ਨਵੀਂ ਦਿੱਲੀ— ਚਾਕੂ ਰਸੋਈ 'ਚ ਜ਼ਿਆਦਾ ਵਰਤ ਹੋਣ ਵਾਲਾ ਔਜ਼ਾਰ ਹੈ ਅਤੇ ਇਸਦੇ ਬਿਨ੍ਹਾਂ ਰਸੋਈ ਦਾ ਸਾਰਾ ਕੰਮ ਅਧੂਰਾ ਹੈ। ਜੇਕਰ ਚਾਕੂ ਦੀ ਧਾਰ ਹੀ ਖਰਾਬ ਹੋ ਜਾਵੇ ਤਾਂÎ ਰਸੋਈ ਦਾ ਕੰਮ ਕਰਨ 'ਚ ਬੜੀ ਮੁਸ਼ਕਿਲ ਆਉਦੀ ਹੈ। ਵੈਸੇ ਤਾਂ ਚਾਕੂ ਨੂੰ ਤੇਜ ਕਰਨ ਦੇ ਲਈ ਬਜ਼ਾਰ 'ਚ ਬਹੁਤ ਸਾਮਾਨ ਉਪਲੱਬਧ ਹੈ ਪਰ ਜੇਕਰ ਤੁਸੀਂ ਘਰ 'ਚ ਹੀ ਚਾਕੂ ਨੂੰ ਤੇਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਚਾਕੂ ਤੇਜ ਕਰਨ ਦੇ ਔਜ਼ਾਰ ਤੁਹਾਨੂੰ ਤੁਹਾਡੇ ਘਰ 'ਚ ਹੀ ਮਿਲ ਜਾਣਗੇ।
1. ਇੱਟ
ਇੱਟ ਦੀ ਮਦਦ ਨਾਲ ਤੁਸੀਂ ਚਾਕੂ ਨੂੰ ਘਿਸ ਕੇ ਵੀ ਤੇਜ ਕਰ ਸਕਦੇ ਹੋ। ਇਹ ਸਭ ਤੋਂ ਆਸਾਨ ਅਤੇ ਸਰਲ ਤਰੀਕਾ ਹੈ।
2. ਲੋਹਾ ਅਤੇ ਸਟੀਲ
ਲੋਹੇ ਅਤੇ ਸਟੀਲ ਦੀ ਮਦਦ ਨਾਲ ਵੀ ਤੁਸੀਂ ਚਾਕੂ ਦੀ ਧਾਰ ਤੇਜ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਲੋਹੇ ਜਾਂ ਸਟੀਲ ਦੀ ਸ਼ੀਟ ਨੂੰ ਧੁੱਪ 'ਚ ਰੱਖੋ ਤਾਂ ਜੋ ਸ਼ੀਟ ਗਰਮ ਹੋ ਜਾਵੇ ਅਤੇ ਫਿਰ ਚਾਕੂ ਨੂੰ ਇਸ 'ਤੇ ਰਗੜੋ ।
4. ਚਾਕੂ ਸ਼ੈਪਨਰ
ਬਾਜ਼ਾਰ ਤੋਂ ਤੁਹਾਨੂੰ ਚਾਕੂ ਨੂੰ ਤੇਜ ਕਰਨ ਦੇ ਲਈ ਸ਼ਾਪਨਰ ਵੀ ਮਿਲ ਜਾਣਗੇ। ਚਾਕੂ ਸ਼ਾਪਨਰ ਥੋੜੇ ਜਿਹੇ ਮਹਿੰਗੇ ਹੁੰਦੇ ਹਨ। ਪਰ ਇਹ ਚਾਕੂ ਨੂੰ ਤੇਜ ਬਣਾਉਦੇ ਹਨ।
5. ਰਸੋਈ ਦੀ ਸਲੇਬ
ਚਾਕੂ ਨੂੰ ਤੇਜ ਕਰਨ ਦੇ ਲਈ ਰਸੋਈ ਦੀ ਸਲੈਬ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਪੱਥਰ 'ਤੇ ਰੱਖੋ ਅਤੇ ਬਲੇਡ ਦੇ ਦੌਨਾਂ ਹਿੱਸਿਆ ਨੂੰ 20 ਸੈਕਿੰਡ ਦੇ ਲਈ ਲਗਾਤਾਰ ਰਗੜੋ । ਇਸ ਪ੍ਰਕਿਰਿਆ 'ਚ ਤੁਹਾਨੂੰ ਚਿੰਗਾਰਿਆਂ ਨਜ਼ਰ ਆਉਣਗੀਆ।
6. ਚਾਕੂ ਤੋਂ ਜੰਗ ਹਟਾਓ
ਚਾਕੂ ਜੰਗ ਨਾਲ ਜ਼ਿਆਦਾ ਖਰਾਬ ਹੋ ਜਾਂਦਾ ਹੈ। ਇਸਦੇ ਲਈ ਗਰਮ ਪਾਣੀ 'ਚ ਡਿਟਰਜੇਂਟ ਘੋਲੋ ਅਤੇ ਉਸ 'ਚ 15 ਮਿੰਟ ਤਕ ਚਾਕੂ ਨੂੰ ਇਸ ਘੋਲ 'ਚ ਰੱਖੋ । ਇਸ ਤਰ੍ਵਾਂ ਕਰਨ ਨਾਲ ਚਾਕੂ 'ਤੇ ਜੰਮੀ ਹੋਈ ਜੰਗ ਨਿਕਲ ਜਾਵੇਗੀ।
2016 'ਚ ਅਲਵਿਦਾ ਕਹਿ ਗਈਆਂ ਇਹ ਹਸਤੀਆਂ
NEXT STORY