ਹਠੂਰ (ਸਰਬਜੀਤ ਭੱਟੀ) : ਨੇੜਲੇ ਪਿੰਡ ਚੱਕਰ ਵਿਖੇ ਇਕ ਨੌਜਵਾਨ ਨੂੰ ਉਸਦੇ ਦੋਸਤਾਂ ਵਲੋਂ ਹੀ ਜ਼ਹਿਰੀਲਾ ਪਦਾਰਥ ਖੁਆ ਕੇ ਘਰ ਦਾ ਇਕਲੌਤਾ ਚਿਰਾਗ਼ ਬੁਝਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸੰਬੰਧੀ ਪੁਲਸ ਥਾਣਾ ਹਠੂਰ ਦੇ ਇੰਚਾਰਜ ਕੁਲਜਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਘਨੰਤਰ ਸਿੰਘ ਵਾਸੀ ਪਿੰਡ ਮੁਦਕੀ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸਦਾ ਇਕ ਲੜਕਾ ਯਾਦਵਿੰਦਰ ਸਿੰਘ (19) ਮਿਤੀ 27 ਅਗਸਤ ਨੂੰ ਗੁ. ਨਾਨਕਸਰ ਵਿਖੇ ਬਰਸੀ ਸਮਾਗਮ 'ਤੇ ਉਸਦੇ ਭਤੀਜੇ ਜਸਕਰਨ ਸਿੰਘ ਤੇ ਹੋਰ ਦੋਸਤਾਂ ਨਾਲ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਘਰੋਂ ਸ਼ਾਮ ਸਮੇਂ ਗਿਆ ਸੀ ਜਦੋਂ ਉਹ ਪਿੰਡ ਅਜੀਤਵਾਲ ਤੋਂ ਥੋੜਾ ਪਿੱਛੇ ਟਰੈਕਟਰ ਟਰਾਲੀ ਵਿਚ ਰੁਕੇ ਤਾਂ ਉੱਥੇ ਉਸਦੇ ਲੜਕੇ ਦਾ ਦੋਸਤ ਸੁਖਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਡਗਰੂ ਉਸਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਅਤੇ ਯਾਦਵਿੰਦਰ ਸਿੰਘ ਆਪਣੇ ਸਾਥੀ ਜਸਕਰਨ ਸਿੰਘ ਨੂੰ ਕਹਿ ਗਿਆ ਕਿ ਉਹ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਮਿਲਦੇ ਹਨ।
ਸਤਨਾਮ ਸਿੰਘ ਨੇ ਦੱਸਿਆ ਕਿ ਵਕਤ ਕਰੀਬ 11:30 ਵਜੇ ਰਾਤ ਨੂੰ ਉਸਦੀ ਪਤਨੀ ਸੁਖਵਿੰਦਰ ਕੌਰ ਦੇ ਫੋਨ 'ਤੇ ਪਿੰਡ ਚੱਕਰ ਦੇ ਸਰਪੰਚ ਦਾ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਯਾਦਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਹੈ, ਉਸਦੇ ਦੋਸਤ ਪਿੰਡ ਦੇ ਇਕ ਡਾਕਟਰ ਪਾਸ ਮੁੱਢਲੀ ਸਹਾਇਤਾ ਲੈਣ ਲਈ ਆਏ ਹਨ ਤਾਂ ਉਸਦੀ ਘਰਵਾਲੀ ਨੇ ਉਸੇ ਵਕਤ ਫੋਨ ਪਰ ਸਰਪੰਚ ਨੂੰ ਕਿਹਾ ਕਿ ਯਾਦਵਿੰਦਰ ਸਿੰਘ ਨੂੰ ਜਲਦੀ ਤੋਂ ਜਲਦੀ ਮੁੱਦਕੀ ਹਸਪਤਾਲ ਵਿਖੇ ਲੈ ਆਉ, ਜਿਸ 'ਤੇ ਸਰਪੰਚ ਨੇ ਉਸਦੀ ਪਤਨੀ ਦੇ ਕਹਿਣ 'ਤੇ ਉਸਦੇ ਲੜਕੇ ਨੂੰ ਬੇਹੋਸ਼ੀ ਦੀ ਹਾਲਤ ਵਿਚ ਨਾਲ ਸੁਖਪ੍ਰੀਤ ਸਿੰਘ, ਗੁਰਸਿਮਰਨ ਪਿੰਡ ਚੱਕਰ ਪ੍ਰਾਈਵੇਟ ਕਾਰ ਵਿਚ ਚੱਲ ਪਏ। ਰਾਤ ਨੂੰ ਵਕਤ ਕਰੀਬ 1:30 ਵਜੇ ਰਾਜਵਿੰਦਰ ਨੂੰ ਲੈ ਕੇ ਮੁੱਦਕੀ ਹਸਪਤਾਲ ਵਿਚ ਪੁੱਜੇ ਤਾਂ ਡਾਕਟਰਾਂ ਨੇ ਉਸਦੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਯਾਦਵਿੰਦਰ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਸਨੂੰ ਦਿਨੇ ਪਤਾ ਲੱਗਾ ਕਿ ਉਸਦੇ ਲੜਕੇ ਯਾਦਵਿੰਦਰ ਨੂੰ ਸੁਖਪ੍ਰੀਤ ਸਿੰਘ ਵਾਸੀ ਡਗਰੂ, ਗੁਰਸਿਮਰਨ ਵਾਸੀ ਚਕਰ ਤੇ ਇਸਦਾ ਭਰਾ ਬਬਨ ਸਿੰਘ ਚਕਰ ਅਤੇ ਇਕ ਅਣਪਛਾਤੇ ਵਿਅਕਤੀ ਨੇ ਪਿੰਡ ਚਕਰ ਵਿਖੇ ਕਿਸੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੋਈ ਜ਼ਹਿਰੀਲੀ ਚੀਜ਼ ਖੁਆਈ ਹੈ, ਜਿਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਥਾਣਾ ਇੰਚਾਰਜ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕਾਰਵਾਈ ਅਮਲ 'ਚ ਲਿਆਂਦੀ ਗਈ ਅਤੇ ਬਰਖਿਲਾਫ ਸੁਖਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਡਗਰੂ, ਗੁਰਸਿਮਰਨ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚਕਰ, ਇਸਦਾ ਭਰਾ ਬਬਨ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮੁਕਦਮਾ ਰਜਿਸਟਰ ਕੀਤਾ ਗਿਆ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਫਰਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦਾ ਅਲਰਟ ਜਾਰੀ! ਭਰ ਲਓ ਰਾਸ਼ਨ, ਅੱਜ ਦੀ ਰਾਤ ਭਾਰੀ
NEXT STORY