ਸੋਨਬਰਸਾ, (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਵੱਖਰਾ ‘ਅਪਮਾਨ ਮੰਤਰਾਲਾ’ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਵਾਰ-ਵਾਰ ‘ਅਪਮਾਨ ਦੀਆਂ ਸੂਚੀਆਂ’ ਤਿਆਰ ਕਰਨ ’ਚ ਆਪਣਾ ਸਮਾਂ ਬਰਬਾਦ ਨਾ ਕਰਨ।
ਬਿਹਾਰ ਦੇ ਸਹਰਸਾ ਜ਼ਿਲੇ ਦੇ ਸੋਨਬਰਸਾ ’ਚ ਸੋਮਵਾਰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਚੋਣ ਰੈਲੀਆਂ ’ਚ ਕੰਮ ਬਾਰੇ ਗੱਲ ਨਹੀਂ ਕਰਦੇ ਸਗੋਂ ਵਿਰੋਧੀ ਪਾਰਟੀਆਂ ’ਤੇ 'ਅਪਮਾਨ' ਦਾ ਦੋਸ਼ ਲਾਉਂਦੇ ਹਨ। ਉਹ ਲੰਬੀਆਂ ਸੂਚੀਆਂ ਜਾਰੀ ਕਰਦੇ ਹਨ। ਕਹਿੰਦੇ ਹਨ -ਇਸ ਨੇ ਗਾਲ੍ਹ ਕੱਢੀ , ਉਸ ਨੇ ਗਾਲ੍ਹ ਕੱਢੀ। ਉਹ ਖੁਦ ਕਿੰਨੀਆਂ ਕੁ ਸੂਚੀਆਂ ਬਣਾਉਣਗੇ? ਇਹ ‘ਅਪਮਾਨ ਮੰਤਰਾਲਾ’ ਖੁੱਦ ਹੀ ਬਣਾ ਲਏਗਾ।
ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਬਿਹਾਰ ਦੀ ਸਰਕਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਨਹੀਂ, ਸਗੋਂ ਕੇਂਦਰ ਸਰਕਾਰ ਵੱਲੋਂ ਚਲਾਈ ਜਾਂਦੀ ਹੈ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹਮੇਸ਼ਾ ਬੀਤੇ ਸਮੇ ਬਾਰੇ ਗੱਲ ਕਰਦੇ ਹਨ। ਉਹ ਹਮੇਸ਼ਾ ਕਿਤੇ ਨਾ ਕਿਤੇ ਅਪਮਾਨ ਲੱਭਦੇ ਹਨ। ਉਨ੍ਹਾਂ ਕਰਨਾਟਕ ’ਚ ਕਿਹਾ ਕਿ ਵਿਰੋਧੀ ਧਿਰ ਨੇ ਕਰਨਾਟਕ ਦਾ ਅਪਮਾਨ ਕੀਤਾ ਹੈ। ਜਦੋਂ ਉਹ ਪੱਛਮੀ ਬੰਗਾਲ ਗਏ ਤਾਂ ਉਨ੍ਹਾਂ ਵਿਰੋਧੀ ਧਿਰ ’ਤੇ ਪੱਛਮੀ ਬੰਗਾਲ ਦਾ ਅਪਮਾਨ ਕਰਨ ਦਾ ਦੋਸ਼ ਲਾਇਅਾ। ਬਿਹਾਰ ’ਚ ਉਹ ਕਹਿ ਰਹੇ ਹਨ ਕਿ ਵਿਰੋਧੀ ਪਾਰਟੀਆਂ ਬਿਹਾਰ ਦਾ ਅਪਮਾਨ ਕਰ ਰਹੀਆਂ ਹਨ।
ਪੱਛਮੀ ਬੰਗਾਲ ’ਚ ਸਾਬਕਾ ਮੰਤਰੀ ਦੇ ਨਾਂ ’ਤੇ ਜਾਅਲੀ ਸੋਸ਼ਲ ਮੀਡੀਆ ਅਕਾਊਂਟ ਬਣਾਏ, ਜਾਂਚ ਸ਼ੁਰੂ
NEXT STORY