ਵੈੱਬ ਡੈਸਕ- ਜੇਕਰ ਤੁਸੀਂ ਕੁਝ ਹੈਲਦੀ, ਟੇਸਟੀ ਅਤੇ ਯੂਨਿਕ ਸਨੈਕ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਵੈੱਜ ਸੁਸ਼ੀ ਬਾਲਸ ਤੁਹਾਡੇ ਲਈ ਪਰਫੈਕਟ ਡਿਸ਼ ਹਨ। ਇਹ ਜਾਪਾਨੀ ਡਿਸ਼ ਦਾ ਭਾਰਤੀ ਟਵਿਸਟ ਵਾਲਾ ਵਰਜਨ ਹੈ, ਜਿਸ ਨਾਲ ਬਣਾਉਣਾ ਬੇਹੱਦ ਆਸਾਨ ਹੈ। ਇਸ 'ਚ ਚੌਲ, ਤਿੱਲ, ਸ਼ਿਮਲਾ ਮਿਰਚ, ਸਵੀਨ ਕੋਰਨ ਅਤੇ ਮੇਓਨੇਜ਼ ਵਰਗੇ ਸਵਾਦਿਸ਼ਟ ਅਤੇ ਪੌਸ਼ਟਿਕ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ।
Servings - 4
ਸਮੱਗਰੀ
ਚਿੱਟੇ ਤਿੱਲ- 2 ਚਮਚ
ਕਾਲੇ ਤਿੱਲ- 2 ਚਮਚ
ਪਾਣੀ- 500 ਮਿਲੀਲੀਟਰ
ਚੌਲ- 70 ਗ੍ਰਾਮ
ਤਿੱਲ ਦਾ ਤੇਲ- 1 ਚਮਚ
ਰੈੱਡ ਚਿੱਲੀ ਸੋਸ- 1 ਵੱਡਾ ਚਮਚ
ਲਾਈਟ ਸੋਇਆ ਸੋਸ- 45 ਮਿਲੀਲੀਟਰ
ਸਿਰਕਾ- 1 ਚਮਚ
ਅਦਰਕ ਦਾ ਤੇਲ- 1 ਵੱਡਾ ਚਮਚ
ਪੀਸੀ ਹੋਈ ਖੰਡ- 1/2 ਚਮਚ
ਸਵੀਟ ਕੋਰਨ- 2 ਵੱਡੇ ਚਮਚ
ਸ਼ਿਮਲਾ ਮਿਰਚ- 2 ਵੱਡੇ ਚਮਚ
ਲੂਣ- 1/4 ਚਮਚ
ਪੀਸੀ ਹੋਈ ਖੰਡ- 1/4 ਚਮਚ
ਸਿਰਕਾ- 1/2 ਚਮਚ
ਪਰਪਲ ਕੈਬੇਜ (ਬੈਂਗਣੀ ਪੱਤਾ ਗੋਭੀ)- 1 ਵੱਡਾ ਚਮਚ
ਮੇਓਨੇਜ਼- 1 ਵੱਡਾ ਚਮਚ
ਵਿਧੀ
1- ਇਕ ਪੈਨ 'ਚ 2 ਚਮਚ ਚਿੱਟਾ ਤਿੱਲ ਅਤੇ 2 ਚਮਚ ਕਾਲੇ ਤਿੱਲ ਪਾ ਕੇ 2-3 ਮਿੰਟ ਤੱਕ ਸੁੱਕਾ ਭੁੰਨ ਲਵੋ। ਗੈਸ ਤੋਂ ਉਤਾਰ ਕੇ ਵੱਖ ਰੱਖ ਦਿਓ।
2- ਇਕ ਪੈਨ 'ਚ 500 ਮਿਲੀਲੀਟਰ ਪਾਣੀ ਗਰਮ ਕਰੋ। ਇਸ 'ਚ 70 ਗ੍ਰਾਮ ਚੌਲ ਪਾ ਕੇ ਚੰਗੀ ਤਰ੍ਹਾਂ ਚਲਾਓ।
3- ਹੁਣ ਇਸ 'ਚ 1 ਚਮਚ ਤਿੱਲ ਦਾ ਤੇਲ ਪਾਓ, ਮਿਲਾਓ ਅਤੇ 15-20 ਮਿੰਟ ਤੱਕ ਉਬਾਲੋ, ਜਦੋਂ ਤੱਕ ਚੌਲ ਪੱਕ ਨਾ ਜਾਣ।
4- ਗੈਸ ਤੋਂ ਉਤਾਰ ਕੇ ਚੌਲ ਛਾਣ ਲਵੋ ਅਤੇ 15-20 ਮਿੰਟਾਂ ਲਈ ਠੰਡਾ ਹੋਣ ਦਿਓ।
5- ਇਕ ਛੋਟੇ ਬਾਊਲ 'ਚ 45 ਮਿਲੀਲੀਟਰ ਲਾਈਟ ਸੋਇਆ ਸੋਸ, 1 ਚਮਚ ਸਿਰਕਾ, 1 ਵੱਡਾ ਚਮਚ ਅਦਰਕ ਦਾ ਤੇਲ ਅਤੇ 1/2 ਚਮਚ ਲੂਣ ਅਤੇ 1/4 ਚਮਚ ਪੀਸੀ ਹੋਈ ਖੰਡ ਪਾਓ। ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਸੋਸ ਤਿਆਰ ਕਰੋ।
6- ਹੁਣ ਉਬਲੇ ਹੋਏ ਚੌਲਾਂ ਨੂੰ ਇਕ ਬਾਊਲ 'ਚ ਲਵੋ। ਇਸ 'ਚ 2 ਵੱਡੇ ਚਮਚ ਸਵੀਟ ਕੋਰਨ, 2 ਵੱਡੇ ਚਮਚ ਸ਼ਿਮਲਾ ਮਿਰਚ, 1/4 ਚਮਚ ਲੂਣ ਅਤੇ 1/4 ਚਮਚ ਪੀਸੀ ਹੋਈ ਖੰਡ ਪਾਓ। ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾਓ।
7- ਹੁਣ ਮਿਸ਼ਰਨ ਦਾ ਥੋੜ੍ਹਾ ਹਿੱਸਾ ਹੱਥ 'ਚ ਲੈ ਕੇ ਬਾਲ ਦੇ ਆਕਾਰ 'ਚ ਬਣਾ ਲਵੋ। ਇਨ੍ਹਾਂ ਬਾਲਸ ਨੂੰ ਭੁੰਨੇ ਹੋਏ ਤਿੱਲ 'ਚ ਰੋਲ ਕਰ ਕੇ ਕੋਟ ਕਰੋ।
8- ਹੁਣ ਸੁਸ਼ੀ ਬਾਲਸ ਦੇ ਉੱਪਰ ਹਲਕਾ ਮੇਓਨੇਜ਼ ਅਤੇ ਰੈੱਡ ਚਿੱਲੀ ਸੋਸ ਪਾਓ।
9- ਤਿਆਰ ਸੋਸ ਨਾਲ ਸਵਾਦਿਸ਼ਟ ਵੈੱਜ ਸੁਸ਼ੀ ਬਾਲਸ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Hair Care : ਜਾਣੋ ਹਫ਼ਤੇ 'ਚ ਕਿੰਨੀ ਵਾਰ ਕਰਨਾ ਚਾਹੀਦੈ 'ਸ਼ੈਂਪੂ'
NEXT STORY