ਜਲੰਧਰ— ਚੰਗੇ ਘਰ ਦੇ ਨਾਲ-ਨਾਲ ਸੁੰਦਰਤਾ ਵੀ ਖਾਸ ਹੋਣੀ ਚਾਹੀਦੀ। ਘਰ ਦੀ ਸਜ਼ਾਵਟ 'ਚ ਫੁੱਲਾ ਦਾ ਖਾਸ ਰੋਲ ਹੁੰਦਾ ਹੈ। ਫੁੱਲਾਂ ਦੀ ਮਹਿਕ ਨਾਲ ਸਾਰਾ ਘਰ ਤਰੋ-ਤਾਜਾ ਰਹਿੰਦਾ ਹੈ। ਨਾਲ ਹੀ ਘਰ ਨੂੰ ਨਵੀਂ ਲੁਕ ਵੀ ਮਿਲਦੀ ਹੈ। ਘਰ ਦੀ ਸਜ਼ਾਵਟ ਦੇ ਲਈ ਫੁੱਲ ਤਾਜੇ ਹੋਣੇ ਚਾਹੀਦੇ ਹਨ ਕਿਉਂਕਿ ਬਜ਼ਾਰ ਚੋਂ ਮਿਲਣ ਵਾਲੇ ਫੁੱਲ ਬਨਾਵਟੀ ਫੁੱਲਾਂ ਨਾਲ ਉਹ ਗੱਲ ਨਹੀਂ ਬਣਦੀ, ਜੋ ਤਾਜੇ ਅਤੇ ਅਸਲੀ ਫੁੱਲਾਂ ਨਾਲ ਹੁੰਦੀ ਹੈ। ਜੇਕਰ ਫੁੱਲ ਰੰਗ-ਬਿਰੰਗੇ ਹੋਣ ਤਾਂ ਬਹੁਤ ਸੁੰਦਰ ਲੱਗਦੇ ਹਨ। ਆਓ ਜਾਣਦੇ ਹਾਂ ਚਿੱਟੇ ਫੁੱਲਾਂ ਨੂੰ ਰੰਗ-ਬਿਰੰਗੇ ਬਣਾਉਣ ਦੇ ਤਰੀਕੇ, ਜਿਸ ਨਾਲ ਤੁਸੀਂ ਆਪਣੇ ਘਰ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹੋ।
ਸਮੱਗਰੀ
- ਚਿੱਟੇ ਫੁੱਲ
- 2 ਗਿਲਾਸ(ਕੱਚ ਦੇ)
- ਫੂਡ ਰੰਗ
- ਪਾਣੀ
ਵਿਧੀ
ਕਿਸੇ ਵੀ ਚਿੱਟੇ ਫੁੱਲ ਨੂੰ ਟਹਿਣੀ ਦੇ ਨਾਲ ਤੋੜ ਲਓ। ਹੁਣ ਇਸ ਦੀਆਂ ਪੱਤਿਆਂ ਨੂੰ ਤੋੜ ਦਿਓ ਅਤੇ ਇਸਦੀ ਟਹਿਣੀ ਨੂੰ ਵਿਚੋਂ ਕੱਟ ਲਓ। ਇਸ ਤੋਂ ਬਾਅਦ 2 ਕੱਚ ਦੇ ਗਲਾਸਾਂ 'ਚ ਪਾਣੀ ਪਾ ਕੇ ਅਲੱਗ-ਅਲੱਗ ਰੰਗ-ਬਿਰੰਗੇ ਫੂਡ ਕਲਰ ਪਾ ਦਿਓ। ਫੁੱਲਾਂ ਦੀਆਂ ਕੱਟਿਆਂ ਹੋਇਆਂ ਟਹਿਣੀਆਂ ਨੂੰ ਫੂਡ ਰੰਗ ਵਾਲੇ ਗਲਾਸਾਂ 'ਚ ਪਾ ਕੇ ਅੱਧੇ ਘੰਟੇ ਲਈ ਰੱਖ ਦਿਓ। ਜਦੋਂ ਫੁੱਲ ਰੰਗ-ਬਰੰਗੇ ਹੋ ਜਾਣ ਤਾਂ ਇਨ੍ਹਾਂ ਨੂੰ ਬਾਹਰ ਕੱਢ ਲਓ। ਹੁਣ ਇਨ੍ਹਾਂ ਨੂੰ ਕਿਸੇ ਫਲਾਵਰ ਪੋਟ 'ਚ ਪਾ ਕੇ ਘਰ 'ਚ ਸਜਾਓ।
ਸੱਸ ਦੇ ਤਾਅਨਿਆਂ ਤੋਂ ਨਾ ਘਬਰਾਓ, ਸਥਿਤੀ ਨੂੰ ਇੰਝ ਕਰੋ ਕਾਬੂ
NEXT STORY