ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਇਕ ਵਿਅਕਤੀ ਨੂੰ ਬਲੈਕਮੇਲ ਕਰਕੇ ਅਤੇ ਡਰਾ ਧਮਕਾ ਕੇ 1.50 ਲੱਖ ਰੁਪਏ ਖਾਤੇ ’ਚ ਟਰਾਂਸਫਰ ਕਰਵਾਉਣ ਵਾਲੇ ਵਿਰੁੱਧ ਥਾਣਾ ਫਤਿਹੱਗੜ੍ਹ ਚੂੜੀਆਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਕਾਬਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਘਣੀਏ ਕੇ ਬਾਂਗਰ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਅੱਡਾ ਕਾਲਾ ਅਫਗਾਨਾ ਵਿਖੇ ਸਥਿਤ ਬਿਜਲੀ ਘਰ ਨੇੜੇ ਮੌਜੂਦ ਸੀ ਕਿ ਉਸਦੇ ਮੋਬਾਈਲ ’ਤੇ ਵਟਸਐਪ ਕਾਲੀ ਆਈ ਕਿ ਤੇਰਾ ਮੁੰਡਾ ਕਿਸੇ ਨਾਲ ਇਕ ਗੱਡੀ 'ਚ ਬੈਠਾ ਸੀ, ਜਿਨ੍ਹਾਂ ਕੋਲੋਂ 3 ਪਿਸਤੌਲ ਬਰਾਮਦ ਹੋਏ ਹਨ ਅਤੇ ਉਹ ਪੁਲਸ ਦੇ ਕਾਬੂ ਆ ਗਏ ਹਨ। ਜੇਕਰ ਤੂੰ ਆਪਣੇ ਮੁੰਡੇ ਬਚਾਉਣਾ ਚਾਹੁੰਦਾ ਹੈ ਤਾਂ ਸਾਡੇ ਖਾਤੇ ਵਿਚ 1.50 ਲੱਖ ਰੁਪਏ ਪਾ ਦੇ ਅਤੇ ਜੇਕਰ ਕਿਸੇ ਨੂੰ ਦੱਸਿਆ ਤਾਂ ਪਰਚਾ ਪਾ ਦਿਆਂਗੇ, ਜਿਸ ’ਤੇ ਮੈਨੂੰ ਅਨੁਰਾਗ ਕੁਮਾਰ ਦੇ ਖਾਤੇ ਵਿਚ ਪੈਸੇ ਪਾਉਣ ਲਈ ਕਿਹਾ ਤਾਂ ਮੈਂ ਇਕਦਮ ਘਬਰਾਅ ਗਿਆ ਅਤੇ ਐੱਚ. ਡੀ. ਐੱਫ. ਸੀ. ਬੈਂਕ ਬ੍ਰਾਂਚ ਕਾਲਾ ਅਫਗਾਨਾ ਪੁੱਜ ਕੇ 1.50 ਲੱਖ ਰੁਪਏ ਉਕਤ ਵਿਅਕਤੀ ਦੇ ਖਾਤੇ ਵਿਚ ਪਾ ਦਿੱਤੇ।
ਇਹ ਵੀ ਪੜ੍ਹੋ : 15 ਦਿਨਾਂ ’ਚ 43 ਹਾਦਸੇ, 7 ਮਿੰਟ 'ਚ ਮਦਦ ਲਈ ਪਹੁੰਚੀ ਸੜਕ ਸੁਰੱਖਿਆ ਫੋਰਸ, ਕਈ ਜਾਨਾਂ ਬਚੀਆਂ
ਉਨ੍ਹਾਂ ਮੈਨੂੰ ਫਿਰ ਉਸੇ ਨੰਬਰ ਤੋਂ ਵਟਸਐਪ ਕਾਲ ਕਰਕੇ ਕਿਹਾ ਕਿ ਐੱਸ. ਐੱਸ. ਪੀ. ਸਾਹਿਬ ਨਹੀਂ ਮੰਨ ਰਹੇ ਅਤੇ ਮੀਡੀਆ ਵਾਲੇ ਵੀ ਆਏ ਹਨ। ਜੇ ਤੂੰ ਆਪਣੇ ਮੁੰਡੇ ਨੂੰ ਬਚਾਉਣਾ ਹੈ ਤਾਂ 3 ਲੱਖ ਰੁਪਏ ਹੋਰ ਭੇਜ ਤਾਂ ਮੈਨੂੰ ਉਸੇ ਸਮੇਂ ਮੇਰੇ ਮੁੰਡੇ ਦਾ ਫੋਨ ਆਇਆ, ਜਿਸ ਨੇ ਮੈਨੂੰ ਦੱਸਿਆ ਕਿ ਮੈਂ ਠੀਕ-ਠਾਕ ਅੱਡਾ ਘਣੀਏ ਕੇ ਬਾਂਗਰ ਵਿਖੇ ਖੜ੍ਹਾ ਹਾਂ। ਬਿਆਨਕਰਤਾ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਇਹ ਵੀ ਲਿਖਵਾਇਆ ਹੈ ਕਿ ਉਕਤ ਵਟਸਐਪ ਨੰਬਰ ਤੋਂ ਕਾਲ ਕਰਨ ਵਾਲਿਆਂ ਨੇ ਮੈਨੂੰ ਭਰਮਾ ਕੇ, ਡਰਾ ਧਮਕਾ ਕੇ ਅਤੇ ਦਬਾਅ ਪਾ ਕੇ ਬਲੈਕਮੇਲ ਕਰਦੇ ਹੋਏ ਮੇਰੇ ਕੋਲੋਂ 1.50 ਲੱਖ ਰੁਪਏ ਸਬੰਧਿਤ ਖਾਤੇ ਵਿਚ ਟਰਾਂਸਫਰ ਕਰਵਾ ਲਏ ਹਨ। ਉਕਤ ਮਾਮਲੇ ਸਬੰਧੀ ਥਾਣਾ ਫਤਹਿਗੜ੍ਹ ਚੂੜੀਆਂ ਦੀ ਮਹਿਲਾ ਐੱਸ. ਐੱਚ. ਓ. ਮੈਡਮ ਰਾਜਵੀਰ ਕੌਰ ਨੇ ਕਾਰਵਾਈ ਕਰਦਿਆਂ ਅਨੁਰਾਗ ਕੁਮਾਰ ਨਾਂ ਦੇ ਵਿਅਕਤੀ ਖਿਲਾਫ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸੀ ਆਗੂ ਦੇ ਘਰ ਦੇ ਬਾਹਰ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਘਟਨਾ cctv 'ਚ ਕੈਦ
NEXT STORY