ਜਲੰਧਰ (ਬਿਊਰੋ) - ਰਸੋਈ 'ਚ ਹਰ ਰੋਜ਼ ਇਸਤੇਮਾਲ ਹੋਣ ਵਾਲੀ ਹਲਦੀ ਭੋਜਨ ਨੂੰ ਸੁਆਦ ਬਣਾਉਣ 'ਚ ਖਾਸ ਭੂਮਿਕਾ ਨਿਭਾਉਂਦੀ ਹੈ। ਕਹਿੰਦੇ ਹਨ ਕਿ ਜਿਸ ਘਰ 'ਚ ਮਸਾਲਿਆ ਤੋਂ ਬਿਨਾ ਭੋਜਨ ਪਕਾਇਆ ਜਾਂਦਾ ਹੈ, ਉਸ ਘਰ 'ਚ ਵੰਸ਼ਵ੍ਰਿਧੀ ਨਹੀਂ ਹੁੰਦੀ। ਹਲਦੀ ਸ਼ਕਤੀ ਵਧਾਉਣ ਵਾਲੀ ਅਤੇ ਰੋਗਾਂ ਦਾ ਨਾਸ਼ ਕਰਨ ਵਾਲੀ ਹੈ। ਹਿੰਦੂ ਧਰਮ ਦਾ ਕੋਈ ਵੀ ਕੰਮ ਇਸ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਗੁਰੂ ਨੂੰ ਮਜਬੂਤ ਕਰਨ ਲਈ ਹਲਦੀ ਨਾਲ ਜੁੜੇ ਇਹ ਕੰਮ ਜ਼ਰੂਰ ਕਰ ਲਓ।
. ਵੀਰਵਾਰ ਵਾਲੇ ਦਿਨ ਜਲਕੁੰਭੀ ਅਤੇ 5 ਹਲਦੀ ਦੀਆਂ ਕੰਠਾਂ ਲੈ ਕੇ ਪੀਲੇ ਕੱਪੜੇ 'ਚ ਲਪੇਟ ਕੇ ਤਿਜੋਰੀ 'ਚ ਰੱਖ ਦਿਓ। ਇਸ ਨਾਲ ਧਨ 'ਚ ਵਾਧਾ ਹੋਵੇਗਾ।
. ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਤੀ ਤੁਹਾਡੇ ਤੋਂ ਹਮੇਸ਼ਾ ਖੁਸ਼ ਰਹੇ ਤਾਂ ਮਹੀਨੇ 'ਚ ਇਕ ਵੀਰਵਾਰ ਪੂਰੇ ਸਰੀਰ 'ਤੇ ਹਲਦੀ ਦਾ ਉਬਟਨ ਜ਼ਰੂਰ ਲਗਾਓ।
. ਵਿਆਹ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵੀਰਵਾਰ ਬ੍ਰਹਸਪਤੀ ਦੇਵ ਦੇ ਸਾਹਮਣੇ ਘਿਉ ਦਾ ਦੀਵਾ ਜਗਾਓ ਅਤੇ ਹਲਦੀ ਦਾ ਟਿੱਕਾ ਲਗਾਓ। ਇਸ ਦੇ ਨਾਲ ਹੀ ਪੀਲੇ ਫੁੱਲ ਅਤੇ ਪੀਲੀ ਬਰਫੀ ਦਾ ਭੋਗ ਲਗਾਓ।
. ਜੇਕਰ ਤੁਹਾਨੂੰ ਗਲੇ ਨਾਲ ਸੰਬੰਧਿਤ ਕੋਈ ਰੋਗ ਹੈ ਤਾਂ ਹਰ ਰੋਜ਼ ਹਲਦੀ ਵਾਲਾ ਦੁੱਧ ਪੀਓ ਅਤੇ ਓਮ ਏਂ ਕਲੀਂ ਬ੍ਰਹਸਪਤਯੇ ਨਮ: ਮੰਤਰ ਦਾ ਜਾਪ ਕਰੋ।
. ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਵੀਰਵਾਰ ਦੇ ਦਿਨ ਕੇਵਾਂਚ ਦੀ ਜੜ੍ਹ ਪੀਸ ਕੇ ਮੱਥੇ 'ਤੇ ਲਗਾ ਲਓ। 11 ਵੀਰਵਾਰ ਲਗਾਉਣ ਨਾਲ ਨੀਂਦ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।
Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਜ਼ਰੂਰ ਲਗਾਓ ਅਮਰੂਦ ਦੇ ਪੱਤਿਆਂ ਨਾਲ ਬਣਿਆ ਫੇਸਪੈਕ
NEXT STORY