨ-ਓਰੇਂਜ ਦੇ ਕੰਬੀਨੇਸ਼ਨ ਵਾਲੀਆਂ ਸਾੜ੍ਹੀਆਂ ਸਭ ਤੋਂ ਜ਼ਿਆਦਾ ਡਿਮਾਂਡ ’ਚ ਹਨ। ਫੈਸ਼ਨ ਮਾਹਿਰ ਮੰਨਦੇ ਹਨ ਕਿ ਬਾਂਧਨੀ ਪ੍ਰਿੰਟ ਦਾ ਫੈਸ਼ਨ ਕਦੇ ਖ਼ਤਮ ਨਹੀਂ ਹੁੰਦਾ। ਹਰ ਸਾਲ ਇਸ ਦੇ ਡਿਜ਼ਾਈਨ ਅਤੇ ਸਿਲੂਏਟਸ ਬਦਲਦੇ ਰਹਿੰਦੇ ਹਨ, ਪਰ ਇਸ ਦਾ ਚਾਰਮ ਉਹੀ ਰਹਿੰਦਾ ਹੈ। ਇਹ ਪ੍ਰਿੰਟ ਹਰ ਉਮਰ ਦੀ ਔਰਤ ’ਤੇ ਜੱਚਦਾ ਹੈ ਅਤੇ ਐਲੀਗੈਂਟ ਲੁੱਕ ਦਿੰਦਾ ਹੈ। ਗਰਮੀ ’ਚ ਕਾਟਨ ਬਾਂਧਨੀ ਪਹਿਨਣਾ ਸਟਾਈਲ ਦੇ ਨਾਲ-ਨਾਲ ਸਕਿਨ ਲਈ ਵੀ ਕੰਫਰਟੇਬਲ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਬਾਜ਼ਾਰ ’ਚ ਬਾਂਧਨੀ ਦੀ ਬਹਾਰ ਹੈ, ਜੋ ਮੁਟਿਆਰਾਂ ਇਸ ਸਮਰ ਟ੍ਰੈਡੀਸ਼ਨ ਦੇ ਨਾਲ ਟ੍ਰੈਂਡੀ ਦਿਖਣਾ ਚਾਹੁੰਦੀਆਂ ਹਨ, ਉਹ ਆਪਣੇ ਵਾਰਡਰੋਬ ’ਚ ਇਕ-ਦੋ ਬਾਂਧਨੀ ਆਊਟਫਿਟ ਜ਼ਰੂਰ ਸ਼ਾਮਲ ਕਰ ਰਹੀਆਂ ਹਨ।
ਰੇਸਟੋਰੈਂਟਾਂ 'ਚ ਪਾਸਤਾ ਦੇ ਨਾਲ ਬ੍ਰੈੱਡ ਸਰਵ ਕਰਨ ਦੇ ਪਿੱਛੇ ਕੀ ਹੈ ਕਾਰਨ? ਪੜ੍ਹੋ ਪੂਰੀ ਖਬਰ
NEXT STORY