ਫਰੀਦਾਬਾਦ (ਭਾਸ਼ਾ) : ਫਰੀਦਾਬਾਦ ਪੁਲਸ ਨੇ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਦੁਸ਼ਯੰਤ ਚੌਟਾਲਾ ਦੇ ਬਿਨਾਂ ਹੈਲਮੇਟ ਦੇ ਸਵਾਰ ਮੋਟਰਸਾਈਕਲ ਦਾ ਚਲਾਨ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੁਸ਼ਯੰਤ ਨੇ 25 ਅਗਸਤ ਨੂੰ ਮੋਟਰਸਾਈਕਲ ਰੈਲੀ ਦੌਰਾਨ ਇਹ ਦੋਪਹੀਆ ਵਾਹਨ ਚਲਾਇਆ ਸੀ। ਇਸ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ, ਇਹ ਮੋਟਰਸਾਈਕਲ ਦੁਸ਼ਯੰਤ ਚੌਟਾਲਾ ਦਾ ਨਹੀਂ ਹੈ, ਸਗੋਂ ਉਨ੍ਹਾਂ ਦੇ ਸਮਰਥਕ ਦੇ ਨਾਂ 'ਤੇ ਰਜਿਸਟਰਡ ਹੈ। ਅਧਿਕਾਰੀਆਂ ਮੁਤਾਬਕ ਸਾਬਕਾ ਉਪ ਮੁੱਖ ਮੰਤਰੀ ਨੇ ਲਾਲ ਰੰਗ ਦਾ ਮੋਟਰਸਾਈਕਲ ਚਲਾਇਆ ਜੋ ਰਿਆਸਤ ਅਲੀ ਦੇ ਨਾਂ 'ਤੇ ਰਜਿਸਟਰਡ ਹੈ। ਉਸ ਨੇ ਦੱਸਿਆ ਕਿ ਦੁਸ਼ਯੰਤ ਚੌਟਾਲਾ ਅਤੇ ਉਸ ਦੇ ਪਿੱਛੇ ਇਕ ਹੋਰ ਵਿਅਕਤੀ ਬਿਨਾਂ ਹੈਲਮੇਟ ਪਾਏ ਬੈਠੇ ਸਨ, ਇਸ ਲਈ 2000 ਰੁਪਏ ਦਾ ਚਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਰੀਦਾਬਾਦ 'ਚ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ, ਦੋਸ਼ੀ ਅਤੇ ਨਾਬਾਲਗ ਲੜਕੀ ਦੀ ਮਾਂ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ, ਐਤਵਾਰ ਯਾਨੀ 25 ਅਗਸਤ ਨੂੰ ਦੁਸ਼ਯੰਤ ਚੌਟਾਲਾ ਰੈਲੀ ਕਰਨ ਫਰੀਦਾਬਾਦ ਦੇ ਗੋਂਚੀ ਪਹੁੰਚੇ ਸਨ, ਜਿੱਥੇ ਜੇਜੇਪੀ ਨੇ ਰੈਲੀ ਤੋਂ ਪਹਿਲਾਂ ਮੋਟਰਸਾਈਕਲ ਰੈਲੀ ਕੱਢੀ ਸੀ। ਇਸ ਮਾਮਲੇ ਵਿਚ ਫਰੀਦਾਬਾਦ ਪੁਲਸ ਦੇ ਬੁਲਾਰੇ ਨੇ ਕਿਹਾ, “ਸਾਨੂੰ ਜਿਨ੍ਹਾਂ ਮੋਟਰਸਾਈਕਲਾਂ ਦੇ ਨੰਬਰ ਮਿਲੇ ਸਨ, ਉਨ੍ਹਾਂ ਸਾਰਿਆਂ ਦੇ ਚਲਾਨ ਕਰ ਦਿੱਤੇ ਗਏ ਹਨ। ਫਿਲਹਾਲ 15 ਚਲਾਨ ਜਾਰੀ ਕੀਤੇ ਗਏ ਹਨ। ਬਿਨਾਂ ਹੈਲਮੇਟ ਸਵਾਰਾਂ ਦਾ 1,000 ਰੁਪਏ ਦਾ ਚਲਾਨ ਅਤੇ ਬਿਨਾਂ ਹੈਲਮੇਟ ਸਵਾਰੀ ਕਰਨ ਵਾਲੇ ਦੋ ਵਿਅਕਤੀਆਂ ਦਾ 2,000 ਰੁਪਏ ਦਾ ਚਲਾਨ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਸਪੋਰਟ ਦਫ਼ਤਰ ਬਣਿਆ ਫ਼ਰਜ਼ੀ ਟ੍ਰੈਵਲ ਏਜੰਟਾਂ ਦਾ ਅੱਡਾ, ਕਈਆਂ ਦੀਆਂ ਅੰਦਰ ਬੈਠੇ 'ਬਾਬੂਆਂ' ਨਾਲ ਜੁੜੀਆਂ ਨੇ ਤਾਰਾਂ
NEXT STORY