ਵੈੱਬ ਡੈਸਕ - ਅਜੋਕੇ ਸਮੇਂ 'ਚ ਪ੍ਰਦੂਸ਼ਣ, ਤਣਾਅ ਅਤੇ ਗਲਤ ਖਾਣ-ਪੀਣ ਕਾਰਨ ਚਿਹਰੇ ਦੀ ਕੁਦਰਤੀ ਚਮਕ ਗਾਇਬ ਹੁੰਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਮਹਿੰਗੇ ਕਾਸਮੈਟਿਕਸ ਅਤੇ ਬਿਊਟੀ ਟ੍ਰੀਟਮੈਂਟਸ ਦਾ ਸਹਾਰਾ ਲੈਂਦੇ ਹਨ, ਪਰ ਇਨ੍ਹਾਂ ਦੇ ਕੈਮੀਕਲ ਕਈ ਵਾਰ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸੁੰਦਰਤਾ ਮਾਹਿਰਾਂ ਅਨੁਸਾਰ, ਸਾਡੀ ਰਸੋਈ 'ਚ ਹੀ ਅਜਿਹੇ ਕਈ ਖਜ਼ਾਨੇ ਛੁਪੇ ਹੋਏ ਹਨ ਜੋ ਬਿਨਾਂ ਕਿਸੇ ਸਾਈਡ ਇਫੈਕਟ ਦੇ ਚਿਹਰੇ ਨੂੰ ਨਿਖਾਰ ਸਕਦੇ ਹਨ।

ਕੱਚਾ ਦੁੱਧ
- ਕੱਚਾ ਦੁੱਧ ਚਮੜੀ ਲਈ ਸਭ ਤੋਂ ਵਧੀਆ ਕਲੀਂਜ਼ਰ ਮੰਨਿਆ ਜਾਂਦਾ ਹੈ। ਇਹ ਚਿਹਰੇ ਦੀ ਡੂੰਘਾਈ ਨਾਲ ਸਫਾਈ ਕਰਦਾ ਹੈ ਅਤੇ ਮਰੀ ਹੋਈ ਚਮੜੀ (Dead Skin) ਨੂੰ ਹਟਾਉਣ 'ਚ ਮਦਦ ਕਰਦਾ ਹੈ। ਤੁਸੀਂ ਇਸ ਰੂਈ ਨੂੰ ਕੱਚੇ ਦੁੱਧ 'ਚ ਭਿਉਂ ਕੇ ਰੋਜ਼ਾਨਾ ਰਾਤ ਨੂੰ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ।
ਸ਼ਹਿਦ ਅਤੇ ਨਿੰਬੂ
- ਸ਼ਹਿਦ ਚਮੜੀ ਨੂੰ ਨਮੀ ਦਿੰਦਾ ਹੈ ਅਤੇ ਨਿੰਬੂ ਇਕ ਕੁਦਰਤੀ ਬਲੀਚ ਵਜੋਂ ਕੰਮ ਕਰਦਾ ਹੈ, ਜੋ ਕਾਲੇ ਪੈਚ ਅਤੇ ਦਾਗ-ਧੱਬਿਆਂ ਨੂੰ ਘੱਟ ਕਰਦਾ ਹੈ। ਇਸ ਲਈ ਇਕ ਚਮਚ ਸ਼ਹਿਦ 'ਚ ਕੁਝ ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ 15 ਮਿੰਟ ਲਈ ਲਗਾਓ।

ਐਲੋਵੇਰਾ ਜੈੱਲ
- ਐਲੋਵੇਰਾ ਚਮੜੀ ਨੂੰ ਠੰਢਕ ਦਿੰਦਾ ਹੈ ਅਤੇ ਕਿੱਲ-ਮੁਹਾਸਿਆਂ ਦੀ ਸੋਜ ਨੂੰ ਘਟਾਉਂਦਾ ਹੈ। ਇਹ ਸਨਬਰਨ ਦੇ ਇਲਾਜ ਲਈ ਵੀ ਰਾਮਬਾਣ ਹੈ। ਇਸ ਲਈ ਤੁਸੀਂ ਤਾਜ਼ਾ ਐਲੋਵੇਰਾ ਜੈੱਲ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਲਗਾਓ। ਇਹ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਂਦਾ ਹੈ।
ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ :-
- ਦਿਨ ਵਿੱਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ।
- ਭਰਪੂਰ ਨੀਂਦ ਲਓ (7-8 ਘੰਟੇ)।
- ਜ਼ਿਆਦਾ ਤਲੇ-ਭੁੰਨੇ ਅਤੇ ਮਿੱਠੇ ਭੋਜਨ ਤੋਂ ਪਰਹੇਜ਼ ਕਰੋ।
ਹੁਣ ਸਪੇਸ ਤੇ ਚੰਨ 'ਤੇ ਪੈਦਾ ਹੋਣਗੇ ਬੱਚੇ ! ਵਿਗਿਆਨੀ ਤੇਜ਼ੀ ਨਾਲ ਕਰ ਰਹੇ ਪ੍ਰਯੋਗ
NEXT STORY