ਮੁੰਬਈ— ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸਿਰਫ ਮੇਕਅੱਪ ਦੇ ਨਾਲ ਸੁੰਦਰ ਦਿਖਾਈ ਦਿੱਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਹੀ ਸੋਚਦੇ ਹੋ ਤਾਂ ਤੁਸੀਂ ਗਲਤ ਹੋ। ਕਈ ਲੋਕਾਂ ਦੀ ਕੁਦਰਤੀ ਸੁੰਦਰਤਾ ਉਨ੍ਹਾਂ ਦੀ ਸੁੰਦਰਤਾ 'ਤੇ ਚਾਰ ਚੰਦ ਲਗਾ ਦਿੰਦੀ ਹੈ। ਪੁਰਾਣੇ ਸਮੇਂ 'ਚ ਕੋਈ ਵੀ ਔਰਤ ਬਿਊੁਟੀ ਉਤਪਾਦਕਾਂ ਦੀ ਵਰਤੋਂ ਨਹੀਂ ਕਰਦੀਆਂ ਸਨ ਪਰ ਫਿਰ ਵੀ ਉਹ ਬਹੁਤ ਸੁੰਦਰ ਹੁੰਦੀਆਂ ਲੱਗਦੀਆਂ ਸਨ। ਜ਼ਿਆਦਾਤਰ ਔਰਤਾਂ ਰਸੋਈ 'ਚ ਮੌਜੂਦ ਚੀਜ਼ਾਂ ਦੀ ਵਰਤੋਂ ਕਰਕੇ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਦੀਆਂ ਸਨ।
ਦੁਨੀਆ ਭਰ 'ਚ ਕਈ ਲੜਕੀਆਂ ਇਸ ਤਰ੍ਹਾਂ ਦੀਆਂ ਹਨ ਜੋ ਬਿਨ੍ਹਾਂ ਮੇਕਅੱਪ ਤੋਂ ਬਹੁਤ ਸੁੰਦਰ ਨਜ਼ਰ ਆਉਦੀਆਂ ਹਨ। ਤੁਸੀਂ ਬਾਲੀਵੁੱਡ ਅਦਾਕਾਰਾਂ ਨੂੰ ਹੀ ਦੇਖ ਲਓ। ਬਾਲੀਵੁੱਡ 'ਚ ਕਈ ਇਸ ਤਰ੍ਹਾਂ ਦੀਆਂ ਅਦਾਕਾਰਾ ਹਨ ਜੋ ਮੇਕਅੱਪ ਤੋਂ ਬਿਨ੍ਹਾਂ ਵੀ ਬਹੁਤ ਸੁੰਦਰ ਲੱਗਦੀਆਂ ਹਨ ਜਿਸ ਤਰ੍ਹਾਂ ਕਿ ਕੰਗਨਾ, ਕਰੀਨਾ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਯਾਮੀ ਗੌਤਮ। ਬਾਲੀਵੁੱਡ ਦੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਸ਼ੁਰੂ ਤੋਂ ਹੀ ਬਹੁਤ ਸੁੰਦਰ ਹੈ। ਉਸਨੇ ਆਪਣੀ ਜ਼ਿੰਦਗੀ ਦੇ ਕਈ ਪੜਾਅ ਪਾਰ ਕਰ ਲਏ ਹਨ ਹਰ ਉਸ ਦੀ ਸੁੰਦਰਤਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਐਸ਼ਵਰਿਆ ਕਈ ਵਾਰ ਪਬਲਿਕ ਪਲੇਸ 'ਤੇ ਬਿਨ੍ਹਾਂ ਮੇਕਅੱਪ ਤੋਂ ਨਜ਼ਰ ਆਈ ਹੈ।
ਕਰੀਨਾ ਦੀ ਗੱਲ ਕਰੀਏ ਤਾਂ ਥੋੜੇ ਸਮਾਂ ਪਹਿਲਾਂ ਹੀ ਉਸਨੇ ਬੇਟੇ ਨੂੰ ਜਨਮ ਦਿੱਤਾ ਹਰ ਫਿਰ ਵੀ ਉਸਦੇ ਚਿਹਰੇ ਦੀ ਚਮਕ ਘੱਟ ਨਹੀਂ ਹੋਈ। ਕਰੀਨਾ ਬਿਨ੍ਹਾਂ ਮੇਕਅੱਪ ਤੋਂ ਵੀ ਬਹੁਤ ਸੁੰਦਰ ਲੱਗਦੀ ਹੈ। ਆਪਣੇ ਸਟਾਈਲ ਲਈ ਜਾਣੀ ਜਾਂਦੀ ਕੰਗਨਾ ਹਮੇਸ਼ਾ ਹੀ ਅਲੱਗ ਅੰਦਾਜ਼ 'ਚ ਨਜ਼ਰ ਆਉਂਦੀ ਹੈ। ਕੰਗਨਾ ਸਧਾਰਨ ਲੁਕ 'ਚ ਜ਼ਿਆਦਾ ਨਜ਼ਰ ਆਉਂਦੀ ਹੈ ਹਰ ਫਿਰ ਵੀ ਕੰਗਨਾ ਬਹੁਤ ਸੁੰਦਰ ਲੱਗਦੀ ਹੈ। ਅੱਜ
ਅਸੀਂ ਤੁਹਾਨੂੰ ਬਾਲੀਵੁੱਡ ਅਦਾਕਾਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਬਿਨ੍ਹਾਂ ਮੇਕਅੱਪ ਦੇ ਵੀ ਬਹੁਤ ਸੁੰਦਰ ਲੱਗਦੀਆਂ ਹਨ।
ਮਰਦਾਂ ਦੀ ਇਸ ਆਦਤ 'ਤੇ ਮਰਦੀਆਂ ਹਨ ਔਰਤਾਂ
NEXT STORY