ਨਵੀਂ ਦਿੱਲੀ— ਜੇ ਤੁਸੀਂ ਵੀ ਮਿੱਠੇ ਚੌਲ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਖੰਡ ਨਹੀਂ ਇਸ ਨੂੰ ਗੁੜ ਦੇ ਨਾਲ ਬਣਾ ਕੇ ਖਾਓ। ਇਹ ਖਾਣ 'ਚ ਬਹੁਤ ਹੀ ਸੁਆਦ ਅਤੇ ਇਸ ਨੂੰ ਬਣਾਉਣ ਵੀ ਕਾਫੀ ਆਸਾਨ ਹੈ। ਇਸ ਦੇ ਟੇਸਟ ਨੂੰ ਹੋਰ ਵੀ ਵਧਾਉਣ ਲਈ ਇਸ 'ਚ ਡ੍ਰਾਈ ਫਰੂਟ ਪਾਓ। ਆਓ ਜਾਣਦੇ ਹਾਂ ਸਵੀਟ ਪੋਂਗਲ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਚੌਲ 105 ਗ੍ਰਾਮ
- ਮੂੰਗ ਦੀ ਦਾਲ 60 ਗ੍ਰਾਮ
- ਪਾਣੀ 100 ਮਿਲੀਲੀਟਰ
- ਗੁੜ 170 ਗ੍ਰਾਮ
- ਪਾਣੀ 560 ਮਿਲੀਲੀਟਰ (ਵੰਡਿਆ ਹੋਇਆ)
- ਘਿਉ 4 ਚੱਮਚ
- ਸੌਂਗੀ 2 ਚੱਮਚ
- ਕਾਜੂ 20 ਗ੍ਰਾਮ
- ਲੌਂਗ 1
- ਇਲਾਇਚੀ ਪਾਊਡਰ 1/4 ਚੱਮਚ
ਬਣਾਉਣ ਦੀ ਵਿਧੀ
1. ਬਾਊਲ 'ਚ 105 ਗ੍ਰਾਮ ਚੌਲ, 60 ਗ੍ਰਾਮ ਮੂੰਗ ਦਾਲ,100 ਮਿਲੀਲੀਟਰ ਪਾਣੀ ਪਾ ਕੇ 10 ਮਿੰਟ ਲਈ ਇਕ ਸਾਈਡ ਰੱਖ ਦਿਓ।
2. ਪੈਨ 'ਚ 170 ਗ੍ਰਾਮ ਗੁੜ, 60 ਮਿਲੀਲੀਟਰ ਪਾਣੀ ਪਾ ਕੇ ਉਦੋਂ ਤਕ ਗਰਮ ਕਰੋ ਜਦੋਂ ਤਕ ਕਿ ਗੁੜ ਚੰਗੀ ਤਰ੍ਹਾਂ ਨਾਲ ਪਿਘਲ ਨਾ ਜਾਵੇ।
3. ਫਿਰ ਇਸ ਨੂੰ ਸੇਕ ਤੋਂ ਹਟਾ ਕੇ ਜਾਰ 'ਚ ਕੱਢ ਲਓ ਅਤੇ ਇਕ ਸਾਈਡ ਰੱਖ ਦਿਓ।
4. ਕੁੱਕਰ 'ਚ ਭਿਓਂਈ ਹੋਈ ਦਾਲ ਅਤੇ ਚੌਲ ਲੈ ਕੇ ਉਸ 'ਚ 500 ਮਿਲੀਲੀਟਰ ਪਾਣੀ ਮਿਲਾਓ। ਫਿਰ ਢੱਕ ਕੇ 4-5 ਸੀਟੀ ਲੱਗਣ ਦਿਓ।
5. ਇਸ ਤੋਂ ਬਾਅਦ ਇਸ 'ਚ 2 ਚੱਮਚ ਘਿਉ ਅਤੇ ਗੁੜ ਵਾਲਾ ਪਾਣੀ ਮਿਕਸ ਕਰੋ।
6. ਫਿਰ ਪੈਨ 'ਚ 2 ਚੱਮਚ ਘਿਉ ਪਾ ਕੇ ਗਰਮ ਕਰਕੇ ਉਸ 'ਚ 2 ਚੱਮਚ ਸੌਂਗੀ, 20 ਗ੍ਰਾਮ ਕਾਜੂ, 1 ਲੌਂਗ ਪਾ ਕੇ 2-3 ਮਿੰਟ ਤਕ ਭੁੰਨ ਲਓ ਜਾਂ ਫਿਰ ਜਦੋਂ ਤਕ ਕਿ ਇਹ ਸੁਨਿਹਰਾ ਭੂਰੇ ਰੰਗ ਦਾ ਨਾ ਹੋ ਜਾਵੇ।
7. ਫਿਰ ਇਸ ਮਿਸ਼ਰਣ ਨੂੰ ਚੌਲਾਂ ਦੇ ਮਿਸ਼ਰਣ 'ਚ ਪਾ ਕੇ ਮਿਕਸ ਕਰੋ ਅਤੇ ਬਾਅਦ 'ਚ 1/4 ਚੱਮਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
8. ਫਿਰ ਇਸ ਨੂੰ ਗਰਮਾ-ਗਰਮ ਸਰਵ ਕਰੋ।
ਮਸਾਲਿਆਂ ਨੂੰ ਲੰਬੇ ਸਮੇਂ ਤਕ ਰੱਖਣਾ ਹੈ ਸੁਰੱਖਿਅਤ ਤਾਂ ਅਪਣਾਓ ਇਹ ਟਿਪਸ
NEXT STORY