ਬਟਾਲਾ/ਘੁਮਾਣ (ਗੋਰਾਇਆ)- ਐਕਸਾਈਜ਼ ਵਿਭਾਗ ਵੱਲੋਂ ਬਿਆਸ ਦਰਿਆ ਨਾਲ ਲਗਦੇ ਪਿੰਡਾਂ ’ਚ ਸਰਚ ਅਭਿਆਨ ਤਹਿਤ ਲਾਵਾਰਿਸ ਥਾਵਾਂ ਤੋਂ 2000 ਲਿਟਰ ਲਾਹਣ ਬਰਾਮਦ ਕੀਤੀ ਗਈ। ਰਜਿੰਦਰਾ ਵਾਈਨ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਨਵਜੋਤ ਭਾਰਤੀ ਦੀ ਅਗਵਾਈ ’ਚ ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ, ਐਕਸਾਈਜ਼ ਇੰਸਪੈਕਟਰ ਹਰਪ੍ਰੀਤ ਸਿੰਘ, ਸਿਪਾਹੀ ਅਜੀਤ ਸਿੰਘ, ਥਾਣੇਦਾਰ ਗੱਜਣ ਸਿੰਘ ਤੇ ਅਧਾਰਿਤ ਰੇਡ ਪਾਰਟੀ ਨੇ ਦਰਿਆ ਬਿਆਸ ਨਾਲ ਲਗਦੇ ਪਿੰਡ ਸ਼ਕਰੀ ’ਚ ਛਾਪੇਮਾਰੀ ਦੌਰਾਨ ਪਿੰਡ ਦੇ ਬਾਹਰ ਵਾਰ ਛੱਪੜ ਤੇ ਸ਼ਮਸ਼ਾਨਘਾਟ ਵਿਚ ਲੁਕਾ ਕੇ ਰੱਖੀ ਹੋਈ ਤਰਪਾਲਾਂ ਤੇ ਲੋਹੇ ਦੇ ਡਰੰਮਾਂ ’ਚ ਮੌਜੂਦ 2000 ਲਿਟਰ ਲਾਹਣ ਮੌਕੇ ’ਤੇ ਬਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ
ਇਸ ਤੋਂ ਬਾਅਦ ’ਚ ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ’ਚ ਨਸ਼ਟ ਕੀਤਾ ਗਿਆ। ਇਸ ਮੌਕੇ ਸਰਕਲ ਇੰਚਾਰਜ ਗੁਰਪ੍ਰੀਤ ਸਿੰਘ ਤੁੜ, ਬਿਕਰ, ਜੱਸਾ, ਹਵਲਦਾਰ ਮਨਜੀਤ ਸਿੰਘ, ਸਾਹਿਬ ਸਿੰਘ, ਜਿੰਦਾ ਪੱਟੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਐਡਵੋਕੇਟ ਧਾਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗੁਰਦੁਆਰੇ ਨੂੰ ਬੋਧੀ ਸਥਾਨ ’ਚ ਬਦਲਣ ਦੀ ਖ਼ਬਰ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ: ਪ੍ਰੋ. ਸਰਚਾਂਦ ਸਿੰਘ
NEXT STORY