ਅੰਮ੍ਰਿਤਸਰ (ਸੰਜੀਵ)- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਵੱਡੀ ਕਾਰਵਾਈ ਕਰਦੇ ਹੋਏ 2 ਸਮੱਗਲਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ 6 ਕੰਟਰੀਮੇਡ ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ’ਚੋਂ ਇਕ ਅੰਮ੍ਰਿਤਸਰ ਯੂਨੀਵਰਸਿਟੀ ਦਾ ਸੀ, ਜਦਕਿ ਦੂਜਾ ਕਾਲਜ ਦਾ ਵਿਦਿਆਰਥੀ ਹੈ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਦੋਵੇਂ ਸਮੱਗਲਰ ਸਪਲਾਈ ਲਈ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਅੰਮ੍ਰਿਤਸਰ ਪੁੱਜੇ ਸਨ, ਜਿਨ੍ਹਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਕਾਬੂ ਕਰ ਲਿਆ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਫੜੇ ਗਏ ਦੋਵੇਂ ਸਮੱਗਲਰ ਵਿਦੇਸ਼ ’ਚ ਬੈਠੇ ਇਕ ਬਦਨਾਮ ਸਮੱਗਲਰ ਲਈ ਕੋਰੀਅਰ ਦਾ ਕੰਮ ਕਰਦੇ ਸਨ, ਜਿਸ ਦੀਆਂ ਹਦਾਇਤਾਂ ’ਤੇ ਇਹ ਦੋਵੇਂ ਵੱਖ-ਵੱਖ ਇਲਾਕਿਆਂ ’ਚ ਇਹ ਹਥਿਆਰ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ- ਮਾਂ ਨੇ ਮਾਰਿਆ ਥੱਪੜ ਤਾਂ ਘਰੋਂ ਦੌੜ ਗਈ ਨਾਬਾਲਗ ਧੀ, ਜਿਸ ਹਾਲ 'ਚ ਮਿਲੀ, ਉੱਡ ਗਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੈਕਿੰਗ ਦੌਰਾਨ ਪੁਲਸ ਨੇ ਰੋਕੇ ਮੋਟਰਸਾਈਕਲ ਸਵਾਰ, ਚੈਕਿੰਗ ਦੌਰਾਨ ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਰੌਂਦ ਹੋਏ ਬਰਾਮਦ
NEXT STORY