ਅੰਮ੍ਰਿਤਸਰ (ਜ.ਬ.)- ਹਥਿਆਰਾਂ ਦੀ ਨੋਕ ’ਤੇ ਕਾਰਾਂ ਖੋਹਣ ਵਾਲੇ ਤਿੰਨ ਲੁਟੇਰਿਆਂ ਨੂੰ ਪੁਲਸ ਪਾਰਟੀ ਨੇ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਕਿਸੇ ਵਿਆਹ ਸਮਾਰੋਹ ਦੀ ਕਾਰ ਪਾਰਕਿੰਗ ਵਿਚ ਬੈਠੇ ਹੋਏ ਸਨ। ਇਕ ਲੁਟੇਰੇ ਵਲੋਂ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਵਿਚ ਪੁਲਸ ਪਾਰਟੀ ’ਤੇ ਗੋਲੀ ਚਲਾਈ ਗਈ। ਜਵਾਬੀ ਕਾਰਵਾਈ ਵਿਚ ਪੁਲਸ ਵੱਲੋਂ ਫ਼ਾਈਰਿੰਗ ਕਰਨ ਮਗਰੋਂ ਇਨ੍ਹਾਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ
ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਘਬੀਰ ਸਿੰਘ ਪੁੱਤਰ ਮੰਗਲ ਸਿੰਘ, ਲਵਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗੋਹਲਵੜ੍ਹ ਤਰਨਤਾਰਨ ਅਤੇ ਬਲਜਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਤਰਨਤਾਰਨ ਦੇ ਕੋਲੋਂ ਖੋਹ ਕੀਤੀਆਂ ਦੋ ਕਾਰਾਂ ਸਿਆਜ ਅਤੇ ਕੀਆ ਤੋਂ ਇਲਾਵਾ ਇਕ ਪਿਸਟੌਲ 32 ਬੋਰ ਸਮੇਤ ਦੋ ਮੈਗਜੀਨ ਦੋ ਕਾਰਤੂਸ, ਇਕ ਦਾਤਰ, ਦੋ ਮੋਬਾਈਲ ਫੋਨ ਅਤੇ ਕੁਝ ਨਕਦੀ ਬਰਾਮਦ ਕਰ ਕੇ ਥਾਣਾ ਚਾਟੀਵਿੰਡ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਦੀਨਾਨਗਰ ਵਿਖੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਨੂੰ ਕਾਲ ਨੇ ਪਾਇਆ ਘੇਰਾ, ਪਰਿਵਾਰ 'ਚ ਵਿਛੇ ਸੱਥਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਕਸ ਚੋਰੀ ਦੇ ਮਾਮਲੇ ’ਚ 4 ਪ੍ਰਾਈਵੇਟ ਬੱਸਾਂ ਸਮੇਤ 5 ਵਾਹਨ ਘੇਰੇ, ਵਸੂਲਿਆ 2.9 ਲੱਖ ਜੁਰਮਾਨਾ
NEXT STORY