ਲੁਧਿਆਣਾ (ਹਿਤੇਸ਼)- ਨਗਰ ਨਿਗਮ 'ਚ ਸ਼ੁੱਕਰਵਾਰ ਨੂੰ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਐੱਮਟੀਪੀ ਰਜਨੀਸ਼ ਵਧਵਾ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਵਾਦ ਛੁੱਟੀ ਨਾ ਮਿਲਣ ਨੂੰ ਲੈ ਕੇ ਹੋਇਆ ਹੈ। ਹਾਲਾਂਕਿ ਐੱਮ.ਟੀ.ਪੀ ਦਾ ਫੋਨ ਬੰਦ ਹੋਣ ਕਾਰਨ ਇਸਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਸੂਤਰਾਂ ਅਨੁਸਾਰ ਐੱਮਟੀਪੀ ਵੱਲੋਂ ਛੁੱਟੀ ਲਾਗੂ ਕੀਤੀ ਗਈ ਸੀ। ਜਿਸ ਨੂੰ ਮਨਜ਼ੂਰੀ ਦੇਣ ਦੀ ਬਜਾਏ ਕਮਿਸ਼ਨਰ ਵੱਲੋਂ ਇਤਰਾਜ਼ ਲਗਾਇਆ ਗਿਆ। ਜਿਸ ਨਾਲ ਸਬੰਧਤ ਸਭ ਤੋਂ ਅਹਿਮ ਪਹਿਲੂ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਛੁੱਟੀ ਦੀ ਅਰਜ਼ੀ ਕਮਿਸ਼ਨਰ ਕੋਲ ਪੁੱਜੀ ਤਾਂ ਉਸ ਸਮੇਂ ਐੱਮ.ਟੀ.ਪੀ ਛੁੱਟੀ 'ਤੇ ਚਲਾ ਗਿਆ ਸੀ।
ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਚ ਜਥੇਦਾਰ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਇਹ ਆਦੇਸ਼
ਇਸ ਤੋਂ ਇਲਾਵਾ ਕਮਿਸ਼ਨਰ ਵੱਲੋਂ ਨਿਯਮਾਂ ਦੀ ਕਾਪੀ ਲਗਾਉਣ ਦੇ ਨਾਲ ਹੀ ਐੱਮ.ਟੀ.ਪੀ. ਦੀ ਛੁੱਟੀ ਦੀ ਮਨਜ਼ੂਰ ਦੇਣ ਦੀ ਪਾਵਰ ਲੌਕਲ ਬਾਡੀਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਕੋਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਐੱਮਟੀਪੀ ਵੱਲੋਂ ਈ-ਮੇਲ ਰਾਹੀਂ ਆਪਣਾ ਅਸਤੀਫ਼ਾ ਕਮਿਸ਼ਨਰ ਸਮੇਤ ਬਿਲਡਿੰਗ ਬ੍ਰਾਂਚ ਦੇ ਮੁੱਖ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਨੂੰ ਭੇਜਿਆ ਗਿਆ ਹੈ। ਜਿਸ 'ਚ ਅਸਤੀਫ਼ਾ ਦੇਣ ਲਈ ਪਰਿਵਾਰਕ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ 31 ਜੁਲਾਈ ਤੱਕ ਛੁੱਟੀ ਦੇਣ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕਮਿਸ਼ਨਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਜ਼ੁਰਗ 'ਤੇ ਚੱਲੀਆਂ ਗੋਲ਼ੀਆਂ, CCTV 'ਚ ਕੈਦ ਹੋਇਆ ਪੂਰਾ ਵਾਕਿਆ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਬਾਦਲ’ ਦੇ ਭਤੀਜੇ ਦੀ ‘ਈਮਾਨਦਾਰੀ’ ਸਵਾਲਾਂ ਦੇ ਘੇਰੇ ’ਚ!
NEXT STORY