ਮੁੰਬਈ—ਵਿਆਹੁਤਾ ਜੀਵਨ ਵਿਚ ਪਿਆਰ ਤੇ ਮਿਠਾਸ ਬਣਾਈ ਰੱਖਣ ਦੇ ਲਈ ਥੋੜੀ ਸਮਝਦਾਰੀ ਦੀ ਲੋੜ ਪੈਂਦੀ ਹੈ ਕਿਉਂਕਿ ਪਤੀ ਤੇ ਪਤਨੀ ਦੋਵੇਂ ਹੀ ਵੱਖਰੇ-ਵੱਖਰੇ ਮਾਹੌਲ ਵਿਚ ਪਲੇ ਹੁੰਦੇ ਹਨ ਅਜਿਹੀ ਸਥਿਤੀ ਵਿੱਚ ਇੱਕ –ਦੂਜੇ ਨੂੰ ਸਮਝਣ ਵਿਚ ਸਮਾਂ ਲੱਗਦਾ ਹੈ ਵਿਆਹੁਤਾ ਜੀਵਨ ਨੂੰ ਸੁਖੀ ਬਣਾਈ ਰੱਖਣ ਲਈ ਅਪਣਾਓ ਇਹ ਤਰੀਕੇ :
ਇੱਕ-ਦੂਜੇ ਦੇ ਦਿਲ ਦੀ ਗੱਲ ਸੁਣੋ
ਜੋ ਜੋੜੇ ਇਸ ਗੱਲ ਨੂੰ ਸਮਝ ਜਾਂਦੇ ਹਨ ਉਹਨਾਂ ਵਿਚਾਲੇ ਕਦੇ ਵੀ ਦੂਰੀ ਨਹੀਂ ਬਣਦੀ ਇੱਕ-ਦੂਜੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ
ਇੱਕ-ਦੂਜੇ ਨੂੰ ਦੇਵੋ ਸਮਾਂ
ਵਿਆਹੁਤਾ ਜ਼ਿੰਦਗੀ ਵਿਚ ਜਾਨ ਪਾਉਣ ਦੇ ਲਈ ਜ਼ਰੂਰੀ ਹੈ ਕਿ ਇੱਕ –ਦੂਜੇ ਦੇ ਲਈ ਸਮਾਂ ਕੱਢੋ ਦੋਵੇਂ ਹੀ ਜਦੋਂ ਇਹ ਕੋਸ਼ਿਸ਼ ਕਰਦੇ ਹਨ ਤਾਂ ਰਿਸ਼ਤੇ ਵਿਚ ਨਵੀਂ ਜਾਨ ਆ ਜਾਂਦੀ ਹੈ
ਬਦਲਾਅ ਵੀ ਜ਼ਰੂਰੀ ਹੈ
ਜ਼ਿੰਦਗੀ ਵਿਚ ਕੁਝ ਨਵਾਂ ਲਾਜ਼ਮੀ ਹੋਣਾ ਚਾਹੀਦਾ ਹੈ ਇੱਕ-ਦੂਜੇ ਨੂੰ ਸਰਪ੍ਰਾਈਜ਼ ਜ਼ਰੂਰ ਦੇਵੋ ਅਤੇ ਰਿਸ਼ਤੇ 'ਚ ਕੁਝ ਨਵਾਂ ਜ਼ਰੂਰ ਕਰੋ
ਸਪੇਸ ਰੱਖੋ
ਵਿਆਹੁਤਾ ਜੀਵਨ ਦੀ ਸਭ ਤੋਂ ਅਹਿਮ ਜ਼ਰੂਰਤ ਹੁੰਦੀ ਹੈ ਇੱਕ ਦੂਜੇ ਨੂੰ ਜਗ੍ਹਾ ਦੇਣਾ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੇ ਲਈ ਇਹ ਜ਼ਰੂਰੀ ਹੈ
ਇੱਜ਼ਤ ਕਰੋ
ਹਰ ਰਿਸ਼ਤੇ 'ਚ ਇੱਕ ਦੂਜੇ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਨਾਲ ਰਿਸ਼ਤਾ ਜ਼ਿਆਦਾ ਮਜ਼ਬੂਤ ਹੁੰਦੀ ਹੈ।
ਨਾਰੀਅਲ ਦੇ ਫਾਇਦੇ
NEXT STORY