ਤਰਨਤਾਰਨ (ਰਮਨ ਚਾਵਲਾ, ਰਾਜੂ)- ਜ਼ਿਲੇ ਦੀ ਸੀ. ਆਈ. ਏ. ਸਟਾਫ ਪੁਲਸ ਵੱਲੋਂ ਵਿਦੇਸ਼ ’ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਇਕ ਗੁਰਗੇ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ ਇਕ ਗਲੋਕ 9 ਐੱਮ.ਐੱਮ. ਪਿਸਤੌਲ ਅਤੇ 20 ਜਿੰਦਾ ਰੌਂਦ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵੱਲੋਂ ਬੀਤੇ ਸਮੇਂ ’ਚ ਤਿੰਨ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਫਿਰੌਤੀ ਲਈ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ
ਆਪਣੇ ਦਫਤਰ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਟੀਮ ਨੂੰ ਵੱਖ-ਵੱਖ ਤਕਨੀਕੀ ਸੋਰਸਾਂ ਰਾਹੀਂ ਇਕ ਸੂਚਨਾ ਪ੍ਰਾਪਤ ਹੋਈ ਕਿ ਗੁਰਬੀਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਰਾਜੋਕੇ ਦੇ ਵਿਦੇਸ਼ ’ਚ ਬੈਠੇ ਗੈਂਗਸਟਰਾਂ ਨਾਲ ਸਬੰਧ ਹਨ, ਜਿਸ ਕੋਲ ਨਾਜਾਇਜ਼ ਅਸਲਾ ਵੀ ਮੌਜੂਦ ਹੈ। ਇਸ ਮੁਲਜ਼ਮ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜੋ ਅੱਜ ਬਿਨਾਂ ਨੰਬਰੀ ਮੋਟਰਸਾਈਕਲ ਉਪਰ ਸਵਾਰ ਹੋ ਕਿਸੇ ਵਾਰਦਾਤ ਨੂੰ ਨਾਜਾਇਜ਼ ਹਥਿਆਰ ਸਮੇਤ ਅੰਜਾਮ ਦੇਣ ਲਈ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ ਕਰਨਾ ਪਵੇਗਾ ਕੰਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ਉਪਰ ਪੁਲਸ ਵੱਲੋਂ ਡੀ. ਐੱਸ. ਪੀ. ਦੀ ਗੁਰਿੰਦਰ ਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਪਿੰਡ ਜਾਮਾਰਾਏ ਨਜ਼ਦੀਕ ਵਿਖੇ ਇਕ ਵਿਸ਼ੇਸ਼ ਨਾਕਾਬੰਦੀ ਕਰਦੇ ਹੋਏ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਮੋਟਰਸਾਈਕਲ ਬਿਨਾਂ ਨੰਬਰ ਉਪਰ ਸਵਾਰ ਹੋ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਵਾਪਸ ਮੁੜਨ ਲੱਗਾ ਤਾਂ ਪੁਲਸ ਨੇ ਘੇਰਾ ਪਾਉਂਦੇ ਹੋਏ ਇਸਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਐੱਸ.ਐੱਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਗੁਰਬੀਰ ਸਿੰਘ ਪੁੱਤਰ ਸੱਜਣ ਸਿੰਘ ਵਜੋਂ ਹੋਈ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਪਾਸੋਂ ਇਕ 9 ਐੱਮ.ਐੱਮ. ਗਲੋਕ ਪਿਸਤੌਲ ਮੇਡ ਇਨ ਆਸਟਰੀਆ ਬਰਾਮਦ ਕੀਤਾ ਗਿਆ, ਜਿਸ ਦੇ ਨਾਲ 20 ਰੌਂਦ ਵੀ ਮੌਜੂਦ ਸਨ। ਐੱਸ.ਐੱਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਸਬੰਧ ਵਿਦੇਸ਼ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ, ਸਤਨਾਮ ਸਿੰਘ ਉਰਫ ਸੱਤਾ ਅਤੇ ਯਾਦਵਿੰਦਰ ਸਿੰਘ ਦੇ ਸੰਪਰਕ ਵਿਚ ਸੀ, ਜਿਨ੍ਹਾਂ ਦੇ ਕਹਿਣੇ ਉਪਰ ਇਸ ਵੱਲੋਂ ਵੱਖ-ਵੱਖ ਵਾਰਦਾਤਾਂ ਨੂੰ ਫਿਰੌਤੀ ਲਈ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਬੀਰ ਸਿੰਘ ਦੇ ਖਿਲਾਫ ਪਿੰਡ ਰੂੜੀਵਾਲਾ ਵਿਖੇ ਇਕ ਸਕੂਲ ਮਾਲਕ ਪਾਸੋਂ ਫਿਰੌਤੀ ਦੀ ਮੰਗ ਕਰਦੇ ਹੋਏ ਘਰ ਉਪਰ ਫਾਇਰਿੰਗ ਕੀਤੀ ਗਈ ਸੀ, ਇਸ ਤੋਂ ਇਲਾਵਾ ਖੇਮਕਰਨ ਵਿਖੇ ਇਕ ਜੂਸ ਬਾਰ ਮਾਲਕ ਅਤੇ ਪਿੰਡ ਰਾਜੋਕੇ ਵਿਖੇ ਕਰਿਆਨਾ ਸਟੋਰ ਮਾਲਕ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਉਂਦੇ ਹੋਏ ਫਾਇਰਿੰਗ ਕੀਤੀ ਗਈ ਸੀ। ਪੁਲਸ ਨੇ ਇਨ੍ਹਾਂ ਤਿੰਨਾਂ ਅਨਟਰੇਸ ਕੇਸਾਂ ਨੂੰ ਵੀ ਹੱਲ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਇਹ ਜ਼ਿਲ੍ਹਾ ਸੀਲ, ਪੁਲਸ ਨੇ ਲਾਏ ਹਾਈਟੈਕ ਨਾਕੇ
NEXT STORY