ਮੁੰਬਈ— ਗਰਮੀਆਂ 'ਚ ਤਰ੍ਹਾਂ-ਤਰ੍ਹਾਂ ਦੇ ਫਲ ਮਿਲਦੇ ਹਨ। ਤੁਸੀਂ ਇਨ੍ਹਾਂ ਫਲਾਂ 'ਚੋਂ ਕੁਝ ਨੂੰ ਖਾਣ ਦੇ ਇਲਾਵਾ ਹੋਰ ਕੰਮਾਂ ਲਈ ਵੀ ਵਰਤ ਸਕਦੇ ਹੋ। ਗਰਮੀਆਂ 'ਚ ਪਸੀਨਾ ਬਹੁਤ ਆਉਂਦਾ ਹੈ, ਜਿਸ ਕਾਰਨ ਸਰੀਰ ਦੇ ਮੁਸਾਮ ਬੰਦ ਹੋ ਜਾਂਦੇ ਹਨ ਅਤੇ ਮੁਹਾਸੇ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਤਰਬੂਜ ਨਾਲ ਕੀਤਾ ਜਾ ਸਕਦਾ ਹੈ।
ਤਰਬੂਜ ਇਕ ਕੁਦਰਤੀ ਕਲੀਨਜ਼ਰ ਵਾਂਗ ਕੰਮ ਕਰਦਾ ਹੈ। ਇਸ ਨੂੰ ਕੁਦਰਤੀ ਘਟਕਾਂ ਨਾਲ ਮਿਲਾ ਕੇ ਲਗਾਉਣ ਨਾਲ ਚਮੜੀ ਦੇ ਅੰਦਰੋਂ ਅਤੇ ਬਾਹਰੋਂ ਵਾਧੂ ਤੇਲ ਬਾਹਰ ਨਿਕਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਤਰਬੂਜ ਦੇ ਕੁਝ ਅਸਰਦਾਰ ਫੇਸਪੈਕ ਦੀ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਠੰਡਕ ਵੀ ਮਿਲੇਗੀ ਅਤੇ ਸੁੰਦਰਤਾ 'ਚ ਵਾਧਾ ਹੋਵੇਗਾ।
1. ਤਰਬੂਜ ਅਤੇ ਦਹੀਂ ਤੋਂ ਬਣਿਆ ਫੇਸਪੈਕ
ਖੁਸ਼ਕ ਚਮੜੀ ਲਈ ਇਹ ਫੇਸਪੈਕ ਬਹੁਤ ਪ੍ਰਭਾਵੀ ਹੁੰਦਾ ਹੈ। ਤਰਬੂਜ ਦੇ ਰਸ ਅਤੇ ਸਾਦੇ ਦਹੀਂ ਨੂੰ ਸਮਾਨ ਮਾਤਰਾ 'ਚ ਮਿਲਾ ਲਓ। ਇਸ ਨੂੰ ਆਪਣੀ ਗਰਦਨ ਅਤੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਦਿਓ। ਚਿਹਰਾ ਪੂਰੀ ਤਰ੍ਹਾਂ ਨਾਲ ਨਿਖਰ ਜਾਵੇਗਾ।
2. ਤਰਬੂਜ ਅਤੇ ਕੇਲੇ ਤੋਂ ਬਣਿਆ ਫੇਸਪੈਕ
ਇਸ ਫੇਸਪੈਕ ਨੂੰ ਬਣਾਉਣ ਲਈ ਇਕ ਕੇਲਾ ਮਸਲ ਲਓ ਅਤੇ ਉਸ 'ਚ ਤਰਬੂਜ ਦਾ ਰਸ ਮਿਲਾਓ। ਇਸ ਪੇਸਟ ਨੂੰ ਸਿਰਫ ਆਪਣੇ ਚਿਹਰੇ 'ਤੇ ਨਹੀਂ ਬਲਰਿ ਪੂਰੇ ਸਰੀਰ 'ਤੇ ਲਗਾਓ। ਇਸ ਤਰ੍ਹਾਂ ਤੁਹਾਡੀ ਚਮੜੀ ਨਮ ਰਹੇਗੀ ਅਤੇ ਚਿਹਰੇ 'ਤੇ ਮੁਹਾਸੇ ਵੀ ਨਹੀਂ ਹੋਣਗੇ।
3. ਤਰਬੂਜ ਅਤੇ ਅਵੋਕੇਡੋ ਮਾਸਕ
ਇਨ੍ਹਾਂ ਦੋਹਾਂ ਫਲਾਂ 'ਚ ਵਿਟਾਮਿਨ ਅਤੇ ਖਣਿਜ ਕਾਫੀ ਮਾਤਰਾ 'ਚ ਹੁੰਦੇ ਹਨ। ਅਵੋਕੇਡੋ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਐਂਟੀ-ਏਜਿੰਗ ਦਾ ਹੱਲ ਹੈ। ਤਰਬੂਜ ਦੇ ਰਸ 'ਚ ਅਵੋਕੇਡੋ ਨੂੰ ਮਿਲਾਓ। ਤੁਹਾਡਾ ਫੇਸਪੈਕ ਤਿਆਰ ਹੈ।
4. ਤਰਬੂਜ ਅਤੇ ਸ਼ਹਿਦ ਤੋਂ ਬਣਿਆ ਫੇਸਪੈਕ
ਤਰਬੂਜ ਹਰ ਤਰ੍ਹਾਂ ਦੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਹ ਫੇਸਪੈਕ ਖਾਸ ਖੁਸ਼ਕ ਚਮੜੀ ਲਈ ਲਾਭਕਾਰੀ ਹੁੰਦਾ ਹੈ। ਸ਼ਹਿਦ ਨਾਲ ਚਮੜੀ ਮੋਇਸਚਰਾਈਜ਼ਰ ਹੁੰਦੀ ਹੈ ਜਦਕਿ ਤਰਬੂਜ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਵਾਧੂ ਤੇਲ ਨੂੰ ਬਾਹਰ ਕੱਢਦਾ ਹੈ।
5. ਤਰਬੂਜ ਅਤੇ ਖੀਰੇ ਤੋਂ ਬਣਿਆ ਫੇਸਪੈਕ
ਗਰਮੀਆਂ 'ਚ ਸਨਬਰਨ ਇਕ ਆਮ ਸਮੱਸਿਆ ਹੈ। ਇਸ ਲਈ ਤਰਬੂਜ ਅਤੇ ਖੀਰੇ ਨੂੰ ਪੀਸ ਕੇ ਪੇਸਟ ਬਣਾ ਲਓ ਜਾਂ ਇਨ੍ਹਾਂ ਦੋਹਾਂ ਦੇ ਰਸ ਨੂੰ ਸਨਬਰਨ ਵਾਲੀ ਥਾਂ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ ।
6. ਤਰਬੂਜ ਅਤੇ ਦੁੱਧ ਤੋਂ ਬਣਿਆ ਮਾਸਕ
ਇਕ ਵੱਡਾ ਗਿਲਾਸ ਲਓ ਅਤੇ ਇਸ 'ਚ ਤਰਬੂਜ ਦੇ ਟੁੱਕੜੇ ਪਾਓ। ਇਸ 'ਚ ਦੁੱਧ ਪਾਊਡਰ ਪਾਓ ਅਤੇ ਪੀਸ ਲਓ ਤਾਂ ਜੋ ਇਕ ਪਲਪ ਮਿਲ ਜਾਏ। ਇਸ ਨੂੰ ਆਪਣੇ ਸਰੀਰ ਅਤੇ ਚਿਹਰੇ 'ਤੇ ਲਗਾਓ। ਗਰਮੀਆਂ 'ਚ ਦਾਗ-ਧੱਬੇ ਦੂਰ ਕਰਨ ਅਤੇ ਟੈਨਿੰਗ ਹਟਾਉਣ ਲਈ ਇਹ ਵਧੀਆ ਪੈਕ ਹੈ।
ਡੇਂਗੂ ਬੁਖਾਰ 'ਚ ਸੈੱਲ ਘੱਟ ਹੋਣ ਤੇ ਬਹੁਤ ਫਾਇਦੇਮੰਦ ਹਨ ਇਹ ਨੁਸਖੇ
NEXT STORY