ਖੰਨਾ (ਸੁਖਵਿੰਦਰ ਕੌਰ)-ਅੱਜ ਸਥਾਨਕ ਮਾਲੇਰਕੋਟਲਾ ਰੋਡ ਦੇ ਰਣਜੀਤ ਨਗਰ ’ਚ ਸਥਿਤ ਗੁਰਦੁਆਰਾ ਜੱਸਾ ਸਿੰਘ ਰਾਮਗਡ਼੍ਹੀਆ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਸਮਾਗਮ ਤਡ਼ਕੇ ਕਰਵਾਇਆ ਗਿਆ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਰਿੰਦਰ ਸਿੰਘ ਦਹੇਲੇ ਦੀ ਅਗਵਾਈ ਵਿਚ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਨਗਰ ਤੋਂ ਪੁੱਜੀ ਪ੍ਰਭਾਤ ਫੇਰੀ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਰਾਗੀ ਸਿੰਘਾਂ ਤੇ ਬੀਬੀਆਂ ਦੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਗੁਰਬਾਣੀ ਕੀਰਤਨ ਤੇ ਕਥਾ ਵਿਖਿਆਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ, ਭਾਈ ਸੋਹਣ ਸਿੰਘ, ਰਾਗੀ ਸਿੰਘਾਂ ਸਮੇਤ ਹੋਰਨਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਘਟਹੌਡ਼ਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਨਾਲ ਰਣਜੀਤ ਨਗਰ ਵਿਚ ਗੁਰਦੁਆਰਾ ਜੱਸਾ ਸਿੰਘ ਰਾਮਗਡ਼੍ਹੀਆ ਕਮਿਊਨਿਟੀ ਹਾਲ ਦੀ ਬੇਸਮੈਂਟ ਦਾ ਲੈਂਟਰ ਪੈ ਚੁੱਕਾ ਹੈ ਅਤੇ ਹੁਣ ਉਪਰਲੀ ਮੰਜ਼ਿਲ ਦੇ ਕਾਰਜ ਜਾਰੀ ਹਨ ਅਤੇ ਇਸ ਦੇ ਬਣ ਜਾਣ ਨਾਲ ਰਣਜੀਤ ਨਗਰ, ਜੇਠੀ ਨਗਰ ਸਮੇਤ ਮਾਲੇਰਕੋਟਲਾ ਰੋਡ ਦੀਆਂ ਸੰਗਤਾਂ ਨੂੰ ਭਾਰੀ ਲਾਭ ਹਾਸਲ ਹੋੋਵੇਗਾ। ਇਸ ਮੌਕੇ ਛੋਲੇ-ਕੁਲਚਿਆਂ ਅਤੇ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗਡ਼੍ਹੀਆ ਭਵਨ ਸਭਾ ਭੱਟੀਆਂ-ਖੰਨਾ ਦੇ ਪ੍ਰਧਾਨ ਰਛਪਾਲ ਸਿੰਘ ਧੰਜਲ, ਬਾਬਾ ਵਿਸ਼ਵਕਰਮਾ-ਰਾਮਗਡ਼੍ਹੀਆ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਮਨਜੀਤ ਸਿੰਘ ਧੰਜਲ, ਅਮਰਜੀਤ ਸਿੰਘ ਘਟਹੌਡ਼ਾ, ਚਰਨਜੀਤ ਸਿੰਘ ਤਲਵਾਰ, ਸੁਖਮਿੰਦਰ ਸਿੰਘ ਚਾਨਾ, ਪਰਮਜੀਤ ਸਿੰਘ ਧੀਮਾਨ, ਬੀਬੀ ਹਰਵਿੰਦਰ ਕੌਰ, ਮਾਸਟਰ ਮਨਮੋਹਨ ਸਿੰਘ, ਮਾਸਟਰ ਕਰਮ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਦਹੇਲੇ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ। ਅੰਤ ’ਚ ਪ੍ਰਧਾਨ ਵਰਿੰਦਰ ਸਿੰਘ ਦਹੇਲੇ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਗੂੰਗੇ-ਬਹਿਰੇ ਬੱਚਿਆਂ ਨਾਲ ਲੋਹਡ਼ੀ ਦਾ ਤਿਉਹਾਰ ਮਨਾਇਆ
NEXT STORY