ਜਲੰਧਰ— ਨਿੰਬੂ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਦਾ ਅਨੋਖਾ ਗੁਣ ਇਹ ਹੈ ਕਿ ਇਸ ਦੀ ਖੱਟੀ ਖੁਸ਼ਬੂ ਭੋਜਨ ਖਾਣ ਤੋਂ ਪਹਿਲਾਂ ਹੀ ਮੂੰਹ 'ਚ ਪਾਣੀ ਲਿਆ ਦਿੰਦੀ ਹੈ। ਨਿੰਬੂ ਸਿਹਤ ਅਤੇ ਚਮੜੀ ਦੋਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਵੀ ਨਿੰਬੂ ਦੇ ਕਈ ਫਾਇਦੇ ਹੁੰਦੇ ਹਨ, ਜਿਨ੍ਹਾਂ ਦੇ ਬਾਰੇ 'ਚ ਵਧੇਰੇ ਲੋਕ ਨਹੀਂ ਜਾਣਦੇ ਹਨ। ਆਓ ਜਾਣੀਏ ਇਨ੍ਹਾਂ ਫਾਇਦਿਆਂ ਬਾਰੇ :
1 ਸੇਬ ਨੂੰ ਕੱਟ ਕੇ ਰੱਖਣ ਨਾਲ ਉਸ ਦਾ ਰੰਗ ਭੂਰਾ ਹੋਣ ਲੱਗਦਾ ਹੈ। ਅਜਿਹੇ 'ਚ ਜੇਕਰ ਉਸ 'ਤੇ ਨਿੰਬੂ ਦਾ ਰਸ ਪਾ ਦਿੱਤਾ ਜਾਵੇ ਤਾਂ ਉਸ ਦਾ ਰੰਗ ਨਹੀਂ ਬਦਲਦਾ।
2 ਕਈ ਵਾਰ ਟਿਫਨ ਜਾਂ ਪਲਾਸਟਿਕ ਦੇ ਡੱਬੇ 'ਚ ਤੇਲ ਦੀ ਚਿਕਨਾਈ ਰਹਿ ਜਾਂਦੀ ਹੈ, ਜਿਸ ਕਾਰਨ ਬਦਬੂ ਆਉਣ ਲੱਗਦੀ ਹੈ। ਰਾਤ ਭਰ ਨਿੰਬੂ ਦੇ ਰਸ 'ਚ ਟਿਫਨ ਨੂੰ ਭਿਓਂ ਕੇ ਰੱਖ ਦਿਓ। ਸਵੇਰੇ ਬੈਕਿੰਗ ਸੋਡੇ ਨਾਲ ਇਸ ਨੂੰ ਸਾਫ ਕਰੋ। ਇਸ ਨਾਲ ਬਦਬੂ ਅਤੇ ਚਿਕਨਾਈ ਦੂਰ ਹੋ ਜਾਵੇਗੀ।
3 ਅਕਸਰ ਲੋਕ ਫਲਾਂ ਅਤੇ ਸਬਜ਼ੀਆਂ ਨੂੰ ਕੱਟਣ ਲਈ ਚਾਪਿੰਗ ਬੋਰਡ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਉਸ 'ਚ ਫਲਾਂ ਅਤੇ ਸਬਜ਼ੀਆਂ ਦੇ ਟੁਕੜੇ ਫਸ ਜਾਂਦੇ ਹਨ। ਅਜਿਹੇ 'ਚ ਚਾਪਿੰਗ ਬੋਰਡ ਨੂੰ ਨਿੰਬੂ ਨਾਲ ਸਾਫ ਕਰੋ। ਇਸ ਨਾਲ ਇਹ ਸਾਫ ਵੀ ਹੋ ਜਾਂਦਾ ਹੈ ਅਤੇ ਇਸ 'ਚੋਂ ਬਦਬੂ ਵੀ ਨਹੀਂ ਆਵੇਗੀ।
4 ਕੱਪੜਿਆਂ ਤੋਂ ਜੰਗ ਦੇ ਨਿਸ਼ਾਨ ਮਿਟਾਉਣ ਲਈ ਨਿੰਬੂ ਦੇ ਰਸ 'ਚ ਬੈਕਿੰਗ ਸੋਡਾ ਮਿਲਾ ਕੇ ਇਨ੍ਹਾਂ ਨੂੰ ਸਾਫ ਕਰੋ। ਇਸ ਨਾਲ ਇਹ ਨਿਸ਼ਾਨ ਦੂਰ ਹੋ ਜਾਣਗੇ।
5 ਬੈੱਡਰੂਮ 'ਚ ਨਿੰਬੂ ਕੱਟ ਕੇ ਰੱਖਣ ਨਾਲ ਕਮਰੇ 'ਚ ਖੁਸ਼ਬੂ ਰਹਿੰਦੀ ਹੈ, ਜਿਸ ਨਾਲ ਸਰਦੀ, ਜ਼ੁਕਾਮ ਹੋਣ 'ਤੇ ਸਾਹ ਲੈਣ 'ਚ ਦਿੱਕਤ ਨਹੀਂ ਆਉਂਦੀ।
6 ਵਾਸ਼ ਵੇਸਿਨ ਅਤੇ ਸਿੰਕ ਦੀ ਚਿਕਨਾਹਟ ਨੂੰ ਦੂਰ ਕਰਨ ਲਈ ਨਿੰਬੂ ਦੀ ਵਰਤੋਂ ਕਰੋ। ਨਿੰਬੂ ਦੇ ਰਸ 'ਚ ਲੂਣ ਪਾ ਕੇ ਸਿੰਕ ਦੀ ਸਫਾਈ ਕਰੋ। ਇਸ ਨਾਲ ਸਿੰਕ 'ਚ ਚਮਕ ਆ ਜਾਵੇਗੀ।
7 ਚੁਕੰਦਰ ਕੱਟਦੇ ਵੇਲੇ ਉਸ ਦਾ ਰੰਗ ਹੱਥਾਂ 'ਤੇ ਲੱਗ ਜਾਂਦਾ ਹੈ, ਜਿਹੜਾ ਕਿ ਆਸਾਨੀ ਨਾਲ ਨਹੀਂ ਲਹਿੰਦਾ। ਅਜਿਹੇ 'ਚ ਨਿੰਬੂ ਨਾਲ ਹੱਥ ਸਾਫ ਕਰੋ। ਇਸ ਨਾਲ ਰੰਗ ਅਸਾਨੀ ਨਾਲ ਉਤਰ ਜਾਵੇਗਾ।
ਖੁਦ ਨੂੰ ਡਿਲੀਵਰੀ ਲਈ ਇਸ ਤਰ੍ਹਾਂ ਕਰੋ ਤਿਆਰ
NEXT STORY