ਅੰਮ੍ਰਿਤਸਰ (ਸੰਜੀਵ) : ਸਥਾਨਕ ਦਵਾਈ ਹੋਲਸੇਲ ਮਾਰਕੀਟ ਕਟੜਾ ਸ਼ੇਰ ਸਿੰਘ 'ਚ ਪਿਸਤੌਲ ਦੀ ਨੋਕ ’ਤੇ 10 ਲੱਖ ਰੁਪਏ ਲੁੱਟਣ ਵਾਲੇ 4 ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 32 ਬੋਰ ਦੇ 2 ਪਿਸਤੌਲਾਂ, 50 ਹਜ਼ਾਰ ਦੀ ਨਕਦੀ ਤੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ 'ਚ ਪ੍ਰਿੰਸਪਾਲ ਸਿੰਘ, ਮਨਮੋਹਨ ਸਿੰਘ, ਗੁਰਜਿੰਦਰ ਸਿੰਘ ਅਤੇ ਸੁਨੀਲ ਕੁਮਾਰ ਸ਼ਾਮਲ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੀਆਂ ਹਦਾਇਤਾਂ ’ਤੇ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਇਹ ਖੁਲਾਸਾ ਵੀਰਵਾਰ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਕੀਤਾ।
ਇਹ ਵੀ ਪੜ੍ਹੋ : ਵਿਆਹ 'ਚ ਵੜੇ ਲੁਟੇਰਿਆਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਐਨਕਾਊਂਟਰ 'ਚ 3 ਲੁਟੇਰੇ ਆ ਗਏ ਅੜਿੱਕੇ
ਦੱਸ ਦੇਈਏ ਕਿ 7 ਨਵੰਬਰ ਨੂੰ ਰਾਤ 9:50 ਵਜੇ ਦੁਕਾਨ ਮਾਲਕ ਨਿਤੀਸ਼ ਸਰੀਨ ਆਪਣੇ ਸਟਾਫ਼ ਨਾਲ ਕਟੜਾ ਸ਼ੇਰ ਸਿੰਘ ਸਥਿਤ ਦਵਾਈਆਂ ਦੀ ਦੁਕਾਨ ’ਤੇ ਮੌਜੂਦ ਸੀ ਤਾਂ 5 ਹਥਿਆਰਬੰਦ ਨੌਜਵਾਨ ਦੁਕਾਨ 'ਚ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ’ਤੇ 10 ਲੱਖ ਦੀ ਨਕਦੀ ਲੁੱਟ ਲਈ। ਲੁਟੇਰਿਆਂ ਨੇ ਜਾਂਦੇ ਹੋਏ ਸੀਸੀਟੀਵੀ ਫੁਟੇਜ ਦੇ ਕੈਮਰੇ ਵੀ ਤੋੜ ਦਿੱਤੇ, ਜਦਕਿ ਪੁਲਸ ਨੇ ਡੀਵੀਆਰ ਬਰਾਮਦ ਕੀਤਾ ਤੇ ਆਪਣੇ ਮੁਖ਼ਬਰਾਂ ਨੂੰ ਸਰਗਰਮ ਕਰ ਦਿੱਤਾ।
ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਸਪੈਕਟਰ ਅਮੋਲਕਦੀਪ ਸਿੰਘ ਨੇ ਸਾਂਝਾ ਆਪ੍ਰੇਸ਼ਨ ਦੌਰਾਨ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਬੂ ਕੀਤੇ ਸੁਨੀਲ ਕੁਮਾਰ ਨੇ ਕਟੜਾ ਸ਼ੇਰ ਸਿੰਘ ਦਵਾਈ ਦੀ ਦੁਕਾਨ ’ਤੇ ਰੇਕੀ ਕੀਤੀ ਸੀ। ਸੁਨੀਲ ਕੁਮਾਰ ਦੁਕਾਨ ਦੇ ਮਾਲਕ ਨਿਤੀਸ਼ ਸਰੀਨ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਉਸ ਨੂੰ ਪਤਾ ਸੀ ਕਿ ਇਹ ਦੁਕਾਨ ਦੇਰ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : BSF ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ, 2 ਸਾਲ ਤੋਂ ਭਾਰਤ-ਪਾਕਿ ਸਰਹੱਦ 'ਤੇ ਸੀ ਤਾਇਨਾਤ, ਜਾਂਚ 'ਚ ਜੁਟੀ ਪੁਲਸ
ਪਹਿਲਾਂ ਵੀ ਦਰਜ ਹਨ ਕੇਸ
- ਗ੍ਰਿਫ਼ਤਾਰ ਕੀਤੇ ਗਏ ਸੁਨੀਲ ਕੁਮਾਰ ਖ਼ਿਲਾਫ਼ ਪਹਿਲਾਂ ਹੀ 3 ਮਾਮਲੇ ਦਰਜ ਹਨ, ਜਿਨ੍ਹਾਂ 'ਚ ਥਾਣਾ ਇਸਲਾਮਾਬਾਦ ਵਿੱਚ ਫਰਵਰੀ 2017 'ਚ ਐੱਨ.ਡੀ.ਪੀ.ਐੱਸ.ਐਕਟ, ਦਸੰਬਰ 2018 'ਚ ਰੇਲਵੇ ਪ੍ਰਾਪਰਟੀ ਅਤੇ ਅਕਤੂਬਰ 2020 'ਚ ਐੱਨ.ਡੀ.ਪੀ.ਐੱਸ.ਐਕਟ ਦਾ ਮਾਮਲਾ ਥਾਣਾ ਗੇਟ ਹਕੀਮਾਂ ਵਿਖੇ ਦਰਜ ਹੈ।
- ਗੁਰਜਿੰਦਰ ਸਿੰਘ ਖ਼ਿਲਾਫ਼ ਥਾਣਾ ਝਬਾਲ ਵਿਖੇ ਜੁਲਾਈ 2020 'ਚ ਐੱਨ.ਡੀ.ਪੀ.ਐੱਸ. ਐਕਟ ਦਾ ਕੇਸ ਦਰਜ ਹੈ।
- ਪ੍ਰਿੰਸਪਾਲ ਸਿੰਘ ’ਤੇ ਥਾਣਾ ਝਬਾਲ ਵਿਖੇ ਜੁਲਾਈ 2020 'ਚ ਐੱਨ.ਡੀ.ਪੀ.ਐੱਸ. ਐਕਟ ਦਾ ਕੇਸ ਅਤੇ ਦਸੰਬਰ 2022 'ਚ ਥਾਣਾ ਸੁਲਤਾਨਵਿੰਡ 'ਚ ਐੱਨ.ਡੀ.ਪੀ.ਐੱਸ. ਐਕਟ ਦਾ ਮਾਮਲਾ ਦਰਜ ਹੈ।
- ਪੁਲਸ ਉਕਤ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਕੀਤੀ ਕੁੱਟਮਾਰ, ਫਿਰ ਲੁੱਟ ਕੇ ਲੈ ਗਏ ਕਾਰ, ਪੜ੍ਹੋ ASI ਦੇ ਪੁੱਤਰਾਂ ਦਾ ਹੈਰਾਨ ਕਰਨ ਵਾਲਾ ਕਾਰਨਾਮਾ
NEXT STORY