ਵੈੱਬ ਡੈਸਕ- ਔਰਤਾਂ ਅਤੇ ਮੁਟਿਆਰਾਂ ਆਪਣੀ ਲੁੱਕ ਨੂੰ ਸੁੰਦਰ ਅਤੇ ਸਟਾਈਲਿਸ਼ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਸੂਟ ਅਤੇ ਡਰੈੱਸ ਸਟਾਈਲ ਕਰਨਾ ਪਸੰਦ ਕਰਦੀਆਂ ਹਨ, ਪਰ ਸਿਰਫ ਡਰੈੱਸ ਨਾਲ ਹੀ ਲੁੱਕ ਪੂਰੀ ਨਹੀਂ ਹੁੰਦੀ। ਲੁੱਕ ਨੂੰ ਫਾਈਨਲ ਟੱਚ ਦੇਣ ’ਚ ਜਿਊਲਰੀ ਅਤੇ ਅਸੈਸਰੀਜ਼ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਹੀ ਅਸੈਸਰੀਜ਼ ’ਚ ਵਾਚ, ਸਨਗਲਾਸਿਜ਼, ਸਟੋਲ ਦੇ ਨਾਲ ਸਭ ਤੋਂ ਜ਼ਰੂਰੀ ਹੈਂਡਬੈਗ ਵੀ ਰਹਿੰਦਾ ਹੈ।
ਅੱਜ ਦੇ ਸਮੇਂ ’ਚ ਹੈਂਡਬੈਗ ਸਿਰਫ ਸਾਮਾਨ ਰੱਖਣ ਦੀ ਚੀਜ਼ ਨਹੀਂ ਰਿਹਾ। ਇਹ ਔਰਤਾਂ ਅਤੇ ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਅਟ੍ਰੈਕਟਿਵ ਅਤੇ ਸਟਾਈਲਿਸ਼ ਵੀ ਬਣਾਉਂਦਾ ਹੈ। ਇਹੋ ਵਜ੍ਹਾ ਹੈ ਕਿ ਭਾਵੇਂ ਇੰਡੀਅਨ ਵੀਅਰ ਹੋਵੇ, ਵੈਸਟਰਨ ਹੋਵੇ ਜਾਂ ਇੰਡੋ-ਵੈਸਟਰਨ, ਹਰ ਤਰ੍ਹਾਂ ਦੀ ਡਰੈੱਸ ਨਾਲ ਮੈਚਿੰਗ ਹੈਂਡਬੈਗ ਕੈਰੀ ਕਰਨ ਦਾ ਟ੍ਰੈਂਡ ਤੇਜ਼ੀ ਨਾਲ ਵਧ ਰਿਹਾ ਹੈ।
ਖਾਸ ਮੌਕੇ ’ਤੇ ਔਰਤਾਂ ਅਤੇ ਮੁਟਿਆਰਾਂ ਜਿੱਥੇ ਹੈਵੀ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ, ਉੱਥੇ ਹੀ, ਕੈਜ਼ੂਅਲ ਅਤੇ ਰੋਜ਼ਾਨਾ ਦੀ ਲੁੱਕ ’ਚ ਲਾਈਟ ਜਿਊਲਰੀ ਜਿਵੇਂ ਟਾਪਸ, ਚੂੜੀਆਂ, ਈਅਰਰਿੰਗਸ ਅਤੇ ਚੇਨ ਟ੍ਰੈਂਡ ’ਚ ਹਨ। ਇਸੇ ਤਰ੍ਹਾਂ ਅਸੈਸਰੀਜ਼ ’ਚ ਹੈਂਡਬੈਗ ਦੀ ਚੋਣ ਵੀ ਮੌਕੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਹੈਂਡਬੈਗ ਨਾ ਸਿਰਫ ਸਟਾਈਲ ਵਧਾਉਂਦੇ ਹਨ, ਸਗੋਂ ਮੋਬਾਈਲ, ਪੈਸਾ, ਮੇਕਅਪ ਅਤੇ ਜ਼ਰੂਰੀ ਸਾਮਾਨ ਰੱਖਣ ਦੀ ਜ਼ਰੂਰਤ ਨੂੰ ਵੀ ਪੂਰਾ ਕਰਦੇ ਹਨ। ਇਸ ਲਈ ਸ਼ਾਪਿੰਗ, ਆਊਟਿੰਗ, ਪਿਕਨਿਕ ਤੋਂ ਲੈ ਕੇ ਪਾਰਟੀ ਅਤੇ ਖਾਸ ਫੰਕਸ਼ਨ ਤੱਕ ਹਰ ਜਗ੍ਹਾ ਔਰਤਾਂ ਦੇ ਹੱਥ ’ਚ ਡਰੈੱਸ ਨਾਲ ਮੈਚ ਕਰਦਾ ਹੈਂਡਬੈਗ ਦੇਖਿਆ ਜਾ ਸਕਦਾ ਹੈ।
ਪਹਿਲਾਂ ਔਰਤਾਂ ਕਿਸੇ ਵੀ ਡਰੈੱਸ ਨਾਲ ਕੋਈ ਵੀ ਬੈਗ ਲੈ ਲੈਂਦੀਆਂ ਸਨ ਪਰ ਹੁਣ ਟ੍ਰੈਂਡ ਬਦਲ ਗਿਆ ਹੈ। ਹੁਣ ਮੁਟਿਆਰਾਂ ਅਤੇ ਔਰਤਾਂ ਡਰੈੱਸ ਦੇ ਕਲਰ, ਡਿਜ਼ਾਈਨ ਅਤੇ ਕਢਾਈ ਨਾਲ ਮੈਚ ਕਰਦਾ ਹੈਂਡਬੈਗ ਚੁਣ ਰਹੀਆਂ ਹਨ। ਜਿਵੇਂ ਪੀਲੇ-ਗੁਲਾਬੀ ਸੂਟ ਨਾਲ ਮੈਜੈਂਟਾ ਪਰਸ ਜਾਂ ਮੈਰੂਨ ਕਸ਼ਮੀਰੀ ਸੂਟ ਦੇ ਨਾਲ ਕਢਾਈ ਵਾਲਾ ਹੈਂਡਬੈਗ। ਇਸ ਨਾਲ ਪੂਰੀ ਲੁੱਕ ਬੈਲੇਂਸਡ ਅਤੇ ਕੋ-ਆਰਡੀਨੇਟਿਡ ਲੱਗਦਾ ਹੈ।
ਮਾਰਕੀਟ ’ਚ ਅੱਜ ਹਰ ਤਰ੍ਹਾਂ ਦੇ ਹੈਂਡਬੈਗ ਉਪਲਬਧ ਹਨ। ਟੋਟ ਬੈਗ, ਰਾਊਂਡ ਸ਼ੇਪ, ਬਾਸਕਿਟ ਸਟਾਈਲ, ਰੈਕਟੈਂਗਲ, ਸਕੇਅਰ, ਪੋਟਲੀ ਅਤੇ ਕਲੱਚ ਟਾਈਪ ਬੈਗਜ਼ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਗੋਲਡਨ, ਸਿਲਵਰ, ਸਿੰਗਲ ਕਲਰ ਤੋਂ ਲੈ ਕੇ ਮਲਟੀ ਕਲਰ ਕਢਾਈ ਵਾਲੇ ਡਿਜ਼ਾਈਨ ’ਚ ਵੀ ਆਉਂਦੇ ਹਨ। ਸਾਈਜ਼ ਦੀ ਗੱਲ ਕਰੀਏ ਤਾਂ ਕੁਝ ਛੋਟੇ, ਕੁਝ ਮੀਡੀਅਮ ਅਤੇ ਕੁਝ ਵੱਡੇ ਸਾਈਜ਼ ’ਚ ਮਿਲ ਜਾਂਦੇ ਹਨ ਤਾਂ ਜੋ ਜ਼ਰੂਰਤ ਦੇ ਹਿਸਾਬ ਨਾਲ ਚੁਣੇ ਜਾ ਸਕਣ।
ਕੀਮਤ ਦੀ ਗੱਲ ਕਰੀਏ ਤਾਂ ਮਾਰਕੀਟ ’ਚ ਹੈਂਡਬੈਗ 200 ਰੁਪਏ ਤੋਂ ਸ਼ੁਰੂ ਹੋ ਕੇ 5000 ਰੁਪਏ ਤੱਕ ਆਸਾਨੀ ਨਾਲ ਮਿਲ ਜਾਂਦੇ ਹਨ। ਮੁਟਿਆਰਾਂ ਆਪਣੀ ਜ਼ਰੂਰਤ ਅਤੇ ਬਜਟ ਅਨੁਸਾਰ ਇਨ੍ਹਾਂ ਨੂੰ ਖਰੀਦ ਰਹੀਆਂ ਹਨ। ਕੁੱਲ ਮਿਲਾ ਕੇ ਕਹੀਏ ਤਾਂ ਮੈਚਿੰਗ ਹੈਂਡਬੈਗ ਹੁਣ ਫੈਸ਼ਨ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਇਹ ਲੁੱਕ ਨੂੰ ਪੂਰਾ ਕਰਦਾ ਹੈ, ਸਟਾਈਲ ਦਿੰਦਾ ਹੈ ਅਤੇ ਨਾਲ ’ਚ ਕੰਫਰਟ ਵੀ ਫੀਲ ਕਰਵਾਉਂਦਾ ਹੈ। ਇਸ ਲਈ ਮੁਟਿਆਰਾਂ ਕੋਲ ਡਰੈੱਸ ਨਾਲ ਮੈਚਿੰਗ 3 ਤੋਂ 4 ਹੈਂਡਬੈਗ ਦੇਖੇ ਜਾ ਸਕਦੇ ਹਨ।
ਕੈਨੇਡਾ ਦੇ ਸਟੂਡੈਂਟ ਵੀਜ਼ੇ ’ਤੇ ਬਿਸ਼ਨੋਈ ਗੈਂਗ ਦਾ ਜਾਲ, ਖੁਫ਼ੀਆ ਰਿਪੋਰਟ ਤੋਂ ਹੋਇਆ ਵੱਡਾ ਖੁਲਾਸਾ
NEXT STORY