ਨਵੀਂ ਦਿੱਲੀ— ਦੁਨੀਆ 'ਚ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿਹੜੇ ਆਪਣੇ ਚੰਗੇ ਅਤੇ ਮੰਦੇ ਕੰਮਾਂ ਲਈ ਜਾਣੇ ਜਾਂਦੇ ਹਨ। ਜੇਕਰ ਗੱਲ ਅਫਰੀਕਾ ਦੀ ਕਰੀਏ ਤਾਂ ਉਸ ਦਾ ਨਾਂ ਸੁਣਦੇ ਹੀ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ, ਕਿਉਂਕਿ ਇਹ ਇੱਕ ਅਜਿਹਾ ਦੇਸ਼ ਹੈ, ਜਿੱਥੇ ਦੀ ਖੂਬਸੂਰਤੀ ਹਰ ਕਿਸੇ ਨੂੰ ਮੋਹ ਲੈਂਦੀ ਹੈ ਪਰ ਅਫਰੀਕਾ 'ਚ ਇਕ ਅਜਿਹੀ ਥਾਂ ਹੈ, ਜਿੱਥੇ ਲੜਕੀਆਂ ਕਾਫੀ ਚਰਚਾ 'ਚ ਹਨ। ਅਫਰੀਕਾ ਦਾ ਖੂਬਸੂਰਤ ਅੋਏਡ ਜੇਮ ਬਲੈਕਮੇਲਿੰਗ ਦੇ ਕੰਮਾਂ ਲਈ ਕਾਫੀ ਮਸ਼ਹੂਰ ਹੈ।
ਅੋਏਡ ਜੇਮ ਸਿਟੀ ਦੀ ਆਬਾਦੀ ਲਗਭਗ 90 ਹਜ਼ਾਰ ਹੈ, ਜਿਸ 'ਚੋਂ ਇਕ ਤਿਹਾਈ ਲੋਕ ਇਸੇ ਕੰਮ 'ਚ ਲੱਗੇ ਹੋਏ ਹਨ। ਇੱਥੇ ਲੜਕੀਆਂ ਗੈਂਗਾਂ ਦੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੀਆਂ ਹਨ ਅਤੇ ਬਲੈਕਮੇਲ ਕਰ ਕੇ ਪੈਸੇ ਲੁੱਟਦੀਆਂ ਹਨ। ਲੜਕੀਆਂ ਸਭ ਤੋਂ ਪਹਿਲਾਂ ਫੇਸਬੁੱਕ 'ਤੇ ਅਮੀਰ ਮਰਦਾਂ ਦੀ ਪ੍ਰੋਫਾਈਲ ਚੈੱਕ ਕਰਦੀਆਂ ਹਨ। ਪੂਰੀ ਜਾਣਕਾਰੀ ਪਤਾ ਕਰਨ ਤੋਂ ਬਾਅਦ ਉਹ ਉਨ੍ਹਾਂ ਨੂੰ ਫਰੈਂਡ ਰਿਕਵੈਸਟ (ਦੋਸਤ ਬਣਨ ਲਈ ਬੇਨਤੀ) ਭੇਜਦੀਆਂ ਹਨ ਅਤੇ ਹੌਲੀ-ਹੌਲੀ ਆਪਣੇ ਜਾਲ 'ਚ ਫਸਾ ਲੈਂਦੀਆਂ ਹਨ।
ਲੜਕੀਆਂ ਦਾ ਨਿਸ਼ਾਨਾ ਵਧੇਰੇ ਕਰਕੇ ਵਿਆਹੇ ਹੋਏ ਲੋਕ ਅਤੇ ਬਜ਼ੁਰਗ ਹੀ ਬਣਦੇ ਹਨ, ਕਿਉਂਕਿ ਉਹ ਬਦਨਾਮੀ ਦੇ ਡਰ ਕਾਰਨ ਉਨ੍ਹਾਂ ਦੇ ਚੱਕਰ 'ਚ ਫਸ ਜਾਂਦੇ ਹਨ। ਇਸ ਤਰ੍ਹਾਂ ਲੜਕੀਆਂ ਉਨ੍ਹਾਂ ਤੋਂ ਬਹੁਤ ਸਾਰਾ ਪੈਸਾ ਇਕੱਠਾ ਕਰਦੀਆਂ ਹਨ।
ਇਹ ਹਨ ਭਾਰਤ ਦੇ ਕਰੋੜਪਤੀ ਭਿਖਾਰੀ
NEXT STORY