ਵੈੱਬ ਡੈਸਕ- ਸਰਦੀਆਂ ਦੇ ਮੌਸਮ ਵਿਚ ਬੁੱਲ੍ਹਾਂ ਦਾ ਸੁੱਕਣਾ ਤੇ ਫਟਣਾ ਇਕ ਆਮ ਸਮੱਸਿਆ ਹੈ। ਠੰਡੀ ਹਵਾ, ਪਾਣੀ ਦੀ ਘਾਟ ਨਾਲ ਬੁੱਲ੍ਹਾਂ ਦੀ ਨਮੀ ਖਤਮ ਹੋ ਜਾਂਦੀ ਹੈ। ਜਿਸ ਕਰਕੇ ਉਹ ਸੁੱਕੇ ਅਤੇ ਪਪੜੀਦਾਰ ਹੋ ਜਾਂਦੇ ਹਨ। ਬਾਜ਼ਾਰ ਦੇ ਮਹਿੰਗੇ ਲਿਪ ਬਾਮ ਕੁਝ ਸਮੇਂ ਲਈ ਹੀ ਰਾਹਤ ਦਿੰਦੇ ਹਨ, ਪਰ ਉਨ੍ਹਾਂ ਦਾ ਅਸਰ ਲੰਬੇ ਸਮੇਂ ਤੱਕ ਨਹੀਂ ਟਿਕਦਾ। ਇਸ ਲਈ ਘਰ ’ਚ ਬਣਿਆ ਨੈਚੁਰਲ ਲਿਪ ਬਾਮ ਸਭ ਤੋਂ ਵਧੀਆ ਵਿਕਲਪ ਹੈ।
ਸਰਦੀਆਂ ਵਿਚ ਬੁੱਲ੍ਹ ਕਿਉਂ ਫੱਟਦੇ ਹਨ
ਸਰਦ ਹਵਾਵਾਂ ਤੇ ਪਾਣੀ ਦੀ ਕਮੀ ਨਾਲ ਸਕਿਨ ਦੀ ਨਮੀ ਖਤਮ ਹੋ ਜਾਂਦੀ ਹੈ। ਬੁੱਲ੍ਹਾਂ ਵਿਚ ਤੇਲ ਬਣਾਉਣ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ, ਇਸ ਲਈ ਉਹ ਜ਼ਿਆਦਾ ਜਲਦੀ ਸੁੱਕ ਜਾਂਦੇ ਹਨ। ਇਸੇ ਕਰਕੇ ਬੁੱਲ੍ਹਾਂ ਨੂੰ ਅਜਿਹੀ ਚੀਜ਼ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਨੂੰ ਅੰਦਰ ਤੱਕ ਨਮੀ ਅਤੇ ਪੋਸ਼ਣ ਦੇਵੇ।
ਸਿਰਫ਼ 2 ਚੀਜ਼ਾਂ ਨਾਲ ਬਣਾਓ ਨੈਚੁਰਲ ਲਿਪ ਬਾਮ
1 ਚਮਚ ਘਿਓ
1 ਚਮਚ ਚੁਕੰਦਰ ਦਾ ਰਸ (Beetroot Juice)
ਇਹ ਦੋਵੇਂ ਕੁਦਰਤੀ ਮੋਇਸਚਰਾਈਜ਼ਰ ਹਨ। ਘਿਓ ਸੁੱਕੇ ਬੁੱਲ੍ਹਾਂ ਨੂੰ ਨਰਮ ਬਣਾਉਂਦਾ ਹੈ, ਜਦਕਿ ਚੁਕੰਦਰ ਦਾ ਰਸ ਉਨ੍ਹਾਂ ਨੂੰ ਕੁਦਰਤੀ ਗੁਲਾਬੀ ਕਰਦਾ ਹੈ।
ਬਣਾਉਣ ਦਾ ਤਰੀਕਾ
ਇਕ ਛੋਟੇ ਬਾਊਲ 'ਚ ਘਿਓ ਲਓ।
ਇਸ 'ਚ ਚੁਕੰਦਰ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਇਸ ਮਿਸ਼ਰਨ ਨੂੰ 10–15 ਮਿੰਟ ਲਈ ਫਰਿੱਜ਼ ਵਿਚ ਰੱਖੋ ਤਾਂ ਜੋ ਥੋੜ੍ਹਾ ਜੰਮ ਜਾਵੇ।
ਤੁਹਾਡਾ ਘਰ ਦਾ ਬਣਿਆ ਨੈਚੁਰਲ ਲਿਪ ਬਾਮ ਤਿਆਰ ਹੈ!
ਰੋਜ਼ ਰਾਤ ਸੌਂਣ ਤੋਂ ਪਹਿਲਾਂ ਇਸ ਨੂੰ ਬੁੱਲ੍ਹਾਂ ’ਤੇ ਲਗਾਓ — ਹਫ਼ਤੇ 'ਚ ਹੀ ਬੁੱਲ੍ਹ ਨਰਮ ਤੇ ਗੁਲਾਬੀ ਦਿਸਣ ਲੱਗਣਗੇ।
ਫਾਇਦੇ
- ਬੁੱਲ੍ਹਾਂ ਨੂੰ ਡੀਪਲੀ ਮੋਇਸਚਰਾਈਜ਼ ਕਰਦਾ ਹੈ।
- ਡੈੱਡ ਸਕਿਨ ਹਟਾ ਕੇ ਕੁਦਰਤੀ ਪਿੰਕ ਚਮਕ ਲਿਆਉਂਦਾ ਹੈ।
- ਰੋਜ਼ਾਨਾ ਵਰਤੋਂ ਨਾਲ ਬੁੱਲ੍ਹ ਮੁਲਾਇਮ, ਗੁਲਾਬੀ ਤੇ ਚਮਕਦਾਰ ਬਣਦੇ ਹਨ।
- ਪੂਰੀ ਤਰ੍ਹਾਂ ਕੈਮੀਕਲ-ਫ੍ਰੀ ਤੇ ਘਰੇਲੂ ਨੁਸਖਾ ਹੈ।
ਕਿਵੇਂ ਸਟੋਰ ਕਰੀਏ
ਇਸ ਲਿਪ ਬਾਮ ਨੂੰ ਇਕ ਛੋਟੇ ਡੱਬੇ 'ਚ ਫਰਿਜ਼ 'ਚ ਰੱਖੋ। ਇਹ 10–12 ਦਿਨ ਤੱਕ ਤਾਜ਼ਾ ਰਹਿੰਦਾ ਹੈ। ਹਲਕਾ-ਹਲਕਾ ਲਗਾਉਣ ’ਤੇ ਸਾਰਾ ਦਿਨ ਬੁੱਲ੍ਹਾਂ ਦੀ ਨਮੀ ਬਰਕਰਾਰ ਰਹਿੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ ‘ਚ ਸ਼ਕਰਕੰਦੀ ਖਾਣ ਦੇ ਹੈਰਾਨੀਜਨਕ ਫਾਇਦੇ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
NEXT STORY