ਲੁਧਿਆਣਾ (ਜਗਰੂਪ)- ਆਈਸ਼ਰ ਗੱਡੀ ਦੀ ਟਿੱਪਰ ਨਾਲ ਟਕਰਾਉਣ ’ਤੇ ਆਈਸ਼ਰ ਗੱਡੀ ਦੇ ਡਰਾਇਵਰ ਦੇ ਸੱਟਾਂ ਲੱਗਣ ਅਤੇ ਗੱਡੀ ਦਾ ਮਾਲੀ ਨੁਕਸਾਨ ਹੋਣ ’ਤੇ ਥਾਣਾ ਸਾਹਨੇਵਾਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ । ਇਸ ਸਬੰਧੀ ਥਾਣਾ ਸਾਹਨੇਵਾਲ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਦਈ ਰਾਮ ਸਿੰਘ ਉਰਫ ਭੋਲਾ ਪੁੱਤਰ ਲੇਟ ਕਚਰਨ ਸਿੰਘ ਵਾਸੀ ਪਿੰਡ ਧਨੌਲਾ ਖੁਰਦ ਸੰਗਰੂਰ ਜ਼ਿਲ੍ਹਾ ਬਰਨਾਲਾ ਨੇ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਗੱਡੀ ਮਾਰਕਾ ਆਈਸ਼ਰ ’ਚ ਫੋਮ ਲੋਡ ਕਰਕੇ ਡੇਹਲੋਂ ਰੋਡ ’ਤੇ ਲੁਧਿਆਣਾ ਵੱਲ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦੀ Champion ਦੀ ਗੋਲ਼ੀ ਲੱਗਣ ਨਾਲ ਮੌਤ
ਉਸ ਨੇ ਦੱਸਿਆ ਕਿ ਟਿੱਪਰ ਮਾਰਕਾ ਟਾਟਾ ਦੇ ਨਾਮਲੂਮ ਚਾਲਕ ਨੇ ਆਪਣਾ ਟਿੱਪਰ ਤੇਜ ਰਫਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਉਸ ਦੇ ਕਾਫੀ ਸੱਟਾਂ ਲੱਗੀਆਂ ਅਤੇ ਗੱਡੀ ਦਾ ਵੀ ਨੁਕਸਾਨ ਹੋ ਗਿਆ। ਨਾਮਲੂਮ ਟਿੱਪਰ ਚਾਲਕ ਸਮੇਤ ਟਿੱਪਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ’ਤੇ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਟਿੱਪਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਟੋਲ ਫ਼੍ਰੀ ਹੋਇਆ ਇਹ ਟੋਲ ਪਲਾਜ਼ਾ! ਬਿਨਾਂ ਟੈਕਸ ਦਿੱਤੇ ਲੰਘੀਆਂ ਗੱਡੀਆਂ
NEXT STORY