ਲੁਧਿਆਣਾ (ਰਾਜ): ਜਗਰਾਉਂ ਪੁਲ ਨੇੜੇ ਰੇਲਵੇ ਕਾਲੋਨੀ ਵਿਚ ਜੂਆ ਖੇਡਦੇ ਹੋਏ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਵਰਵਿੰਦਰ ਸਿੰਘ, ਮੌਰਿਸ ਪਰੋਚਾ ਉਰਫ਼ ਸੈਮ, ਅਜੈ ਕੁਮਾਰ ਉਰਫ਼ ਕੰਨੂ ਅਤੇ ਰਾਹੁਲ ਹੈ। ਪੁਲਸ ਨੇ ਮੁਲਜ਼ਮਾਂ ਤੋਂ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗਸ਼ਤ ’ਤੇ ਸਨ।
ਇਹ ਖ਼ਬਰ ਵੀ ਪੜ੍ਹੋ - Punjab: ਹੁਣ ਪ੍ਰਵਾਸੀਆਂ ਦੇ ਹੱਕ 'ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ
ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਗਰਾਉਂ ਪੁਲ ਨੇੜੇ ਸਥਿਤ ਰੇਲਵੇ ਕਲੋਨੀ ਨੰਬਰ 10 ਵਿਚ ਕੁੱਝ ਲੋਕ ਜੂਆ ਖੇਡ ਰਹੇ ਹਨ। ਪੁਲਸ ਨੇ ਛਾਪਾਮਰੀ ਕਰਕੇ ਚਾਰ ਮੁਲਜ਼ਮਾਂ ਨੂੰ ਦਬੋਚ ਲਿਆ। ਮੁਲਜ਼ਮਾਂ ਤੋਂ ਲਗਭਗ 44 ਹਜ਼ਾਰ ਦੀ ਨਕਦੀ ਪੁਲਸ ਨੇ ਕਾਬੂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Social Media 'ਤੇ ਪਾਈ ਵੀਡੀਓ ਨੇ ਕਰਵਾ'ਤਾ ਪਰਚਾ! ਜਾਣੋ ਪੂਰਾ ਮਾਮਲਾ
NEXT STORY