ਜਲੰਧਰ (ਬਿਊਰੋ) - ਵਾਸਤੂ ਸ਼ਾਸਤਰ ਮੁਤਾਬਕ ਘਰ ਦੀ ਨਕਾਰਾਤਮਕ ਊਰਜਾ ਪਰਿਵਾਰ ਦੇ ਮੈਂਬਰਾਂ 'ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਇਕ ਹੈ ‘ਘਰ ਦੀ ਬਨਾਵਟ’। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵਾਸਤੂ ਦੇ ਨਿਯਮਾਂ ਅਨੁਸਾਰ ਘਰ ਨੂੰ ਬਣਾਉਣਾ ਚਾਹੁੰਦੇ ਹਨ। ਘਰ ਨੂੰ ਬਣਾਉਂਦੇ ਸਮੇਂ ਦਿਸ਼ਾ ਦਾ ਖ਼ਾਸ ਧਿਆਨ ਰੱਖਦੇ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ ਕਰਨ ਨਾਲ ਘਰ ਦੀ ਨਕਾਰਾਤਮਕ ਊਰਜਾ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਇਹ ਦੋਸ਼ ਕੋਈ ਆਮ ਦੋਸ਼ ਨਹੀਂ ਸਗੋਂ ਬਹੁਤ ਹੀ ਵੱਡਾ ਵਾਸਤੂ ਦੋਸ਼ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
ਘਰ ’ਚ ਕਲੇਸ਼ ਦਾ ਕਾਰਨ ਬਣ ਸਕਦੈ
ਘਰ ਦੀ ਖ਼ੂਬਸੂਰਤ ਦੀਵਾਰ ਨਾ ਸਿਰਫ਼ ਦੇਖਣ 'ਚ ਸੋਹਣੀ ਲੱਗਦੀ ਹੈ ਸਗੋਂ ਇਹ ਤੁਹਾਡੇ ਘਰ 'ਚ ਸਾਕਰਾਤਮਕ ਊਰਜਾ ਦਾ ਸੰਚਾਰ ਵੀ ਕਰਦੀ ਹੈ। ਵਾਸਤੂ ਮੁਤਾਬਕ ਘਰ ਦੀ ਕੰਧਾਂ ਠੀਕ ਨਾ ਹੋਣ ’ਤੇ ਵਾਸਤੂ ਦੋਸ਼ ਪੈਦਾ ਹੁੰਦਾ ਹੈ। ਇਸ ਕਾਰਨ ਘਰ 'ਚ ਹਮੇਸ਼ਾ ਬੀਮਾਰੀ ਅਤੇ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਘਰ ਦੀਆਂ ਕੰਧਾਂ 'ਚ ਆਈਆਂ ਦਰਾੜ ਨੂੰ ਕਰੋ ਠੀਕ
ਜੇਕਰ ਤੁਹਾਡੇ ਘਰ ਦੀਆਂ ਦੀਵਾਰਾਂ 'ਚ ਦਰਾੜ ਆ ਗਈ ਹੋਵੇ ਤਾਂ ਇਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - ਵਾਸਤੂ ਸ਼ਾਸਤਰ : ਕਦੇ ਨਾ ਕਰੋ ਇਨ੍ਹਾਂ ਗੱਲਾਂ ਨੂੰ ‘ਨਜ਼ਰਅੰਦਾਜ਼’,ਕੰਮ 'ਚ ਆ ਸਕਦੀਆਂ ਨੇ ਕਈ ਰੁਕਾਵਟਾਂ
ਮੁਰਝਾਏ ਹੋਏ ਫੁੱਲ ਘਰ ਦੇ ਮੈਂਬਰਾਂ 'ਚ ਪੈਦਾ ਕਰਦੇ ਹਨ ਮਨ-ਮੁਟਾਅ
ਘਰ ਦੀ ਸਜਾਵਟ ਕਰਨ ਲਈ ਅਕਸਰ ਲੋਕ ਘਰ 'ਚ ਸਜਾਵਟੀ ਫੁੱਲ ਜਾਂ ਪੌਦੇ ਲਗਾਉਂਦੇ ਹਨ ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਰਝਾਏ ਹੋਏ ਫੁੱਲ ਘਰ ਦੇ ਮੈਂਬਰਾਂ 'ਚ ਮਨ-ਮੁਟਾਅ ਪੈਦਾ ਕਰਦੇ ਹਨ। ਇਨ੍ਹਾਂ ਹੀ ਨਹੀਂ ਇਹ ਪੌਦੇ ਘਰ ਦੇ ਹਰ ਮੈਂਬਰ ਦੀ ਤਰੱਕੀ 'ਚ ਰੁਕਾਵਟ ਵੀ ਬਣਦੇ ਹਨ।
ਪੜ੍ਹੋ ਇਹ ਵੀ ਖ਼ਬਰਾਂ - ਥੋੜਾ ਜਿਹਾ ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਕੀ ਤੁਹਾਨੂੰ ਵੀ ਹੁੰਦੀ ਸਾਹ ਲੈਣ ’ਚ ਤਕਲੀਫ਼, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਮੁੱਖ ਦੁਆਰ ਦੇ ਸਾਹਮਣੇ ਨਾ ਹੋਵੇ ਇਹ ਚੀਜ਼ਾਂ
ਘਰ ਦੇ ਮੁੱਖ ਦੁਆਰ ਦੇ ਸਾਹਮਣੇ ਕੋਈ ਵੱਡਾ ਰੁੱਖ ਜਾਂ ਬਿਜਲੀ ਦਾ ਖੰਬਾ ਨਹੀਂ ਹੋਣਾ ਚਾਹੀਦਾ। ਇਹ ਵਾਸਤੂ ਦੋਸ਼ ਨੂੰ ਪੈਦਾ ਕਰਦਾ ਹੈ। ਅਜਿਹੀ ਸਥਿਤੀ 'ਚ ਤੁਰੰਤ ਇਸ ਦਾ ਉਪਾਅ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾਤ
Beauty Tips: ਥ੍ਰੈਡਿੰਗ ਕਰਵਾਉਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋਵੇਗਾ ਸਕਿਨ ਨੂੰ ਨੁਕਸਾਨ
NEXT STORY