ਲੁਧਿਆਣਾ (ਹਿਤੇਸ਼) : ਸੀਵਰੇਜ ਜਾਂ ਬੁੱਢੇ ਨਾਲੇ 'ਚ ਕੈਮੀਕਲ ਯੁਕਤ ਪਾਣੀ ਛੱਡਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੋਮਵਾਰ ਨੂੰ ਨਗਰ ਨਿਗਮ ਨੂੰ ਵੱਡੀ ਸਫ਼ਲਤਾ ਮਿਲੀ ਹੈ, ਜਿਸ ਤਹਿਤ ਫੋਕਲ ਪੁਆਇੰਟ 'ਚ ਸੀਵਰੇਜ 'ਚ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਵਧੀਕ ਕਮਿਸ਼ਨਰ ਰਿਸ਼ੀ ਪਾਲ ਸਿੰਘ ਦੀ ਦੇਖ-ਰੇਖ ਹੇਠ ਕੀਤੀ ਗਈ ਹੈ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਗੋਬਿੰਦਗੜ੍ਹ ਜਸਬੀਰ ਨਗਰ ਵਿੱਚ ਚੱਲ ਰਹੇ ਇਲੈਕਟਰੋਪਲੇਟਿੰਗ ਯੂਨਿਟ ਵੱਲੋਂ ਤੇਜ਼ਾਬੀ ਪਾਣੀ ਸੀ.ਈ.ਟੀ.ਪੀ. 'ਚ ਭੇਜਣ ਦੀ ਬਜਾਏ ਸਿੱਧਾ ਸੀਵਰੇਜ ਵਿੱਚ ਛੱਡਿਆ ਜਾ ਰਿਹਾ ਸੀ।
ਇਸ ਯੂਨਿਟ ਦਾ ਮਾਲਕ ਨਗਰ ਨਿਗਮ ਦੀ ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਤਾਲਾ ਲਾ ਕੇ ਗਾਇਬ ਹੋ ਗਿਆ ਹੈ। ਇਸ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਅਜਿਹੇ ਯੂਨਿਟਾਂ ਦੀ ਚੈਕਿੰਗ ਕਰਕੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਨਾ ਨਿਭਾਉਣ ਦਾ ਪਰਦਾਫਾਸ਼ ਕੀਤਾ ਹੈ। ਉਧਰ, ਨਗਰ ਨਿਗਮ ਵੱਲੋਂ ਇਸ ਯੂਨਿਟ ਦਾ ਸੀਵਰੇਜ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਜਲੀ ਕੁਨੈਕਸ਼ਨ ਕੱਟਣ ਅਤੇ ਪੁਲਸ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫੋਕਲ ਪੁਆਇੰਟ ਵਿੱਚ ਹੀ ਇਕ ਯੂਨਿਟ ਦੇ ਮੁਲਾਜ਼ਮ ਖੁੱਲ੍ਹੇ ਵਿੱਚ ਕੈਮੀਕਲ ਵਾਲਾ ਪਾਣੀ ਛੱਡਦੇ ਫੜੇ ਗਏ ਸਨ।
ਸਤਲੁਜ ਦਰਿਆ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
NEXT STORY