ਪਤਲੇ ਵਾਲ ਭਾਵ ਬਹੁਤ ਸਾਰੀਆਂ ਪ੍ਰੇਸ਼ਾਨੀਆਂ। ਹਾਲਾਂਕਿ ਅਜਿਹੇ ਘੱਟ ਹੀ ਲੋਕ ਮਿਲਣਗੇ ਜਿਨ੍ਹਾਂ ਨੂੰ ਪਤਲੇ ਵਾਲਾਂ ਦੀ ਸ਼ਿਕਾਇਤ ਨਾ ਹੋਵੇ ਨਹੀਂ ਤਾਂ ਅੱਜ ਕੱਲ ਹਰ ਵਿਅਕਤੀ ਖਾਸ ਕਰਕੇ ਮਹਿਲਾਵਾਂ ਪਤਲੇ ਵਾਲਾਂ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਅਜਿਹੇ 'ਚ ਸ਼ੈਂਪੂ ਦੇ ਬਾਵਜੂਦ ਸ਼ਾਮ ਤੱਕ ਵਾਲ ਸਕੈਲਪ ਨਾਲ ਚਿਪਕ ਚੁੱਕੇ ਹੁੰਦੇ ਹਨ, ਸ਼ੈਂਪੂ ਦੇ ਦੂਜੇ ਹੀ ਦਿਨ ਵਾਲ ਆਇਲੀ ਹੋ ਜਾਂਦੇ ਹਨ। ਤੁਹਾਡੀ ਇਸ ਪ੍ਰੇਸ਼ਾਨੀ ਦਾ ਵੀ ਹੱਲ ਅਸੀਂ ਲੱਭ ਲਿਆਏ ਹਾਂ। ਕੁੱਝ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਇਸ ਤੋਂ ਵੀ ਛੁੱਟਕਾਰਾ ਪਾ ਸਕਦੇ ਹਨ।
ਤੁਰੰਤ ਸ਼ੈਂਪੂ ਬਦਲੋ
ਸ਼ੈਂਪੂ ਕਰਨ ਦੇ ਬਾਅਦ ਵਾਲਾਂ 'ਚ ਚੰਗਾ ਵਾਲਊਮ ਆਉਂਦਾ ਹੈ ਅਤੇ ਉਹ ਤੁਹਾਡਾ 'ਗੁੱਡ ਹੇਅਰ ਡੇ' ਕਹਿਲਾਉਂਦਾ ਹੈ। ਸ਼ੈਂਪੂ ਦੀ ਚੋਣ ਕਰਦੇ ਸਮੇਂ 'ਵਾਲਊਮਾਈਜਿੰਗ ਅਤੇ ਕਲੇਰੀਫਾਇੰਗ' ਸ਼ੈਂਪੂ ਹੀ ਚੁਣੋ। ਇਸ ਨਾਲ ਤੁਹਾਡੇ ਵਾਲਾ 'ਚ ਵਾਲਊਮ ਬਣਦਾ ਹੈ।

ਕੰਡੀਸ਼ਨਰ ਦੀ ਸਹੀ ਤਰ੍ਹਾਂ ਕਰੋ ਵਰਤੋਂ
ਕੰਡੀਸ਼ਨਰ ਲਗਾਉਣ ਦੇ ਵੀ ਨਿਯਮ ਹੁੰਦੇ ਹਨ। ਹਮੇਸ਼ਾ ਵਾਲਾਂ ਦੇ ਲੇਅਰਸ 'ਤੇ ਹੀ ਕੰਡੀਸ਼ਨਰ ਲਗਾਉਣਾ ਚਾਹੀਦਾ। ਭੁੱਲ ਕੇ ਵੀ ਸਕੈਲਪ 'ਤੇ ਨਾ ਲਗਾਓ। ਇਸ ਦੇ ਬਾਅਦ ਤੁਸੀਂ ਗਿੱਲੇ ਵਾਲਾਂ 'ਚ ਸੀਰਮ ਵੀ ਲਗਾ ਸਕਦੀ ਹੋ।
ਕਦੇ-ਕਦੇ ਕਰੋ ਡਰਾਇਰ ਦੀ ਵਰਤੋਂ
ਵਾਲ ਧੋਣ ਦੇ ਬਾਅਦ ਸਿਰ ਝੁਕਾ ਕੇ ਡਰਾਇਰ ਦੀ ਵਰਤੋਂ ਕਰੋ ਅਤੇ ਵਾਲਾਂ ਨੂੰ ਸੁਕਾਓ। ਸੁੱਕਣ ਦੇ ਬਾਅਦ ਰੋਲਰ ਕੋਂਬ ਨਾਲ ਵਾਲਾਂ ਦੇ ਲੇਅਰਸ ਲਾਕ ਕਰ ਸਕਦੇ ਹੋ।
ਵਾਲਾਂ ਦੀ ਪਿੱਛੇ ਵੱਲ ਕੰਘੀ ਕਰੋ
ਪਤਲੇ ਵਾਲਾਂ ਦਾ ਵਾਲਊਮ ਵਧਣ ਲਈ ਹੇਠਾਂ ਤੋਂ ਸਿਰ ਦੀ ਕੰਘੀ ਕਰੋ। ਇਸ ਨਾਲ ਵਾਲਾਂ 'ਚ ਵਾਲਊਮ ਅਤੇ ਟੇਕਸਚਰ ਵਧੇਗਾ।

ਡਰਾਈ ਸ਼ੈਂਪੂ ਹਮੇਸ਼ਾ ਰੱਖੋ
ਡਰਾਈ ਸ਼ੈਂਪੂ 'ਬੈਡ ਹੇਅਰ ਡੇ' ਦੇ ਸਮੇਂ ਤੁਹਾਡਾ ਸਭ ਤੋਂ ਚੰਗਾ ਦੋਸਤ ਹੈ। ਪਤਲੇ ਵਾਲ ਜਦੋਂ ਸ਼ੈਂਪੂ ਕਰਨ ਦੇ ਦੂਜੇ ਦਿਨ ਹੀ ਆਇਲੀ ਹੋ ਜਾਂਦੇ ਹਨ ਤਾਂ ਡਰਾਈ ਸ਼ੈਂਪੂ ਉਸ ਤੇਲ ਨੂੰ ਸੋਕ ਕੇ ਤੁਹਾਡੇ ਵਾਲਾਂ 'ਚ ਵਾਲਊਮ ਦਿੰਦਾ ਹੈ।
ਦਿਲ ਦੀਆਂ ਧੜਕਣਾਂ ’ਤੇ ਭਾਰੀ ਪੈਂਦਾ ਹੈ ਅਰਥਮੀਆ
NEXT STORY