ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਫੈਸ਼ਨ ਦੀ ਦੁਨੀਆ ’ਚ ਨਵੇਂ ਟ੍ਰੈਂਡਸ ਉੱਭਰਦੇ ਹਨ ਅਤੇ ਇਸ ਵਾਰ ਮੁਟਿਆਰਾਂ ਦੇ ਵਿਚਕਾਰ ਹਾਫ਼ ਜੈਕਟ ਨੇ ਕਾਫ਼ੀ ਧੂਮ ਮਚਾਈ ਹੈ। ਠੰਢ ਤੋਂ ਬਚਾਅ ਦੇ ਨਾਲ-ਨਾਲ ਸਟਾਈਲਿਸ਼ ਅਤੇ ਆਕਰਸ਼ਕ ਲੁੱਕ ਦੇਣ ਵਾਲੀ ਇਹ ਜੈਕਟ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਚਾਹੇ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਹੋਣ ਜਾਂ ਆਫ਼ਿਸ ’ਚ ਕੰਮ ਕਰਨ ਵਾਲੀਆਂ, ਹਰ ਕੋਈ ਹਾਫ਼ ਜੈਕਟ ਨੂੰ ਅਪਣਾ ਕੇ ਟ੍ਰੈਂਡੀ ਅੰਦਾਜ਼ ’ਚ ਸਰਦੀਆਂ ਦਾ ਮਜ਼ਾ ਲੈ ਰਹੀ ਹੈ।
ਹਾਫ਼ ਜੈਕਟ ’ਚ ਫੁੱਲ ਜੈਕਟ ਦੀ ਤਰ੍ਹਾਂ ਪੂਰੀਆਂ ਬਾਹਾਂ ਨਹੀਂ ਹੁੰਦੀਆਂ। ਇਸ ਨੂੰ ਬੌਂਬਰ ਜੈਕਟ, ਕ੍ਰੌਪਡ ਜੈਕਟ ਜਾਂ ਸਲੀਵਲੈੱਸ ਜੈਕਟ ਵੀ ਕਿਹਾ ਜਾਂਦਾ ਹੈ। ਸਲੀਵਲੈੱਸ ਹੋਣ ਕਾਰਨ ਇਸ ਨਾਲ ਮੂਵਮੈਂਟ ਆਸਾਨ ਰਹਿੰਦੀ ਹੈ ਅਤੇ ਲੁੱਕ ਕਾਫ਼ੀ ਮਾਡਰਨ ਲੱਗਦੀ ਹੈ। ਬਾਜ਼ਾਰ ’ਚ ਇਹ ਵੱਖ-ਵੱਖ ਫੈਬ੍ਰਿਕਸ ’ਚ ਉਪਲਬਧ ਹੈ, ਜਿਵੇਂ ਊਨੀ (ਵੂਲਨ), ਮੋਟੇ ਕੱਪੜੇ ਤੋਂ ਬਣੀ, ਵੈਲਵੇਟ, ਡੈਨਿਮ ਅਤੇ ਇੱਥੋਂ ਤੱਕ ਕਿ ਕਸ਼ਮੀਰੀ ਕਢਾਈ ਵਾਲੀ ਹਾਫ਼ ਜੈਕਟ ਵੀ ਆਸਾਨੀ ਨਾਲ ਮਿਲ ਜਾਂਦੀ ਹੈ।
ਇਹ ਫੈਬ੍ਰਿਕਸ ਮੁਟਿਆਰਾਂ ਨੂੰ ਨਾ ਸਿਰਫ ਗਰਮਾਹਟ ਪ੍ਰਦਾਨ ਕਰਦੇ ਹਨ ਸਗੋਂ ਵੱਖ-ਵੱਖ ਮੌਸਮ ਅਤੇ ਮੌਕਿਆਂ ਲਈ ਪਰਫੈਕਟ ਹੁੰਦੇ ਹਨ। ਡਿਜ਼ਾਈਨ ਦੀ ਵਿਭਿੰਨਤਾ ਇਸ ਦੀ ਲੋਕਪ੍ਰਿਯਤਾ ਦਾ ਮੁੱਖ ਕਾਰਨ ਹੈ। ਬਾਜ਼ਾਰ ’ਚ ਐਂਬ੍ਰਾਇਡਰਡ (ਕਢਾਈ ਵਾਲੀ), ਕਸ਼ਮੀਰੀ ਸਟਾਈਲ, ਵੂਲਨ ਨਿਟਿਡ ਅਤੇ ਪਲੇਨ ਡਿਜ਼ਾਈਨ ਵਾਲੀਆਂ ਹਾਫ਼ ਜੈਕਟਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਮੁਟਿਆਰਾਂ ਆਪਣੀ ਪਸੰਦ ਅਨੁਸਾਰ ਇਨ੍ਹਾਂ ਨੂੰ ਚੁਣ ਰਹੀਆਂ ਹਨ। ਇੰਡੀਅਨ ਟ੍ਰੈਡੀਸ਼ਨਲ ਡਰੈੱਸ ਜਿਵੇਂ ਸੂਟ, ਸਾੜ੍ਹੀ ਜਾਂ ਲਹਿੰਗੇ ਨਾਲ ਪਹਿਨਣ ’ਤੇ ਇਹ ਐਥਨਿਕ ਲੁੱਕ ਨੂੰ ਹੋਰ ਖ਼ੂਬਸੂਰਤ ਬਣਾਉਂਦੀ ਹੈ, ਜਦਕਿ ਜੀਨਸ, ਟਾਪ, ਸਕਰਟ ਜਾਂ ਵੈਸਟਰਨ ਪਾਰਟੀ ਵੀਅਰ ਦੇ ਨਾਲ ਇਹ ਪੂਰੀ ਤਰ੍ਹਾਂ ਫਿਊਜ਼ਨ ਸਟਾਈਲ ਦਿੰਦੀ ਹੈ। ਬਹੁਤ ਠੰਢ ’ਚ ਇਸ ਨੂੰ ਸਵੈਟਰ ਦੇ ਉੱਪਰ ਲੇਅਰਿੰਗ ਕਰ ਕੇ ਪਹਿਨਣਾ ਵੀ ਟ੍ਰੈਂਡ ’ਚ ਹੈ, ਜੋ ਨਾ ਸਿਰਫ ਠੰਢ ਤੋਂ ਬਚਾਅ ਕਰਦਾ ਹੈ ਸਗੋਂ ਲੁੱਕ ਨੂੰ ਚਾਰ ਚੰਨ ਲਾ ਦਿੰਦਾ ਹੈ। ਕਲਰ ਅਤੇ ਪ੍ਰਿੰਟ ਆਪਸ਼ਨਜ਼ ਦੀ ਕੋਈ ਕਮੀ ਨਹੀਂ ਹੈ। ਸਿੰਗਲ ਕਲਰ ’ਚ ਬਲੈਕ, ਰੈੱਡ, ਵ੍ਹਾਈਟ, ਪਿੰਕ, ਯੈਲੋ, ਗ੍ਰੀਨ, ਬਲੂ ਜਿਹੇ ਬੋਲਡ ਅਤੇ ਪੇਸਟਲ ਸ਼ੇਡਸ ਉਪਲਬਧ ਹਨ। ਪ੍ਰਿੰਟਿਡ ਵਰਜ਼ਨ ’ਚ ਡੌਟਸ, ਫਲੋਰਲ ਵਾਲੀ ਜੈਕਟ ਵੀ ਖੂਬ ਚੱਲ ਰਹੀ ਹੈ। ਇਨ੍ਹਾਂ ’ਚ ਕਾਲਰ ਡਿਟੇਲਿੰਗ, ਫਰੰਟ ’ਚ ਦੋ ਪਾਕਿਟਸ, ਜ਼ਿਪਰ ਕਲੋਜ਼ਰ ਅਤੇ ਕੁਝ ’ਚ ਬਟਨ ਵਾਲੇ ਡਿਜ਼ਾਈਨ ਹੁੰਦੇ ਹਨ, ਜੋ ਪ੍ਰੈਕਟੀਕਲ ਹੋਣ ਦੇ ਨਾਲ ਸਟਾਈਲਿਸ਼ ਵੀ ਲੱਗਦੇ ਹਨ।
ਸਾਈਜ਼ ਦੀ ਗੱਲ ਕਰੀਏ ਤਾਂ ਮਾਰਕੀਟ ’ਚ ਇਹ ਜੈਕਟ ਹਰ ਸਾਈਜ਼ ’ਚ ਉਪਲਬਧ ਹੈ, ਜਿਸ ’ਚ ਮੀਡੀਅਮ ਅਤੇ ਸ਼ਾਰਟ ਲੈਂਥ ਵਾਲੀਆਂ ਸਭ ਤੋਂ ਜ਼ਿਆਦਾ ਪਾਪੂਲਰ ਹਨ। ਸਕੂਲ-ਕਾਲਜ ਦੀਆਂ ਮੁਟਿਆਰਾਂ ਇਸ ਨੂੰ ਕੈਜ਼ੂਅਲ ਲੁੱਕ ਲਈ ਚੁਣਦੀਆਂ ਹਨ, ਜਦਕਿ ਕੰਮਕਾਜੀ ਔਰਤਾਂ ਇਸ ਨੂੰ ਪ੍ਰੋਫੈਸ਼ਨਲ ਆਊਟਫਿੱਟਸ ਨਾਲ ਮੈਚ ਕਰਦੀਆਂ ਹਨ। ਆਊਟਿੰਗ, ਪਿਕਨਿਕ, ਟ੍ਰਿਪ ਜਾਂ ਪਾਰਟੀ ’ਚ ਇਹ ਕਾਫ਼ੀ ਕੰਫਰਟੇਬਲ ਸਾਬਤ ਹੁੰਦੀ ਹੈ ਕਿਉਂਕਿ ਇਹ ਹਲਕੀ ਅਤੇ ਆਸਾਨੀ ਨਾਲ ਪਹਿਨੀ ਜਾ ਸਕਦੀ ਹੈ। ਐਕਸੈਸਰੀਜ਼ ਦੇ ਨਾਲ ਸਟਾਈਲਿੰਗ ਇਸ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ। ਕੈਪ, ਗੌਗਲਸ, ਵਾਚ, ਸਕਾਰਫ਼ ਜਾਂ ਬੂਟਸ ਦੇ ਨਾਲ ਮੈਚ ਕਰ ਕੇ ਮੁਟਿਆਰਾਂ ਪਰਫੈਕਟ ਵਿੰਟਰ ਲੁੱਕ ਕ੍ਰਿਏਟ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ ਜਾਂ ਹਾਈ ਪੋਨੀਟੇਲ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ, ਜੋ ਹਾਫ਼ ਜੈਕਟ ਦੇ ਨਾਲ ਬਹੁਤ ਵਧੀਆ ਲੱਗਦੀ ਹੈ। ਕੁਲ ਮਿਲਾ ਕੇ, ਹਾਫ਼ ਜੈਕਟ ਇਸ ਸਰਦੀ ਦਾ ਸਭ ਤੋਂ ਵੱਡਾ ਟ੍ਰੈਂਡ ਬਣ ਚੁੱਕੀ ਹੈ। ਇਹ ਨਾ ਸਿਰਫ ਠੰਢ ਤੋਂ ਬਚਾਅ ਕਰਦੀ ਹੈ ਸਗੋਂ ਮੁਟਿਆਰਾਂ ਨੂੰ ਕਾਨਫੀਡੈਂਟ ਅਤੇ ਫੈਸ਼ਨੇਬਲ ਲੁੱਕ ਦਿੰਦੀ ਹੈ। ਬਾਜ਼ਾਰ ’ਚ ਕਿਫ਼ਾਇਤੀ ਕੀਮਤਾਂ ’ਤੇ ਉਪਲਬਧ ਹੋਣ ਕਾਰਨ ਹਰ ਉਮਰ ਦੀਆਂ ਔਰਤਾਂ ਇਸ ਨੂੰ ਅਪਣਾ ਕੇ ਸਰਦੀਆਂ ਨੂੰ ਸਟਾਈਲਿਸ਼ ਤਰੀਕੇ ਨਾਲ ਜੀ ਰਹੀਆਂ ਹਨ।
...ਤਾਂ ਕੀ ਬਦਲ ਜਾਵੇਗਾ Asia ਦਾ ਨਕਸ਼ਾ? ਵਿਗਿਆਨੀਆਂ ਦੀ ਚਿਤਾਵਨੀ, ਭਾਰਤੀ ਧਰਤੀ 'ਚ ਆਈ ਦਰਾਰ
NEXT STORY