ਗੁਰਦਾਸਪੁਰ (ਵਿਨੋਦ)- ਸਿਟੀ ਪੁਲਸ ਗੁਰਦਾਸਪੁਰ ਨੇ ਕਰਿਆਣੇ ਦੀ ਦੁਕਾਨ ਚੋਂ ਪਾਬੰਦੀਸ਼ੁਦਾ 32 ਗੱਟੂ ਚਾਈਨਾ ਡੋਰ ਮਾਰਕਾ ਮੋਨੋਫਿਲ ਗੋਲਡ ਬਰਾਮਦ ਹੋਣ ’ਤੇ ਉਕਤ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਵਰਿੰਦਰ ਪਾਲ ਨੇ ਦੱਸਿਆ ਕਿ ਮਾਨਯੋਗ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਚਾਈਨਾ ਡੋਰ ਸਟੋਰ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ, ਪਰ ਉਸ ਦੇ ਬਾਵਜੂਦ ਦੁਕਾਨਦਾਰ ਬਾਜ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਇਸ ਸਬੰਧੀ ਅੱਜ ਇਕ ਮੁਖਬਰ ਦੀ ਇਤਲਾਹ ’ਤੇ ਦੋਸ਼ੀ ਕਪਿਲ ਮਹਾਜਨ ਪੁੱਤਰ ਪੇ੍ਰਮ ਮਹਾਜਨ ਵਾਸੀ ਸੰਤ ਨਗਰ ਗੁਰਦਾਸਪੁਰ , ਜੋ ਸਰਕਾਰੀ ਕਾਲਜ ਦੇ ਨੇੜੇ ਕਰਿਆਣੇ ਦੀ ਦੁਕਾਨ ਕਰਦਾ ਹੈ, ਵਿਖੇ ਰੇਡ ਕਰਕੇ ਦੋਸ਼ੀ ਨੂੰ ਕਾਬੂ ਕੀਤਾ। ਜਦ ਦੁਕਾਨ ਦੀ ਤਾਲਾਸ਼ੀ ਕੀਤੀ ਤਾਂ ਦੁਕਾਨ ਦੀ ਇਕ ਨੁਕਰ ਵਿਚੋਂ ਪਲਾਸਟਿਕ ਦੀ ਬੋਰੀ ਵਿਚੋਂ 32 ਗੱਟੂ ਪਾਬੰਧੀਸ਼ੁਦਾ ਚਾਈਨਾ ਡੋਰ ਮਾਰਕਾ ਮੋਨੋਫਿਲ ਗੋਲਡ ਬਰਾਮਦ ਹੋਈ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਪਾਬੰਧੀਸ਼ੁਦਾ ਚਾਈਨਾ ਡੋਰ ਰੱਖ ਕੇ ਮਾਨਯੋਗ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਦੇ ਹੁਕਮਾਂ ਦੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਦੀ ਉਲੰਘਣਾ ਕੀਤੀ ਹੈ। ਜਿਸ ’ਤੇ ਉਕਤ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ-ਜੰਡਿਆਲਾ 'ਚ ਹੋ ਗਿਆ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਿਹਤ ਵਿਭਾਗ ਵੱਲੋਂ ਠੰਡ ਦੇ ਮੱਦੇਨਜ਼ਰ ਵਿਸ਼ੇਸ਼ ਐਡਵਾਈਜਰੀ ਜਾਰੀ
NEXT STORY