ਜਲੰਧਰ—ਅੰਡੇ ਨੂੰ ਖਾਣ ਦੀਆਂ ਕਈ ਚੀਜ਼ਾਂ 'ਚ ਇਸਤੇਮਾਲ ਕਰਨ ਦੇ ਨਾਲ-ਨਾਲ ਬਿਊਟੀ ਪ੍ਰੋਡਕਟ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕੇਵਲ ਅੰਡਾ ਹੀ ਨਹੀਂ ਸਿਹਤ ਅਤੇ ਚਮੜੀ ਦੇ ਲਈ ਫਾਇਦੇਮੰਦ ਬਲਕਿ ਇਸਦਾ ਛਿਲਕਾ ਵੀ ਬਹੁਤ ਕੰਮ ਆਉਦਾ ਹੈ। ਅੰਡੇ ਦੇ ਛਿਲਕੇ ਦਾ ਬਣਿਆ ਫੈਸ ਮਾਕਸ ਤੇ ਫੈਸ ਸਕਰਬ ਚਮੜੀ ਦੀ ਰੰਗਤ ਨਿਖਾਰਣ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਅੰਡੇ ਦੇ ਛਿਲਕੇ ਨਾਲ ਹੋਣ ਵਾਲੇ ਕਈ ਬਿਊਟੀ ਫਾਇਦੇ।
1. ਚਮਕਦਾਰ ਚਮੜੀ
ਅੰਡੇ ਦੇ ਸਫੈਦ ਹਿੱਸੇ 'ਚ 1 ਚਮਚ ਅੰਡੇ ਦੇ ਛਿਲਕੇ ਦਾ ਪਾਊਡਰ ਮਿਲਾਕੇ ਚਿਹਰੇ 'ਤੇ ਲਗਾਓ। ਫਿਰ 2-3 ਮਿੰਟ ਹਲਕੇ ਹੱਥਾਂ ਨਾਲ ਰਗੜੋ ਅਤੇ ਫਿਰ ਇਸੇ ਤਰ੍ਹਾਂ ਰਹਿਣ ਦਿਓ।
2. ਨਿਖਰੀ ਰੰਗਤ ਦੇ ਲਈ
ਐਲੋਵੇਰਾ ਜੈੱਲ ਅਤੇ 1 ਚਮਚ ਅੰਡੇ ਦੇ ਛਿਲਕੇ ਨੂੰ ਮਿਲਾਕੇ ਚਿਹੜੇ 'ਤੇ ਲਗਾਓ ਅਤੇ ਚੰਗੀ ਤਰ੍ਹਾਂ ਮਸਾਜ ਕਰੋ। ਇਸ ਨਾਲ ਚਮੜੀ 'ਚ ਮੌਜੂਦ ਡੇਡ ਚਮੜੀ ਸੈਲਸ ਨਿਕਲ ਜਾਂਦੇ ਹਨ ਅਤੇ ਚਮੜੀ 'ਚ ਨਿਖਾਰ ਆਉਦਾ ਹੈ।
3. ਬੇਦਾਗ ਚਿਹਰਾ
ਚਿਹਰੇ ਦੇ ਦਾਗ -ਧੱਬਿਆਂ ਨੂੰ ਦੂਰ ਕਰਨ ਦੇ ਲਈ 3 ਚਮਚ ਅੰਡੇ ਦੇ ਛਿਲਕੇ ਦਾ ਪਾਊਡਰ ਅਤੇ 1 ਚਮਚ ਸ਼ਹਿਦ ਮਿਲਾਕੇ ਆਪਣੇ ਚਿਹਰੇ 'ਤੇ ਲਗਾਓ। ਕੁਝ ਸਮੇਂ ਬਾਅਦ ਇਸ ਨੂੰ ਧੋ ਲਓ।
4. ਸਫੇਦ ਦੰਦ
ਸਫੇਦ ਦੰਦ ਵੀ ਖੂਬਸੂਰਤੀ 'ਚ ਆਪਣਾ ਰੋਲ ਨਿਭਾਉਂਦੇ ਹਨ। ਸਫੈਦ ਦੰਦ ਪਾਉਣ ਦੇ ਲਈ ਅੰਡੇ ਦੇ ਛਿਲਕੇ ਦਾ ਪਾਊਡਰ 'ਚ ਕਰਸ਼ਟ ਕੋਲਾ ਪਾਊਡਰ ਮਿਲਾਕੇ ਬਰੱਸ਼ ਕਰੋ ।
5. ਚਮੜੀ ਦੇ ਅੰਦਰ ਦੀ ਸਫਾਈ
ਅੰਡੇ ਨਾਲ ਬਣਿਆ ਫੈਸ ਮਾਕਸ ਚਮੜੀ ਦੇ ਅੰਦਰ ਗਹਿਰਾਈ ਤੱਕ ਸਫਾਈ ਕਰਦਾ ਹੈ। ਫੈਸ ਮਾਸਕ ਬਣਾਉਂਣ ਦੇ ਲਈ ਨੂੰ ਅੰਡੇ ਦਾ ਸਫੇਦ ਹਿੱਸਾ ਲਓ। ਅਤੇ ਇਸ 'ਚ ਇੱਕ ਚਮਚ ਚੀਨੀ, 1 ਚਮਚ ਅੰਡੇ ਦੇ ਛਿਲਕੇ ਦਾ ਪਾਊਡਰ ਮਿਲਾਓ। ਚਿਹਰੇ 'ਤ ਚੰਗੀ ਤਰਾਂ ਲਗਾਓ ਅਤੇ ਥੋੜੀ ਦੇਰ ਬਾਅਦ ਧੋ ਲਓ।
6. ਝੁਰੜੀਆ ਤੋਂ ਰਾਹਤ
ਅੰਡੇ ਦਾ ਛਿਲਕਾ ਚਮੜੀ 'ਚ ਦੇ ਅੰਦਰ ਜਾ ਕੇ ਝੁਰੜੀਆ ਨੂੰ ਖਤਮ ਕਰਦਾ ਹੈ। ਇਸਦੇ ਲਈ ਨੂੰ ਵੱਡਾ ਚਮਚ ਅੰਡੇ ਦਾ ਸਫੇਦ ਹਿੱਸਾ, 1 ਛੋਟਾ ਚਮਚ ਗੁੜ ਅਤੇ 1 ਚਮਚ ਅੰਡੇ ਦੇ ਛਿਲਕੇ ਦਾ ਪਾਊਡਰ ਮਿਲਾਓ ਅਤੇ ਚਿਹਰੇ 'ਤੇ ਲਗਾਓ।
ਸਿਹਤ ਅਤੇ ਸੁੰਦਰਤਾ ਤੋਂ ਇਲਾਵਾ ਕਈ ਗੁਣਾਂ ਨਾਲ ਭਰਪੂਰ ਹੈ ਨਿੰਬੂ
NEXT STORY