ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਕਸਬਾ ਹਰਚੋਵਾਲ ਨੇੜੇ ਬੀਤੀ ਦੇਰ ਰਾਤ ਨੂੰ ਹਰਗੋਬਿੰਦਪੁਰ ਸੜਕ ਕਿਨਾਰੇ ਬਣੀ ਇੱਕ ਵੱਡੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੇ ਚਲਦੇ ਉਸ ਝੁੱਗੀ 'ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਥੇ ਹੀ ਇਸ ਝੁੱਗੀ ਦੇ ਮਾਲਕ ਜੋ ਬਜ਼ੁਰਗ ਪਤੀ-ਪਤਨੀ ਨੇੜਲੇ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਸਾਡਾ ਸਭ ਕੁਝ ਤਬਾਹ ਹੋ ਗਿਆ ਕਿਉਂਕਿ ਝੁੱਗੀ ਹੀ ਉਨ੍ਹਾਂ ਦਾ ਰੋਜ਼ਗਾਰ ਸੀ ਇੱਥੇ ਉਹ ਗੁੜ ਤਿਆਰ ਕਰ ਵੇਚਦੇ ਸਨ ਅਤੇ ਕਈ ਸਾਲਾਂ ਤੋਂ ਇਸ ਰੋਜ਼ਗਾਰ ਨਾਲ ਘਰ ਚਲਾਉਂਦੇ ਸਨ।
ਇਹ ਵੀ ਪੜ੍ਹੋ- ਲਾਹੌਰ ਦੇ ਇੱਕ ਮਹਿਲਾ ਹੋਸਟਲ ਦੇ ਵਾਸ਼ਰੂਮ 'ਚ ਗੁਪਤ ਕੈਮਰਾ ਮਿਲਣ ਤੋਂ ਬਾਅਦ ਮਚਿਆ ਹੜਕੰਪ
ਉਨ੍ਹਾਂ ਕਿਹਾ ਗੁੜ ਤਿਆਰ ਕਰਨ ਦਾ ਸੀਜਨ ਤਾਂ ਖ਼ਤਮ ਹੋ ਗਿਆ ਸੀ ਪਰ ਉਹਨਾਂ ਵਲੋਂ ਕਰੀਬ ਦੋ ਕੁਇੰਟਲ ਗੁੜ ਅੰਦਰ ਝੁੱਗੀ 'ਚ ਤਿਆਰ ਕਰ ਰੱਖਿਆ ਸੀ ਜੋ ਮੰਜੇ ਬਿਸਤਰੇ ਅਤੇ ਹੋਰ ਵੀ ਸਾਮਾਨ ਨਾਲ ਸੜ੍ਹ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਦਾ ਫ਼ੋਨ ਆਇਆ ਕੀ ਤੁਹਾਡੀ ਜਗ੍ਹਾ 'ਤੇ ਅੱਗ ਲਗੀ ਹੈ ਅਤੇ ਜਦ ਆ ਕੇ ਵੇਖਿਆ ਤਾਂ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ।
ਇਹ ਵੀ ਪੜ੍ਹੋ- ਨਸ਼ੇ ਦੀ ਪੂਰਤੀ ਲਈ ਨਸ਼ੇੜੀਆਂ ਨੇ ਲੱਭਿਆ ਇਹ ਨਵਾਂ ਤਰੀਕਾ, ਪੂਰੀ ਖ਼ਬਰ ਪੜ੍ਹ ਉੱਡਣਗੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, 12 ਈ-ਰਿਕਸ਼ਾ, 1 ਆਟੋ, 1 ਮੋਟਰਸਾਈਕਲ ਤੇ ਹੋਰ ਸਾਮਾਨ ਹੋਇਆ ਸੁਆਹ
NEXT STORY