ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਗੁਰਦਾਸਪੁਰ ਤੋਂ ਲੱਗਭਗ 8 ਕਿਲੋਮੀਟਰ ਦੂਰ ਸਥਿਤ ਪਿੰਡ ਸੋਹਲ ਨੇੜੇ ਬਜਰੀ ਨਾਲ ਭਰੇ ਇਕ ਟਿੱਪਰ ਨਾਲ ਪਿੱਛੋਂ ਆ ਰਹੀ ਬਲੈਰੋ ਗੱਡੀ ਦੀ ਟੱਕਰ ਹੋਣ ਕਾਰਨ ਬਲੈਰੋ 'ਚ ਸਵਾਰ ਇਕ ਹੀ ਪਰਿਵਾਰ ਦੇ 3 ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਦੁਰਘਟਨਾ 'ਚ ਕਾਰ ਚਲਾ ਰਹੇ ਨੌਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਦ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ, 4 ਜ਼ਖ਼ਮੀ
ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦਿਆਂ ਸਹਿਜਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਬਲੈਰੋ 'ਚ ਆਪਣੇ ਚਾਚਾ, ਚਾਚੀ ਅਤੇ ਭਰਜਾਈ ਨਾਲ ਜਲੰਧਰ ਤੋਂ ਵਾਇਆ ਮੁਕੇਰੀਆਂ ਰਸਤੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਕਿ ਪਿੰਡ ਸੋਹਲ ਨੇੜੇ ਸੜਕ ’ਤੇ ਖੜ੍ਹਾ ਟਿੱਪਰ ਅਚਾਨਕ ਸਟਾਰਟ ਹੋ ਗਿਆ ਤੇ ਡਰਾਈਵਰ ਬਿਨਾਂ ਪਿੱਛੇ ਵੇਖੇ ਟਿੱਪਰ ਸੜਕ ਦੇ ਵਿਚਕਾਰ ਲੈ ਆਇਆ, ਜਿਸ ਕਾਰਨ ਉਨ੍ਹਾਂ ਦੀ ਬਲੈਰੋ ਟਿੱਪਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਉਸ ਦਾ ਚਾਚਾ ਕੁਲਵੰਤ ਸਿੰਘ, ਚਾਚੀ ਕੁਲਦੀਪ ਕੌਰ ਅਤੇ ਭਰਜਾਈ ਮਨਦੀਸ਼ ਕੌਰ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਦਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : 50 ਹਜ਼ਾਰ ਚੋਰੀ ਕਰ ਭੱਜਿਆ ਚੋਰ, ਪੁਲਸ ਨੇ ਘਰ ਦੀ ਅਲਮਾਰੀ 'ਚੋਂ ਕੀਤਾ ਕਾਬੂ
ਦੂਜੇ ਪਾਸੇ ਥਾਣਾ ਧਾਰੀਵਾਲ ਦੇ ਐੱਸਐੱਚਓ ਹਰਪਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਵੱਲੋਂ ਆ ਰਹੀ ਗੱਡੀ ਆਪਣੀ ਸਾਈਡ 'ਤੇ ਹੀ ਅੱਗੇ ਜਾ ਰਹੇ ਬੱਜਰੀ ਨਾਲ ਭਰੇ ਟਿੱਪਰ ਨਾਲ ਜਾ ਟਕਰਾਈ ਹੈ, ਜਿਸ ਕਾਰਨ ਹਾਦਸੇ ਵਿੱਚ 3 ਲੋਕ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਫਿਲਹਾਲ ਫਰਾਰ ਹੈ ਪਰ ਟਿੱਪਰ ਪੁਲਸ ਦੇ ਕਬਜ਼ੇ ਵਿੱਚ ਹੈ। ਬਲੈਰੋ 'ਚ ਸਵਾਰ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਐਕਸਾਈਜ਼ ਵਿਭਾਗ ਨੇ 2000 ਲਿਟਰ ਲਾਹਣ ਕੀਤੀ ਬਰਾਮਦ
NEXT STORY