ਤਰਨਤਾਰਨ (ਰਾਜੂ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਤਹਿਤ ਵੱਡੀ ਮਾਤਰਾ ਵਿਚ ਮੋਬਾਈਲ, ਚਾਰਜ਼ਰ, ਹੈੱਡਫ਼ੋਨ, ਸਿਗਰਟ, ਬੀੜੀਆਂ ਦੇ ਬੰਡਲ ਅਤੇ ਤੰਬਾਕੂ ਦੇ ਪੈਕੇਟ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 11 ਕੀਪੈਡ ਮੋਬਾਈਲ, 15 ਚਾਰਜ਼ਰ, 14 ਹੈੱਡਫ਼ੋਨ, 1 ਬੈਟਰੀ, 10 ਹੀਟਰ ਸਪਰਿੰਗ, 36 ਸਿਗਰੇਟ ਪੈਕੇਟ, 29 ਤੰਬਾਕੂ ਦੀਆਂ ਪੁੜੀਆਂ, 109 ਬੀੜੀਆਂ ਦੇ ਬੰਡਲ ਅਤੇ 36 ਕੂਲਲਿਪ ਦੇ ਪੈਕੇਟ ਲਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- VVIP ਮੂਵਮੈਂਟ ਨੇ ਜਾਮ ਕਰ'ਤਾ ਅੰਮ੍ਰਿਤਸਰ, ਐਂਬੂਲੈਂਸਾਂ ਵੀ ਫਸੀਆਂ
ਇਸੇ ਤਰ੍ਹਾਂ ਹਵਾਲਾਤੀ ਗੁਲਾਬ ਸਿੰਘ ਵਾਸੀ ਹੰਸਾਵਾਲਾ ਦੇ ਕੋਲੋਂ ਚੈਕਿੰਗ ਦੌਰਾਨ 2 ਕੀਪੈਡ ਮੋਬਾਈਲ, 7 ਸਿਗਰਟ ਡੱਬੀਆਂ, 19 ਬੀੜੀਆਂ ਦੇ ਬੰਡਲ ਅਤੇ 6 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸ਼ਰਾਰਤੀ ਅਨਸਰ ਨੇ ਗਰੀਬ ਦੇ ਈ-ਰਿਕਸ਼ਾ ਨੂੰ ਲਾਈ ਅੱਗ
NEXT STORY