ਲੁਧਿਆਣਾ (ਮੁੱਲਾਂਪੁਰੀ) : ਭਾਜਪਾ ਪੰਜਾਬ ’ਚ ਇਕੱਲਿਆਂ ਚੋਣਾਂ ਲੜਨ ਲਈ ਆਏ ਦਿਨ ਬਿਆਨ ਦਾਗ ਰਹੀ ਹੈ ਪਰ ਵਿੱਚੋ-ਵਿੱਚ ਅਕਾਲੀਆਂ ਨਾਲ ਗੱਠਜੋੜ ਹੋਣ ਦੀ ਧੂਣੀ ਵੀ ਧੁਖ ਰਹੀ ਹੈ। ਉਧਰ ਭਾਜਪਾ ਇਸ ਵਾਰ 2024 ਦੀਆਂ ਚੋਣਾਂ ਦੌਰਾਨ ਤੀਜੀ ਵਾਰ ਦੇਸ਼ ’ਚ ਸਰਕਾਰ ਬਣਾਉਣ ਲਈ ਵੱਡੇ ਪੱਤੇ ਖੇਡਣ ਦੀ ਤਿਆਰੀ ’ਚ ਦੱਸੀ ਜਾ ਰਹੀ ਹੈ। ਸੂਤਰਾਂ ਨੇ ਇਸ਼ਾਰਾ ਕੀਤਾ ਕਿ ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਜ਼ਿਲ੍ਹੇ ਲੁਧਿਆਣਾ ’ਚ ਆਪਣੇ ਪੱਕੇ ਤੌਰ ’ਤੇ ਪੈਰ ਲਾਉਣ ਲਈ ਹਿੰਦੀ ਫ਼ਿਲਮੀ ਹੀਰੋ ਅਤੇ ਪੰਜਾਬੀ ਅਕਸ਼ੇ ਕੁਮਾਰ ਨੂੰ ਚੋਣ ਮੈਦਾਨ ’ਚ ਉਤਾਰ ਕੇ ਵਿਰੋਧੀਆਂ ਨੂੰ ਇਕੋ ਝਟਕੇ ’ਚ ਚਿਤ ਕਰਨ ਲਈ ਮਨਸੂਬੇ ਬਣਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਜਪਾ ਲੁਧਿਆਣੇ ਦੇ ਨਾਲ-ਨਾਲ ਅੰਮ੍ਰਿਤਸਰ ਬਾਰੇ ਵੀ ਅਕਸ਼ੇ ਦੀ ਐਂਟਰੀ ਬਾਰੇ ਸੋਚ ਰਹੀ ਹੈ ਪਰ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਸ਼ਰਧਾ ਹੋਣ ਕਾਰਨ ਭਾਜਪਾ ਦੇ ਨੇਤਾਵਾਂ ਦੀ ਵਧੇਰੇ ਇਹ ਰਾਏ ਹੋ ਸਕਦੀ ਹੈ ਕਿ ਜੇਕਰ ਅਕਸ਼ੇ ਕੁਮਾਰ ਨੂੰ ਪੰਜਾਬ ’ਚੋਂ ਕਿਤੇ ਚੋਣ ਲੜਾਈ ਜਾਵੇ ਤਾਂ ਉਸ ਨੂੰ ਲੁਧਿਆਣਾ ਲੋਕ ਸਭਾ ਹਲਕਾ ਪੂਰੀ ਤਰ੍ਹਾਂ ਫਿਟ ਬੈਠੇਗਾ ਕਿਉਂਕਿ ਇਥੇ ਪ੍ਰਵਾਸੀਆਂ ਦੀ ਆਮਦ ਅਤੇ ਸ਼ਹਿਰੀ ਹਿੰਦੂ ਭਾਈਚਾਰੇ ਦੀ ਵੱਧ ਆਬਾਦੀ ਤੋਂ ਇਲਾਵਾ ਨੌਜਵਾਨਾਂ ’ਚ ਅਕਸ਼ੇ ਕੁਮਾਰ ਦਾ ਰੁਝਾਨ ਕਿਸੇ ਤੋਂ ਛੁਪਿਆ ਨਹੀਂ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ
ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਭਾਜਪਾ ਨੇ ਸਰਵੇ ਅਤੇ ਅੰਦਰਲੀਆਂ ਰਿਪੋਰਟਾਂ ਆਪਣੀ ਹਾਈਕਮਾਂਡ ਨੂੰ ਭੇਜ ਦਿੱਤੀਆਂ ਹਨ। ਹੁਣ ਅਕਸ਼ੇ ਕੁਮਾਰ ਚੋਣ ਲੜਨ ਲਈ ਹਾਂ ਕਰਦੇ ਹਨ ਜਾਂ ਨਾਂਹ, ਇਸ ਦਾ ਪਤਾ ਚੋਣਾਂ ਤੋਂ ਪਹਿਲਾਂ ਹੀ ਲੱਗੇਗਾ। ਬਾਕੀ ਸਿਆਸੀ ਮਾਹਿਰਾਂ ਨੇ ਇਸ ਮਾਮਲੇ ’ਚ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਭਾਵੇਂ ਭਾਜਪਾ ਅਕਸ਼ੇ ਕੁਮਾਰ ਦੇ ਪਰ ਤੋਲ ਰਹੀ ਹੈ ਪਰ ਗੁਰਦਾਸਪੁਰ ’ਚ ਸੰਨੀ ਦਿਓਲ ਵੱਲੋਂ ਦਿੱਤਾ ਧੋਖਾ ਭਾਜਪਾ ਨੂੰ ਹਾਸ਼ੀਏ ਵੱਲ ਲੈ ਗਿਆ ਹੈ।
ਇਹ ਵੀ ਪੜ੍ਹੋ : ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ NRI ਔਰਤ ਨਾਲ ਜਬਰ-ਜ਼ਿਨਾਹ, CM ਮਾਨ ਤੱਕ ਪੁੱਜੀ ਗੱਲ, ਪੜ੍ਹੋ ਪੂਰੀ ਖ਼ਬਰ
NEXT STORY