ਨਵੀਂ ਦਿੱਲੀ- ਗਰਮੀਆਂ 'ਚ ਦਹੀਂ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਦਹੀਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ ਪਰ ਅੱਜ ਅਸੀਂ ਤੁਹਾਨੂੰ ਦਹੀਂ ਦੀ ਲੱਸੀ ਬਣਾਉਣ ਦੀ ਵਿਧੀ ਬਾਰੇ ਦੱਸ ਰਹੇ ਹਾਂ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਰੀਰ ਨੂੰ ਠੰਡਕ ਵੀ ਪਹੁੰਚਾਉਂਦੀ ਹੈ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਸਮੱਗਰੀ
ਦਹੀਂ- ਇਕ ਕੱਪ
ਠੰਡਾ ਪਾਣੀ- ਪੰਜ ਕੱਪ
ਲੂਣ ਸੁਆਦ ਮੁਤਾਬਕ
ਇਕ ਵੱਡਾ ਚਮਚ ਨਿੰਬੂ ਦਾ ਰਸ
ਧਨੀਆ-ਇਕ ਚਮਚਾ
ਪੁਦੀਨਾ ਲੋੜ ਮੁਤਾਬਕ
ਮਿਰਚ ਦਾ ਪੇਸਟ ਲੋੜ ਮੁਤਾਬਕ
ਕੁਝ ਬਰਫ਼ ਦੇ ਟੁੱਕੜੇ
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਵੱਡੇ ਭਾਂਡੇ 'ਚ ਦਹੀਂ ਅਤੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਮਦਾਨੀ ਫੇਰ ਲਓ।
ਹੁਣ ਇਸ 'ਚ ਲੂਣ, ਨਿੰਬੂ ਰਸ, ਮਿਰਚਾਂ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਘੋਲ ਲਓ।
ਹੁਣ ਇਸ ਲੱਸੀ ਨੂੰ ਇਕ ਗਿਲਾਸ 'ਚ ਪਾਓ ਅਤੇ ਬਰਫ਼ ਪਾ ਕੇ ਠੰਡਾ-ਠੰਡਾ ਪੀਓ ਅਤੇ ਪਰਿਵਾਰ ਨੂੰ ਪੀਣ ਲਈ ਦਿਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips : ‘ਸਿਕਰੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਾਲ ਹੋਣਗੇ ਮਜ਼ਬੂਤ
NEXT STORY