ਮੁੰਬਈ—ਦੁਨੀਆ ਭਰ 'ਚ ਇੱਕ ਤੋਂ ਵੱਧ ਕੇ ਇੱਕ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚ ਕਈ ਲੋਕਾਂ ਵਲੋਂ ਏਲੀਅੰਸ ਮਤਲਬ ਦੂਸਰੇ ਗ੍ਰਹਿਆਂ ਦੇ ਜੀਵਾਂ ਜਾਂ ਉਡਨਤਸ਼ਤਰੀ ਦੇਖਣ ਦੇ ਦਾਅਵੇ ਵੀ ਸ਼ਾਮਲ ਹਨ ਪਰ ਇਨ੍ਹਾਂ ਦਾਅਵਿਆਂ ਦਾ ਸਬੂਤ ਕੋਈ ਨਹੀਂ ਦੇ ਸਕਿਆ। ਹੁਣ ਜਿਹੇ ਨਿਊਜ਼ੀਲੈਂਡ 'ਚ ਆਕਲੈਂਡ ਦੇ ਸਮੁੰਦਰ ਕੰਢੇ ਮਿਲੀ ਇੱਕ ਵੱਡ-ਆਕਾਰੀ ਰਹੱਸਮਈ ਚੀਜ਼ ਨੇ ਦੁਨੀਆ ਭਰ 'ਚ ਖਲਬਲੀ ਮਚਾ ਦਿੱਤੀ ਹੈ । ਲੋਕਾਂ ਦਾ ਕਹਿਣਾ ਹੈ ਕਿ ਇਹ ਏਲੀਅੰਸ ਵਲੋਂ ਇਲਤੇਮਾਲ ਕੀਤਾ ਜਾਣ ਵਾਲਾ ਟਾਈਮ ਕੈਪਸੂਲ ਹੋ ਸਕਦੀ ਹੈ।
ਨਿਊਜ਼ੀਲੈਂਡ ਦੇ ਮੁਰਵਾਈ ਬੀਚ 'ਚੇ ਟਹਿਲ ਰਹੀ ਮੇਲਿਸਾ ਡਬਲਡੇ ਨਾਂ ਦੀ ਇੱਕ ਔਰਤ ਨੇ ਤੱਟ ਤੋਂ 5 ਕਿ, ਮੀ. ਦੂਰ ਇੱਕ ਵੱਡੀ ਚੀਜ਼ ਦੇਖੀ । ਇਸਦੇ ਉਪਰ ਛੋਟੇ-ਛੋਟੇ ਸਮੁੰਦਰੀ ਜੀਵ ਚਿਰਕੇ ਹੋਏ ਸਨ। ਉਸ ਨੇ ਤਰੰਤ ਇਸ ਦੀ ਫੋਟੋ ਖਿੱਚੀ ਅਤੇ ਫੇਸ ਬੁੱਕ 'ਤੇ ਪੋਸਟ ਕਰ ਦਿੱਤੀ। ਇਸ 'ਤੇ ਉਸ ਨੇ ਲੋਕਾਂ ਕੋਲੋ ਪੁੱਛਿਆ ਕਿ ਕੀ ਕੋਈ ਜਾਣਦਾ ਹੈ ਕਿ ਇਹ ਅਨੋਖੀ ਚੀਜ਼ ਕਿਹੜੀ ਹੈ?
ਕਿਸੇ ਨੇ ਇਸ ਨੂੰ ਦੈਂਤ ਦਾ ਆਕਾਰ ਦੱਸਿਆ ਤਾਂ ਕਿਸੇ ਨਾ ਸਮੁੰਦਰੀ ਜੀਵ। ਪਰ ਕੁਝ ਲੋਕਾਂ ਨੇ ਇਸ ਨੂੰ ਏਲੀਅੰਸ ਦਾ ਟਾਈਮ ਕੈਪਸੂਲ ਕਿਹਾ। ਹੁਣ ਜਿਹੇ ਨਿਊਜ਼ੀਲੈਂਡ 'ਚ ਜ਼ਬਰਦਸਤ ਭੂਚਾਲ ਆਇਆ ਸੀ। ਲੋਕਾਂ ਦਾ ਜੀਵਨ ਇਸ ਨਾਲ ਕਾਫੀ ਪ੍ਰਭਾਵਿਤ ਹੋਇਆ। ਇਸ ਲਈ ਕੁਝ ਲੋਕਾਂ ਨੇ ਮੇਲਿਸਾ ਨੂੰ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਭੂਚਾਲ ਕਾਰਨ ਸਮੁੰਦਰ 'ਚੋਂ ਕੋਈ ਰਹੱਸਮਈ ਚੀਜ਼ ਬਾਹਰ ਆ ਗਈ ਹੋਵੇ। ਮੇਲਿਸਾ ਨੂੰ ਅਜਿਹਾ ਲੱਗਿਆ ਸੀ ਕਿ ਇਹ ਵਿਸ਼ਾਲ ਜੀਵ ਵ੍ਹੇਲ ਦੀ ਡੈੱਡ ਬਾਡੀ ਹੈ ਜੋ ਲਹਿਰਾਂ ਨਾਲ ਟਕਰਾਅ ਕੇ ਬੀਚ 'ਚ ਆ ਗਈ ਹੋਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਨਾ ਤਾਂ ਇਹ ਕੋਈ ਵ੍ਹੇਹ ਹੈ ਅਤੇ ਨਾ ਗਿ ਏਲੀਅੰਸ ਦਾ ਟਾਈਮ ਕੈਪਸੂਲ।
ਦਰਅਸਲ ਇਹ ਲੱਕੜੀ ਦਾ ਇੱਕ ਵੱਡਾ ਟੁਕੜਾ ਹੈ ਜੋ ਕਾਫੀ ਸਮਾਂ ਪਹਿਲਾਂ ਡੁੱਬ ਚੁੱਕੇ ਜਹਾਜ਼ ਦਾ ਹਿੱਸਾ ਹੋ ਸਕਦਾ ਹੈ। ਭੂਚਾਲ ਦੀ ਵਜ੍ਹਾਂ ਨਾਲ ਇਹ ਹੁਣ ਜਾ ਕੇ ਸਾਹਮਣੇ ਆਇਆ ਹੈ। ਇਸਦੇ ਉੱਪਰ ਕਾਫੀ ਸਮੁੰਦਰੀ ਜੀਵ ਚਿਪਕੇ ਹੋਏ ਸਨ, ਜਿਸ ਕਰਕੇ ਕਿਸੇ ਨੂੰ ਸਮਝ ਨਹੀਂ ਆਇਆ ਕਿ ਆਖਿਰ ਕੀ ਚੀਜ਼ ਹੈ।
ਸੰਸਾਰ ਦੇ ਸਭ ਤੋਂ ਵੱਧ ਦੇਖਣ ਯੋਗ ਸ਼ਹਿਰ
NEXT STORY