ਸਰਹਾਲੀ ਸਾਹਿਬ (ਬਲਦੇਵ ਪੰਨੂ)-ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਪਰਦਾਇ ਸਕੱਤਰ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ 2004 ਤੋਂ ਚੱਲ ਰਹੀ ਹੈ। ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਲ ਵਿਚ ਦੋ ਵਾਰ ਸਿੱਖ ਸੰਗਤਾਂ ਲਈ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਥਾ ਜਾਂਦਾ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਸ ਵਾਰ 19 ਅਪ੍ਰੈਲ ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ (ਬੰਗਲਾਦੇਸ਼) ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ਼ਾਮਿਲ ਹੋਣ ਲਈ 15 ਅਪ੍ਰੈਲ ਨੂੰ ਰੇਲਵੇ ਸ਼ਟੇਸ਼ਨ ਅੰਮ੍ਰਿਤਸਰ ਤੋਂ 100 ਸਿੰਘ ਸਿੰਘਣੀਆਂ ਦਾ ਜਥਾ ਰਵਾਨਾ ਹੋਵੇਗਾ, ਜੋ 17 ਅਪ੍ਰੈਲ ਨੂੰ ਹਾਵੜਾ ਪਹੁੰਚੇਗਾ ਅਤੇ 18 ਅਪ੍ਰੈਲ ਨੂੰ ਅੰਤਰਰਾਸ਼ਟਰੀ ਬੱਸਾਂ ਰਾਹੀਂ ਹਾਵੜਾ ਤੋਂ ਢਾਕਾ ਪਹੁੰਚੇਗਾ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਆ ਸਕਦੇ ਨੇ ਸਾਬਕਾ DGP ਸਹੋਤਾ
19 ਨੂੰ ਗੁ. ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਗੁਰਮਤਿ ਸਮਾਗਮ ਹੋਵੇਗਾ। 20 ਅਪ੍ਰੈਲ ਨੂੰ ਸਿੱਖ ਟੈਂਪਲ ਅਸਟੇਟ ਚਿਟਾਗਾਂਗ ਦੇ ਦਰਸ਼ਨ ਕਰੇਗਾ। 21 ਅਪ੍ਰੈਲ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਇਤਿਹਾਸਕ ਗੁਰਦੁਆਰਾ ਪਾ: ਨੌਵੀਂ ਗੁ. ਸੰਗਤ ਟੋਲਾ ਦੇ ਦਰਬਾਰ ਹਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। 22 ਅਪ੍ਰੈਲ ਨੂੰ ਗੁਰੂ ਨਾਨਕ ਮੰਦਰ ਮੈਮਨ ਸਿੰਘ ਦੇ ਦਰਸ਼ਨ ਕਰਵਾਏ ਜਾਣਗੇ ਅਤੇ 23 ਅਪ੍ਰੈਲ ਨੂੰ ਢਾਕਾ ਵਿਖੇ ਨਗਰ ਕੀਰਤਨ ਸਜਾਇਆ ਜਾਵੇਗਾ। 24 ਅਪ੍ਰੈਲ ਨੂੰ ਢਾਕਾ ਤੋਂ ਹਾਵੜਾ ਪਹੁੰਚੇਗਾ ਅਤੇ 25 ਅਪ੍ਰੈਲ ਨੂੰ ਹਾਵੜਾ ਤੋਂ ਚੱਲ ਕੇ 27 ਨੂੰ ਅੰਮ੍ਰਿਤਸਰ ਵਾਪਸੀ ਹੋਵੇਗੀ। ਸੰਗਤ ਦੇ ਵੀਜ਼ੇ ਲੱਗ ਚੁੱਕੇ ਹਨ। ਇਸ ਯਾਤਰਾ ਵਿਚ ਦੇ ਪ੍ਰਬੰਧਾਂ ਵਿਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ, ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਲਕੱਤਾ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- 'ਈਦ' ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਸਾਈਜ ਵਿਭਾਗ ਦੀ ਵੱਡੀ ਕਾਰਵਾਈ, 20 ਤਰਪਾਲਾਂ ’ਚ ਰੱਖੀ 4000 ਕਿੱਲੋਂ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ
NEXT STORY