ਤਰਨਤਾਰਨ (ਰਮਨ)-ਸੜਕ ਹਾਦਸੇ ਦੌਰਾਨ ਅਪਾਹਿਜ ਹੋ ਚੁੱਕੇ ਨੌਜਵਾਨ ਵੱਲੋਂ ਦੋ ਸਾਲ ਬੈਡ 'ਤੇ ਰਹਿਣ ਦੇ ਬਾਵਜੂਦ ਆਪਣੀ ਹਿੰਮਤ ਨਾ ਹਾਰਦੇ ਹੋਏ ਇਕ ਅਨੋਖੀ ਮਿਸਾਲ ਪੈਦਾ ਕੀਤੀ ਹੈ। ਜੋ ਵ੍ਹੀਲਚੇਅਰ ਉਪਰ ਬੈਠ ਘਰ ਦੀ ਖੁਰਾਕ ਅਤੇ ਦੇਸੀ ਡੰਬਲਾਂ ਦੀ ਮਦਦ ਨਾਲ ਬਾਡੀ ਬਿਲਡਿੰਗ ਕਰਦੇ ਹੋਏ ਅਮਰੀਕਾ ਵਿਚ ਹੋਣ ਵਾਲੇ ਓਲੰਪੀਆਡ ਲਈ ਚੁਣ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਦੇ ਘਰ ਦੇ ਹਾਲਾਤ ਜ਼ਿਆਦਾ ਮਾੜੇ ਹੋਣ ਕਰਕੇ ਉਸ ਨੂੰ ਚੰਗੇ ਕੋਚ ਅਤੇ ਚੰਗੀ ਖੁਰਾਕ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਉਹ ਇਸ ਹੋਣ ਵਾਲੀ ਓਲੰਪਿਕ ਖੇਡਾਂ ਵਿਚ ਭਾਗ ਲੈਂਦੇ ਹੋਏ ਗੋਲਡ ਮੈਡਲ ਲਿਆ ਸਕੇ, ਜਿਸ ਦੀ ਉਸ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਹੋਰ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਾਣਕਾਰੀ ਦਿੰਦੇ ਹੋਏ ਪਿੰਡ ਜੌਹਲ ਰਾਜੂ ਸਿੰਘ ਦੇ ਨਿਵਾਸੀ 28 ਸਾਲਾ ਰਵਿੰਦਰ ਸਿੰਘ ਨੇ ਦੱਸਿਆ ਕਿ ਜਨਵਰੀ 2017 ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਦੌਰਾਨ ਉਸਦੀ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਲੱਗਣ ਦੇ ਚੱਲਦਿਆਂ ਉਸ ਦੀਆਂ ਦੋਵੇਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਹਾਦਸੇ ਵਿਚ ਉਸ ਦਾ ਵੱਡਾ ਭਰਾ ਵੀ ਜ਼ਖ਼ਮੀ ਹੋ ਗਿਆ, ਜੋ ਬਾਅਦ ਵਿਚ ਠੀਕ ਹੋ ਗਿਆ ਪਰ ਉਸਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਦੇ ਚੱਲਦਿਆਂ ਉਹ ਲਗਾਤਾਰ ਦੋ ਸਾਲ ਬੈਡ 'ਤੇ ਰਹਿਣ ਕਰਕੇ ਬੈਡ ਸੋਲ ਦਾ ਸ਼ਿਕਾਰ ਹੋ ਗਿਆ। ਸੜਕੀ ਹਾਦਸੇ ਤੋਂ ਕੁਝ ਮਹੀਨੇ ਬਾਅਦ ਹੀ ਜਿੱਥੇ ਉਸ ਦਾ ਮਕੈਨੀਕਲ ਇੰਜੀਨੀਅਰਿੰਗ ਡਿਪਲੋਮੇ ਸਬੰਧੀ ਨਤੀਜਾ ਆ ਗਿਆ, ਉਥੇ ਹੀ ਉਸਦੇ ਵੱਡੇ ਸ਼ਾਦੀਸ਼ੁਦਾ ਭਰਾ ਦਲਜੀਤ ਸਿੰਘ ਦੀ ਵੀ ਅਚਾਨਕ ਮੌਤ ਹੋ ਗਈ। ਘਰ ਦੇ ਹਾਲਾਤ ਜ਼ਿਆਦਾ ਚੰਗੇ ਨਾ ਹੋਣ ਕਰਕੇ ਅਤੇ ਹਾਦਸੇ ਕਰਕੇ ਉਸਦਾ ਬਾਡੀ ਬਿਲਡਿੰਗ ਦਾ ਸੁਪਨਾ ਮਿੱਟੀ ਹੋ ਗਿਆ।
ਘਰ ਵਿਚ ਮੌਜੂਦ ਬਜ਼ੁਰਗ ਮਾਂ ਕੁਲਵੰਤ ਕੌਰ, ਪਿਤਾ ਗੁਰਮੁਖ ਸਿੰਘ ਵੱਲੋਂ ਉਸ ਨੂੰ ਹਿੰਮਤ ਨਾ ਹਾਰਨ ਸਬੰਧੀ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵਾਰਦਾਤ, ਕੁਝ ਦਿਨ ਪਹਿਲਾਂ ਵਿਦੇਸ਼ੋਂ ਆਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਵ੍ਹੀਲਚੇਅਰ ਵਾਲੇ ਕੁਝ ਬਾਡੀ ਬਿਲਡਰਾਂ ਨੂੰ ਵੇਖਦੇ ਹੋਏ ਉਸਦੀ ਹਿੰਮਤ ਜਾਗ ਪਈ। ਜਿਸ ਤੋਂ ਬਾਅਦ ਉਸ ਨੇ ਘਰ ਵਿਚ ਪੱਥਰਾਂ ਨਾਲ ਬਣਾਏ ਹੋਏ ਡੰਬਲਾਂ ਨਾਲ ਪਰਿਵਾਰਿਕ ਮੈਂਬਰਾਂ ਦੀ ਮਦਦ ਤਹਿਤ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ। ਹੌਲੀ-ਹੌਲੀ ਉਸ ਨੇ ਆਪਣੀ ਇਸ ਪ੍ਰੈਕਟਿਸ ਨੂੰ ਹੋਰ ਤੇਜ਼ ਕੀਤਾ, ਜਿਸ ਵਿਚ ਉਸਦੇ ਯਾਰਾਂ-ਦੋਸਤਾਂ ਨੇ ਉਸਦੀ ਮਦਦ ਵੀ ਕੀਤੀ। ਰਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੀ ਦੇਸੀ ਖੁਰਾਕ ਦੀ ਵਰਤੋਂ ਕਰਦੇ ਹੋਏ ਉਸਨੇ ਆਪਣੇ ਸਰੀਰ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕੀਤਾ। ਜਿਸ ਦੇ ਨਤੀਜੇ ਵਜੋਂ ਉਹ ਹੌਲੀ-ਹੌਲੀ ਜਿੱਥੇ ਪੰਜਾਬ ਦੇ ਵੱਖ-ਵੱਖ ਵ੍ਹੀਲਚੇਅਰ ਬਾਡੀ ਬਿਲਡਰ ਕੰਪੀਟੀਸ਼ਨਾਂ ਵਿਚ ਭਾਗ ਲੈਣ ਲੱਗ ਪਿਆ, ਉਥੇ ਹੀ ਇੰਡੀਆ ਦੇ ਵੱਖ-ਵੱਖ ਰਾਜਾਂ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਨਾਮ ਕਮਾਉਣ ਲੱਗ ਪਿਆ। ਇਸ ਦੌਰਾਨ ਇੰਡੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵੱਲੋਂ ਵੀ ਉਸ ਨੂੰ ਸਨਮਾਨਿਤ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਪਰੋ ਕਾਰਡ ਨਾਲ ਨਿਵਾਜਿਆ ਗਿਆ।
ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਰਕੇ ਉਸਦਾ ਵਿਆਹ ਵੀ ਨਹੀਂ ਹੋ ਪਾਇਆ। ਉਸ ਵੱਲੋਂ ਕਿਤੇ ਆਉਣ-ਜਾਣ ਸਮੇਂ ਆਪਣੇ ਜਿੱਥੇ ਭਾਣਜੇ ਦੀ ਮਦਦ ਲਈ ਜਾਂਦੀ ਸੀ, ਉਥੇ ਹੀ ਉਸਦੀ ਬਜ਼ੁਰਗ ਮਾਤਾ ਸਵੇਰੇ ਤੜਕੇ ਉੱਠ ਕੇ ਉਸ ਨੂੰ ਤਿਆਰ ਕਰਵਾਉਣ ਤੋਂ ਲੈ ਕੇ ਪ੍ਰੈਕਟਿਸ ਕਰਨ ਤੱਕ ਰੋਜ਼ਾਨਾ ਮਦਦ ਕਰਦੀ ਹੈ। ਰਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੇ ਹਾਲਾਤ ਜ਼ਿਆਦਾ ਖਰਾਬ ਹੋਣ ਕਰਕੇ ਅਤੇ ਵੱਡੇ ਭਰਾ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਦਾ ਸਾਰਾ ਬੋਝ ਵੀ ਉਸ ਉਪਰ ਪੈ ਗਿਆ। ਰਵਿੰਦਰ ਨੇ ਦੱਸਿਆ ਕਿ ਉਸਦੇ ਵਿਦੇਸ਼ ਵਿਚ ਮੌਜੂਦ ਯਾਰਾਂ ਵੱਲੋਂ ਮਦਦ ਕਰਦੇ ਹੋਏ ਉਸ ਨੂੰ ਇਕ ਪੁਰਾਣੀ ਮਾਰੂਤੀ ਕਾਰ ਖਰੀਦ ਕੇ ਦਿੱਤੀ ਗਈ, ਜਿਸ ਨੂੰ ਆਟੋਮੈਟਿਕ ਕਰਵਾਉਣ ਲਈ ਮਕੈਨਿਕ ਵੱਲੋਂ 35 ਹਜ਼ਾਰ ਦੀ ਮੰਗ ਕੀਤੀ ਗਈ ਪਰ ਉਸ ਵੱਲੋਂ ਮਕੈਨੀਕਲ ਡਿਪਲੋਮਾ ਕੀਤਾ ਹੋਣ ਕਰਕੇ ਖੁਦ ਹੀ ਜੁਗਾਡ਼ ਲਗਾਉਂਦੇ ਹੋਏ 1500 ਰੁਪਏ ਵਿਚ ਮਰੂਤੀ ਕਾਰ ਦਾ ਸਾਰਾ ਸਿਸਟਮ ਆਪਣੇ ਹੱਥ ਵਿਚ ਕਰਵਾ ਲਿਆ। ਜਿਸ ਦੇ ਚੱਲਦਿਆਂ ਉਹ ਹੁਣ ਆਪਣੇ ਪਰਿਵਾਰ ਸਣੇ ਮਰੂਤੀ ਕਾਰ ਦੀ ਮਦਦ ਨਾਲ ਸਫਰ ਤੈਅ ਕਰ ਲੈਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕੀਤੀ ਗਈ ਹਿੰਮਤ ਅਤੇ ਪ੍ਰੈਕਟਿਸ ਨੂੰ ਵੇਖਦੇ ਹੋਏ ਅਮਰੀਕਾ ਵਿਚ ਹੋਣ ਜਾ ਰਹੇ ਓਲੰਪੀਆਡ ਵਿਚ ਉਸ ਨੂੰ ਚੁਣ ਲਿਆ ਗਿਆ ਹੈ ਅਤੇ ਉਹ ਇਕਲੌਤਾ ਹੀ ਖਿਡਾਰੀ ਹੋਵੇਗਾ ਜੋ ਵ੍ਹੀਲਚੇਅਰ ਰਾਹੀਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਭਾਗ ਲਵੇਗਾ। ਰਵਿੰਦਰ ਸਿੰਘ ਨੇ ਮਾਯੂਸ ਹੁੰਦੇ ਹੋਏ ਕਿਹਾ ਕਿ ਇੰਨੇ ਵੱਡੇ ਮੁਲਕ ਵਿਚ ਜਾ ਕੇ ਕੰਪੀਟੀਸ਼ਨ ਲਡ਼ਨ ਦੌਰਾਨ ਉਸਨੂੰ ਬਹੁਤ ਜ਼ਿਆਦਾ ਮਿਹਨਤ ਅਤੇ ਚੰਗੀ ਖੁਰਾਕ ਦੀ ਜ਼ਰੂਰਤ ਹੈ, ਜਿਸ ਦੇ ਲਈ ਉਹ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਪਾਸੋਂ ਮੰਗ ਕਰਦਾ ਹੈ ਕਿ ਉਸਦੀ ਚੰਗੇ ਕੋਚ ਅਤੇ ਚੰਗੀ ਖੁਰਾਕ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਦੇਸ਼ ਲਈ ਗੋਲਡ ਮੈਡਲ ਜਿੱਤਣ ਵਿਚ ਕਾਮਯਾਬ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਧੁੱਪਸੜੀ (ਬਟਾਲਾ) ਵਿਖੇ ਬਣੀ ਅਣ-ਅਧਿਕਾਰਤ ਕਲੋਨੀ 'ਤੇ ਕਾਰਵਾਈ
NEXT STORY