ਮੁੰਬਈ— ਗਰਮੀਆਂ ਦੇ ਮੌਸਮ 'ਚ ਲੋਕ ਪਸੀਨੇ ਅਤੇ ਮਿੱਟੀ ਦੇ ਕਾਰਨ ਲੰਬੇ ਵਾਲਾਂ ਤੋਂ ਪਰੇਸ਼ਾਨ ਹੋ ਜਾਂਦੇ ਹਨ। ਇਸ ਲਈ ਲੜਕੀਆਂ ਹੇਅਰ ਕੱਟ ਕਰਵਾਉਂਦੀਆਂ ਹਨ। ਗਰਮੀਆਂ ਦੇ ਦਿਨਾਂ 'ਚ ਵਾਲਾਂ ਦੀ ਦੇਖਭਾਲ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਹਾਲਤ 'ਚ ਇਹ ਕੁੱਝ ਨੁਸਖੇ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆ ਬਾਰੇ।
1. ਤੁਸੀਂ ਆਪਣੇ ਵਾਲਾਂ ਉੱਪਰ ਡਰਾਇਅਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲ ਆਪਣੀ ਜਗ੍ਹਾ ਉੱਪਰ ਬਣੇ ਰਹਿਣਗੇ ਅਤੇ ਤੁਹਾਨੂੰ ਕੋਈ ਮੁਸ਼ਕਲ ਵੀ ਨਹੀਂ ਹੋਵੇਗੀ।
2. ਲੜਕੀਆਂ ਲਈ ਵਾਲਾਂ ਨੂੰ ਸੰਭਾਲਣਾ ਕਿਸੇ ਵੀ ਚੁਨੌਤੀ ਤੋਂ ਘੱਟ ਨਹੀਂ ਹੁੰਦਾ। ਇਸ ਦੇ ਲਈ ਉਹ ਆਪਣੇ ਵਾਲਾਂ ਉੱਪਰ ਸਟੇਟਨਰ ਦਾ ਇਸਤੇਮਾਲ ਕਰ ਸਕਦੀਆਂ ਹਨ। ਅਜਿਹੀ ਹਾਲਤ 'ਚ ਵਾਲ ਸਿੱਧੇ ਰਹਿਣਗੇ ਅਤੇ ਵਾਲਾਂ ਦੀਆਂ ਲਟਾ ਤੁਹਾਨੂੰ ਪਰੇਸ਼ਾਨ ਵੀ ਨਹੀਂ ਕਰਨਗੀਆਂ।
3. ਸਮੇਂ-ਸਮੇਂ 'ਤੇ ਹੇਅਰ ਕੱਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਵਾਲ ਤੇਜ਼ੀ ਨਾਲ ਵਧਦੇ ਹਨ ਤਾਂ ਮਹੀਨੇ 'ਚ ਇਕ ਜਾਂ ਦੋ ਵਾਰ ਕਟਵਾ ਲੈਣੇ ਚਾਹੀਦੇ ਹਨ।
ਸਿਹਤਮੰਦ ਰਹਿਣ ਲਈ ਸਵੇਰੇ ਉੱਠ ਕੇ ਕਰੋ ਅਜਿਹੇ ਕੰਮ
NEXT STORY